Saturday, April 25, 2026
Google search engine
Homelatest NewsPunjab Police ਨੂੰ ਮਿਲੇ 508 ਐਮਰਜੈਂਸੀ ਰਿਸਪਾਂਸ਼ ਵਾਹਨ, Dial 112 ਪ੍ਰਜੈਕਟ ਮਜ਼ਬੂਤ;...

Punjab Police ਨੂੰ ਮਿਲੇ 508 ਐਮਰਜੈਂਸੀ ਰਿਸਪਾਂਸ਼ ਵਾਹਨ, Dial 112 ਪ੍ਰਜੈਕਟ ਮਜ਼ਬੂਤ; ਸੀਐਮ ਨੇ ਦਿਖਾਈ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ (ਸੰਗਰੂਰ ਜ਼ਿਲ੍ਹਾ) ਤੇ ਨੰਗਲ (ਰੂਪਨਗਰ) ਦੇ ਦੌਰੇ ‘ਤੇ ਹਨ।

ਇੱਥੇ ਉਰ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਪੰਜਾਬ ਵਾਸੀਆਂ ਨੂੰ ਦੇ ਰਹੇ ਹਨ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਰੀ ਪੰਜਾਬ ਸਰਕਾਰ ਵੱਲੋਂ ‘ਡਾਇਲ 112’ ਪ੍ਰੋਜੈਕਟ ਤਹਿਤ ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ​​ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ 508 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦਿਖਾਈ ਕੇ ਰਵਾਨਾ ਕੀਤਾ ਹੈ।

ਇਹ ਵਾਹਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਤਾਇਨਾਤ ਕੀਤੇ ਜਾਣਗੇ। ਐਮਰਜੈਂਸੀ ਦੌਰਾਨ 112 ਡਾਇਲ ਕਰਨ ‘ਤੇ, ਇਹ ਐਮਰਜੈਂਸੀ ਰਿਸਪਾਂਸ ਵਾਹਨ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਪਹੁੰਚਣਗੇ। ਸਾਰੇ ਵਾਹਨ ਮੋਬਾਈਲ ਡਾਟਾ ਟਰਮੀਨਲ ਅਤੇ ਸਮਾਰਟਫੋਨ ਨਾਲ ਲੈਸ ਹੋਣਗੇ।

ਇਸ ਦੇ ਨਾਲ ਇਨ੍ਹਾਂ ਵਾਹਨਾਂ ਨੂੰ ਡੈਸ਼ ਕੈਮਰੇ, ਵਾਇਰਲੈੱਸ ਸਿਸਟਮ ਤੇ GPS ਟਰੈਕਰਾਂ ਤੋਂ ਇਲਾਵਾ, ਆਧੁਨਿਕ ਟੈਕਨਾਲੋਜੀ ਦੇ ਕਈ ਹੋਰ ਰੂਪਾਂ ਨਾਲ ਲੈਸ ਕੀਤਾ ਗਿਆ ਹੈ। ਝੰਡੀ ਦਿਖਾਉਣ ਦੀ ਰਸਮ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ।

ਮੁੱਖ ਮੰਤਰੀ ਭਗਵੰਤ ਮਾਨ ਦਾ ਨੰਗਲ ਦੌਰਾ

ਧੂਰੀ ਦੌਰੇ ਤੋਂ ਬਾਅਦ ਮੁੱਖ ਮੰਤਰੀ ਨੰਗਲ ਜਾਣਗੇ। ਇੱਥੇ, ਉਹ ਕਾਰਗਿਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਨਾਮ ‘ਤੇ 23 ਕਰੋੜ ਰੁਪਏ ਦੀ ਲਾਗਤ ਨਾਲ ਇੱਕ ‘ਸੈਂਟਰ ਆਫ਼ ਐਕਸੀਲੈਂਸ’ ਸਥਾਪਨਾ ਕਰਨਗੇ। ਇੱਥੇ 540 ਨੌਜਵਾਨ ਉਦਯੋਗ ਦੀਆਂ ਖਾਸ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੇ ਗਏ ਕੋਰਸਾਂ ‘ਚ ਸਿਖਲਾਈ ਪ੍ਰਾਪਤ ਕਰਨਗੇ।
ਰੋਬੋਟਿਕਸ, ਈਵੀ ਤਕਨਾਲੋਜੀ, ਸੂਰਜੀ ਊਰਜਾ, ਅਤੇ 3D ਪ੍ਰਿੰਟਿੰਗ ਸਮੇਤ ਉੱਚ-ਤਕਨੀਕੀ ਕੋਰਸ ਇਸ ਸੈਂਟਰ ‘ਚ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਹੁਣ ਸਿਵਲ ਏਵੀਏਸ਼ਨ, ਏਅਰ ਹੋਸਟੈਸਿੰਗ ਤੇ ਡਰੋਨ ਤਕਨਾਲੋਜੀ ਦੇ ਕੋਰਸ ਹੁਣ ਸਿੱਧੇ ਸਰਕਾਰੀ ਆਈਟੀਆਈ ਦੇ ਅੰਦਰ ਉਪਲਬਧ ਕਰਵਾਏ ਜਾਣਗੇ।
ਨੰਗਲ ਝੀਲ ਨੂੰ ਆਕਰਸ਼ਕ ਬਣਾਇਆ ਜਾਵੇਗਾ ਤੇ ਇਸ ਨੂੰ ਟੂਰਿਸਟ ਪਲੇਸ ਵਜੋਂ ਸਥਾਪਤ ਕੀਤਾ ਜਾਵੇਗਾ। ਇੱਥੇ 10 ਕਰੋੜ ਦੀ ਲਾਗਤ ਦੇ ਨਾਲ ਉੱਤਰੀ ਭਾਰਤ ਦਾ ਪਹਿਲਾ ਗਲਾਸ ਬ੍ਰਿਜ਼ (ਸੀਸ਼ੇ ਦਾ ਪੁੱਲ) ਬਣੇਗਾ। ਇਸ ਦੇ ਨਾਲ ਹੀ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਮੀਨੈਂਸ ਵਿਖੇ 18 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਡੀਟੋਰੀਅਮ ਤੇ ਇੱਕ ਨਵਾਂ ਅਕਾਦਮਿਕ ਬਲਾਕ ਬਣਾਇਆ ਜਾਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments