Thursday, May 7, 2026
Google search engine
HomeDeshOperation Sindoor: 88 ਘੰਟਿਆਂ ‘ਚ ਹਿੱਲ ਗਿਆ ਸੀ Pakistan, 1:30 ਮਿੰਟ ਦੀ...

Operation Sindoor: 88 ਘੰਟਿਆਂ ‘ਚ ਹਿੱਲ ਗਿਆ ਸੀ Pakistan, 1:30 ਮਿੰਟ ਦੀ ਵੀਡੀਓ ‘ਚ Indian Army ਨੇ ਦਿਖਾਇਆ ਤਬਾਹੀ ਦਾ ਟ੍ਰੇਲਰ

7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਫੌਜ ਨੇ ‘ਆਪਰੇਸ਼ਨ ਸਿੰਦੂਰ’ ਸ਼ੁਰੂ ਕੀਤਾ।

ਅੱਜ ਭਾਰਤੀ ਫੌਜ ਦੁਆਰਾ ਅੱਤਵਾਦੀਆਂ ਵਿਰੁੱਧ ਕੀਤੇ ਗਏ ਆਪ੍ਰੇਸ਼ਨ ‘ਆਪਰੇਸ਼ਨ ਸਿੰਦੂਰ’ ਦੀ ਇੱਕ ਸਾਲ ਦੀ ਵਰ੍ਹੇਗੰਢ ਹੈ। ਪਿਛਲੇ ਸਾਲ, ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੇ ਬਦਲੇ ‘ਚ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ‘ਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਕਈ ਥਾਵਾਂ ‘ਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਹਵਾਈ ਹਮਲੇ ਕੀਤੇ ਗਏ। ‘ਆਪ੍ਰੇਸ਼ਨ ਸਿੰਦੂਰ’ ਦੇ ਇੱਕ ਸਾਲ ਹੋਣ ‘ਤੇ ਭਾਰਤੀ ਫੌਜ ਨੇ ਅੱਜ, ਵੀਰਵਾਰ ਨੂੰ ਡੇਢ ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ। ਇਸ ‘ਚ ਗੁਆਂਢੀ ਦੇਸ਼ ‘ਤੇ ਕੀਤੀ ਗਈ ਤਬਾਹੀ ਦਾ ਇੱਕ ਟ੍ਰੇਲਰ ਦਿਖਾਈ ਦਿੱਤਾ।
ਪਿਛਲੇ ਸਾਲ, 22 ਅਪ੍ਰੈਲ ਦੀ ਦੁਪਹਿਰ ਨੂੰ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ ‘ਚ ਬੈਸਰਨ ਘਾਟੀ ਅਚਾਨਕ ਸੁਰਖੀਆਂ ‘ਚ ਆ ਗਈ, ਜਦੋਂ ਅੱਤਵਾਦੀਆਂ ਨੇ ਸੈਲਾਨੀਆਂ ਤੋਂ ਧਰਮ ਪੁੱਛਣ ਤੋਂ ਬਾਅਦ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ‘ਚ 26 ਪੁਰਸ਼ ਸੈਲਾਨੀ ਮਾਰੇ ਗਏ। ਇਸ ਵੱਡੀ ਅੱਤਵਾਦੀ ਘਟਨਾ ਤੋਂ ਕੁਝ ਹਫ਼ਤਿਆਂ ਬਾਅਦ, ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਤੇ ਆਪਣੇ ਮਜ਼ਬੂਦ ਇਰਾਦੇ ਨਾਲ, ਪਾਕਿਸਤਾਨੀ ਧਰਤੀ ‘ਤੇ ਸਥਿਤ ਅੱਤਵਾਦੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ।
ਭਾਰਤੀ ਫੌਜ ਨੇ 7 ਮਈ ਦੀ ਦਰਮਿਆਨੀ ਰਾਤ ਨੂੰ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ। ਇਸ ਕਾਰਵਾਈ ਦੇ ਤਹਿਤ, ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਸਥਿਤ 9 ਅੱਤਵਾਦੀ ਟਿਕਾਣਿਆਂ ‘ਤੇ ਕਈ ਤਿੱਖੇ ਹਵਾਈ ਹਮਲੇ ਕੀਤੇ, ਜਿਸ ‘ਚ ਘੱਟੋ-ਘੱਟ 100 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਇਲਾਵਾ, ਇਨ੍ਹਾਂ ਹਮਲਿਆਂ ਨੇ ਅੱਤਵਾਦੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments