Tuesday, April 14, 2026
Google search engine
Homelatest NewsLudhiana ਦੀ ਨਾਮੀ ਸਵੀਟ ਸ਼ਾਪ ‘ਤੇ ਹੰਗਾਮਾ, ਕੁਲਚੇ ਵਿੱਚੋਂ ਨਿਕਲਿਆ ਕੋਕਰੋਚ; ਗਾਹਕ...

Ludhiana ਦੀ ਨਾਮੀ ਸਵੀਟ ਸ਼ਾਪ ‘ਤੇ ਹੰਗਾਮਾ, ਕੁਲਚੇ ਵਿੱਚੋਂ ਨਿਕਲਿਆ ਕੋਕਰੋਚ; ਗਾਹਕ ਨੇ ਵੀਡੀਓ ਬਣਾ ਖੋਲ੍ਹੀ ਪੋਲ੍ਹ

ਲੁਧਿਆਣਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ।

ਲੁਧਿਆਣਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੀ ਇੱਕ ਬੇਹੱਦ ਮਸ਼ਹੂਰ ਸਵੀਟ ਸ਼ਾਪ ਤੋਂ ਮੰਗਵਾਏ ਗਏ ਖਾਣੇ ਨੇ ਇੱਕ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਮੁਤਾਬਕ ਇੱਕ ਸਥਾਨਕ ਪਰਿਵਾਰ ਨੇ ਇਕ ਨਾਮੀ ਦੁਕਾਨ ਤੋਂ ਕੁਲਚੇ ਆਰਡਰ ਕੀਤੇ ਸਨ, ਪਰ ਉਸ ਕੁਲਚਿਆਂ ਦੇ ਵਿੱਚੋਂ ਮਰਿਆ ਹੋਇਆ ਕੋਕਰੋਚ ਨਿਕਲਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਕੁਲਚੇ ਵਿਚੋਂ ਨਜ਼ਰ ਆਇਆ ਕੋਕਰੋਚ

ਗਾਹਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਲੁਧਿਆਣਾ ਦੀ ਨਾਮੀ ‘ਲਾਇਲਪੁਰ’ ਸਵੀਟ ਸ਼ਾਪ ਤੋਂ ਕੁਲਚੇ ਆਰਡਰ ਕੀਤੇ ਸਨ। ਜਦੋਂ ਉਹ ਖੁਦ ਕੁਲਚਾ ਖਾ ਰਹੇ ਸਨ, ਤਾਂ ਤੀਜੀ ਬਾਈਟ ਵੇਲੇ ਉਨ੍ਹਾਂ ਨੂੰ ਕੁਲਚੇ ਦੇ ਅੰਦਰੋਂ ਕੋਕਰੋਚ ਨਿਕਲਿਆ ਦਿਖਾਈ ਦਿੱਤਾ। ਉਨ੍ਹਾਂ ਨੇ ਦੁਕਾਨ ਦੇ ਮੈਨੇਜਰ ਕੋਲ ਜਾ ਕੇ ਸ਼ਿਕਾਇਤ ਕੀਤੀ, ਜਿਸ ‘ਤੇ ਮੈਨੇਜਰ ਨੇ ਆਪਣੀ ਗਲਤੀ ਮੰਨਦਿਆਂ ਮਾਫ਼ੀ ਮੰਗੀ।

ਜਸਪ੍ਰੀਤ ਸਿੰਘ ਨੇ ਸਵੀਟ ਸ਼ਾਪ ਦੇ ਸਟਾਫ਼ ਅਤੇ ਲੇਬਰ ਦੀ ਅਣਗਹਿਲੀ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇੰਨੇ ਵੱਡੇ ਬ੍ਰਾਂਡ ਤੋਂ ਅਜਿਹੀ ਉਮੀਦ ਨਹੀਂ ਸੀ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ। ਅੰਤ ਵਿੱਚ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਡੀ.ਸੀ. ਸਾਹਿਬ ਨੂੰ ਅਪੀਲ ਕੀਤੀ ਕਿ ਅਜਿਹੇ ਵੱਡੇ ਬ੍ਰਾਂਡਾਂ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।

ਦੁਕਾਨ ਦੇ ਮੈਨੇਜਰ ਦਾ ਬਿਆਨ

ਮੈਨੇਜਰ ਅਜੀਤ ਕੁਮਾਰ ਨੇ ਦੱਸਿਆ ਕਿ ਉਹ ‘ਲਾਇਲਪੁਰ’ ਸਵੀਟ ਸ਼ਾਪ ਦੇ ਮੈਨੇਜਰ ਹਨ ਅਤੇ ਇਹ ਘਟਨਾ ਕੱਲ੍ਹ ਦੁਪਹਿਰ ਦੀ ਹੈ ਜਦੋਂ ਇੱਕ ਗਾਹਕ ਨੇ ਉਨ੍ਹਾਂ ਕੋਲ ਕੁਲਚੇ ਵਿੱਚ ਕੋਕਰੋਚ ਹੋਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿਉਂਕਿ ਉਹ ਆਪਣੀ ਦੁਕਾਨ ਵਿੱਚ ਸਫਾਈ ਅਤੇ ਪੈਸਟ ਕੰਟਰੋਲ ਦੇ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ।

ਮੈਨੇਜਰ ਮੁਤਾਬਕ, ਗਾਹਕ ਦੇ ਦੁਕਾਨ ਤੋਂ ਬਾਹਰ ਜਾਣ ਤੋਂ ਬਾਅਦ ਪੈਕਿੰਗ ਖੋਲ੍ਹਣ ‘ਤੇ ਕੀ ਹੋਇਆ, ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬ੍ਰਾਂਡ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਬ੍ਰਾਂਡ ਪਿਛਲੇ 70-72 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਗਾਹਕਾਂ ਦਾ ਉਨ੍ਹਾਂ ‘ਤੇ ਪੂਰਾ ਭਰੋਸਾ ਹੈ। ਮੈਨੇਜਰ ਅਨੁਸਾਰ ਗਾਹਕ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਉਹ ਮਾਮਲਾ ਮੀਡੀਆ ਵਿੱਚ ਉਛਾਲਣਗੇ, ਜਿਸ ਨੂੰ ਉਨ੍ਹਾਂ ਨੇ ਗਾਹਕ ਦਾ ਅਧਿਕਾਰ ਦੱਸਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments