Saturday, April 18, 2026
Google search engine
HomeDeshNancy ਨੂੰ 18 ਵਾਰ ਮਾਰਿਆ ਗਿਆ ਚਾਕੂ, ਜੀਭ ਵੀ ਕੱਟੀ; ਮਾਂ...

Nancy ਨੂੰ 18 ਵਾਰ ਮਾਰਿਆ ਗਿਆ ਚਾਕੂ, ਜੀਭ ਵੀ ਕੱਟੀ; ਮਾਂ ਨੇ ਕੀਤੇ ਵੱਡੇ ਖੁਲਾਸੇ

ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸਦਾ ਕਤਲ ਵਿੰਡਸਰ ਦੇ ਇੱਕ ਕਸਬੇ ਲਾਸਾਲੇ ਵਿੱਚ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ, ਜੋ ਕਿ ਮੂਲ ਰੂਪ ‘ਚ ਲੁਧਿਆਣਾ ਦੇ ਨਾਰੰਗ ਪਿੰਡ ਦੀ ਰਹਿਣ ਵਾਲੀ ਹੈ, ਨੂੰ ਕੈਨੇਡਾ ਦੇ ਵਿੰਡਸਰ ਦੇ ਕਸਬੇ ਲਾਸਾਲੇ (LaSalle) ‘ਚ ਇੱਕ ਘਰ ਦੇ ਬਾਹਰ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨੈਂਸੀ ਗਰੇਵਾਲ ਦਾ ਮੰਗਲਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀਨ। ਨੈਂਸੀ ਗਰੇਵਾਲ ਦੀ ਮਾਂ ਨੇ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕਰਦੇ ਹੋਏ ਕਿਹਾ ਕਿ ਉਸਦੀ ਧੀ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਤੇ ਉਸਦੇ ਘਰ ਨੂੰ ਦੋ ਮਹੀਨੇ ਪਹਿਲਾਂ ਅੱਗ ਲਗਾ ਦਿੱਤੀ ਗਈ ਸੀ।

18 ਵਾਰ ਮਾਰਿਆ ਗਿਆ ਚਾਕੂ, ਜੀਭ ਵੀ ਕੱਟ ਦਿੱਤੀ: ਮਾਂ ਦਾ ਖੁਲਾਸਾ

ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸਦਾ ਕਤਲ ਵਿੰਡਸਰ ਦੇ ਇੱਕ ਕਸਬੇ ਲਾਸਾਲੇ ਵਿੱਚ ਕੀਤਾ ਗਿਆ ਸੀ। ਉਹ ਉਸ ਸ਼ਾਮ ਇੱਕ ਮਰੀਜ਼ ਨੂੰ ਮਿਲਣ ਗਈ ਸੀ ਤੇ ਮਰੀਜ਼ ਦੇ ਘਰ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਮਾਰ ਦਿੱਤਾ ਗਿਆ। ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੂੰ ਟ੍ਰੈਪ ਲਗਾ ਕੇ ਮਾਰਿਆ ਗਿਆ ਸੀ ਤੇ ਕਤਲ ਵਾਲੀ ਥਾਂ ‘ਤੇ ਕੋਈ ਸੀਸੀਟੀਵੀ ਕੈਮਰੇ ਨਹੀਂ ਸਨ।
ਨੈਂਸੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਚਾਕੂ ਮਾਰ ਕੇ ਮਾਰ ਕਤਲ ਕੀਤਾ ਗਿਆ, ਉਸ ਦੇ ਪੇਟ ‘ਚ 18 ਵਾਰ ਚਾਕੂ ਮਾਰਿਆ ਗਿਆ ਸੀ ਤੇ ਹੁਣ ਇਹ ਵੀ ਪਤਾ ਚਲਿਆ ਹੈ ਕਿ ਉਸ ਦੀ ਜੀਭ ਵੀ ਕੱਟ ਦਿੱਤੀ ਗਈ ਸੀ। ਪਹਿਲੀ ਵਾਰ ਜਦੋਂ ਉਸ ਨੂੰ ਚਾਕੂ ਮਾਰਿਆ ਗਿਆ ਸੀ ਤਾਂ ਗੇਟ ਲਾਕ ਹੋ ਗਿਆ ਤੇ ਜਦੋਂ ਉਹ ਜੰਗਲ ਵੱਲ ਭੱਜੀ ਤਾਂ ਉਸ ਦਾ ਉੱਥੇ ਕਤਲ ਕਰ ਦਿੱਤਾ ਗਿਆ। ਨੈਂਸੀ ਦੀ ਮਾਂ ਨੇ ਕਿਹਾ ਕਿ ਇਹ ਨਸ਼ੇੜੀਆਂ ਦਾ ਕੰਮ ਸੀ, ਜਿਨ੍ਹਾਂ ਨੇ ਉਸ ਦੀ ਧੀ ਨੂੰ ਮਾਰ ਦਿੱਤਾ ਸੀ।

“ਗੁਰਦੁਆਰਾ ਸਾਹਿਬ ਦੇ ਲੋਕਾਂ ਨਾਲ ਸੀ ਵਿਵਾਦ”

ਨੈਂਸੀ ਗਰੇਵਾਲ ਦੀ ਮਾਂ ਸ਼ਿੰਦਰ ਪਾਲ ਗਰੇਵਾਲ ਨੇ ਕਿਹਾ ਕਿ ਉਸ ਦੀ ਧੀ ਨਾਲ ਗੁਰਦੁਆਰਾ ਸਾਹਿਬ ਦੇ ਲੋਕਾਂ ਨੂੰ ਨਫ਼ਰਤ ਸੀ, ਕਿਉਂਕਿ ਉਹ ਸੱਚਾਈ ਦੇ ਮਾਰਗ ‘ਤੇ ਚੱਲਦੀ ਸੀ ਤੇ ਉਸ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਉਹੀ ਕਰਨਾ ਪਵੇਗਾ ਜੋ ਉਹ ਉਸ ਨੂੰ ਕਹਿਣਗੇ। ਨੈਂਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਨੇ ਗੁਰਦੁਆਰਾ ਸਾਹਿਬ ‘ਚ ਕੈਮਰੇ ਲਗਾਏ ਸਨ, ਜਿੱਥੇ ਰਾਸ਼ਨ ਚੋਰੀ ਹੋ ਰਿਹਾ ਸੀ।
ਲੋਕਾਂ ਨੇ ਉਨ੍ਹਾਂ ਦੀ ਧੀ ਨੂੰ ਸ਼ਿਕਾਇਤ ਕੀਤੀ ਸੀ ਤੇ ਉਸ ਨੂੰ ਅੱਗੇ ਕੀਤਾ ਗਿਆ। ਉਨ੍ਹਾਂ ਦੀ ਧੀ ਅੱਗੇ ਤਾਂ ਆਈ, ਪਰ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ। ਇਸੇ ਕਾਰਨ ਉਸ ਖਿਲਾਫ਼ ਨਫ਼ਰਤ ਪੈਦਾ ਹੋ ਗਈ ਤੇ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ, ਪਰ ਉਸਨੇ ਇਨਕਾਰ ਕਰ ਦਿੱਤਾ। ਨੈਂਸੀ ਨੂੰ ਡਰਾਉਣ ਲਈ ਕਈ ਪਰਿਵਾਰਾਂ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਤੇ ਡਰਾਇਆ ਗਿਆ, ਪਰ ਉਨ੍ਹਾਂ ਦੀ ਧੀ ਅਡੋਲ ਰਹੀ। ਕਾਉਂਟੀ ਰੋਡ ‘ਤੇ ਗੁਰਦੁਆਰਾ ਸਾਹਿਬ ਦੇ ਲੋਕਾਂ ਨਾਲ ਦੁਸ਼ਮਣੀ ਕਾਰਨ ਨੈਨਸੀ ਦਾ ਕਤਲ ਕਰ ਦਿੱਤਾ ਗਿਆ।

“ਮੈਂ ਨੈਨਸੀ ਨੂੰ ਸੋਸ਼ਲ ਮੀਡੀਆ ਤੇ ਅਜਿਹਾ ਨਾ ਕਰਨ ਲਈ ਕਿਹਾ”

ਨੈਂਸੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਸੋਸ਼ਲ ਮੀਡੀਆ ‘ਤੇ ਐਕਟਿਵ ਸੀ, ਪਰ ਜਦੋਂ ਕੋਈ ਉਸ ਨੂੰ ਗਾਲਾਂ ਕੱਢਦਾ ਸੀ ਤਾਂ ਉਹ ਜਵਾਬ ਦਿੰਦੀ ਸੀ। ਨੈਂਸੀ ਦੀ ਮਾਂ ਨੇ ਕਿਹਾ ਜੋਂ ਗੰਦੇ ਖਾਲਿਸਤਾਨੀ, ਉਹ ਭੇੜੀਏ ਹਨ, ਹੁਣ ਵੀ ਉਹ ਇਹੀ ਗੱਲ ਕਹਿੰਦੀ ਹੈ, ਪਰ ਉਹ ਅਸਲੀ ਖਾਲਿਸਤਾਨੀ ਨਹੀਂ ਹੈ।
ਨੈਂਸੀ ਦੀ ਮਾਂ ਨੇ ਕਿਹਾ ਕਿ ਹਾਲਾਂਕਿ ਮੈਂ ਵਾਰ-ਵਾਰ ਨੈਨਸੀ ਨੂੰ ਸੋਸ਼ਲ ਮੀਡੀਆ ‘ਤੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ। ਨੈਂਸੀ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਤਿੰਨ ਮਹੀਨਿਆਂ ਤੋਂ ਸੋਸ਼ਲ ਮੀਡੀਆ ‘ਤੇ ਕੋਈ ਵੀਡੀਓ ਪੋਸਟ ਨਹੀਂ ਕੀਤਾ ਸੀ। ਉਹ ਇੱਕ ਨਰਸ ਸੀ ਤੇ ਦੋ ਕੰਪਨੀਆਂ ‘ਚ ਕੰਮ ਕਰਦੀ ਸੀ, ਉਗ 16 ਘੰਟੇ ਦਿਨ ਕੰਮ ਕਰਦੀ ਸੀ।

ਪਹਿਲਾਂ ਵੀ ਮਿਲੀਆਂ ਸਨ ਧਮਕੀਆਂ, ਘਰ ਨੂੰ ਲਗਾ ਦਿੱਤੀ ਸੀ ਅੱਗ

ਨੈਨਸੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਕਈ ਵਿਵਾਦ ਸਨ, ਪਹਿਲਾਂ ਗੋਲਡ ਵਾਲਾ ਮੈਟਰ ਸੀ, ਫਿਰ ਉਸ ਦੇ ਘਰ ਨੂੰ ਦੋ ਮਹੀਨੇ ਪਹਿਲਾਂ ਅੱਗ ਲਗਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਵੀ, ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ। ਹੁਣ, ਉਸ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਨੈਂਸੀ ਦੀ ਮਾਂ ਨੇ ਦੱਸਿਆ ਕਿ ਇੱਕ ਗਰੀਬ ਪਰਿਵਾਰ ਨੇ ਉਸ ਤੋਂ ਮਦਦ ਮੰਗੀ ਸੀ ਤੇ ਸੋਨਾ ਦਿਵਾਉਣ ਲਈ ਕਿਹਾ ਸੀ, ਪਰ ਜਿਨ੍ਹਾਂ ਲੋਕਾਂ ਨਾਲ ਉਸ ਨੇ ਗੱਲ ਕੀਤੀ ਉਹ ਉਸ ਦੇ ਵਿਰੁੱਧ ਹੋ ਗਏ।
ਇਸ ਸੋਨੇ ਦੇ ਝਗੜੇ ਕਾਰਨ ਨੈਂਸੀ ਦੇ ਘਰ ਨੂੰ ਅੱਗ ਲਗਾ ਦਿਤੀ ਗਈ ਸੀ। ਨੈਂਸੀ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਪੁਲਿਸ ਨੇ ਜਾਂਚ ਵੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਨੈਨਸੀ ਦੇ ਘਰ ਨੂੰ ਸਵੇਰੇ 4:00 ਵਜੇ ਦੇ ਕਰੀਬ ਅੱਗ ਲਗਾ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਨੈਂਸੀ ਨੂੰ ਧਮਕੀਆਂ ਮਿਲਦੀਆਂ ਸਨ ਜਾਂ ਧਮਕੀ ਭਰਿਆ ਨੋਟ ਦਿੱਤਾ ਜਾਂਦਾ ਸੀ, ਉਹ ਤੁਰੰਤ ਪੁਲਿਸ ਸ਼ਿਕਾਇਤ ਦਰਜ ਕਰਵਾਉਂਦੀ ਸੀ। ਹਾਲਾਂਕਿ, ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੀ ਤੇ ਪੁਲਿਸ ਸਿਰਫ਼ ਗੁਰਦੁਆਰੇ ‘ਚ ਬੈਠੇ ਵਿਅਕਤੀ ਨੂੰ ਚੇਤਾਵਨੀ ਦਿੰਦੀ ਸੀ ਤੇ ਉੱਥੋਂ ਚਲੀ ਜਾਂਦੀ ਸੀ।

ਮਾਂ ਨੇ ਆਪਣੀ ਸੁਰੱਖਿਆ ਦੀ ਕੀਤੀ ਮੰਗ

ਨੈਂਸੀ ਦੀ ਮਾਂ ਦੱਸਿਆ ਕਿ ਨੈਂਸੀ ਸੋਸ਼ਲ ਮੀਡੀਆ ‘ਤੇ ਅਣਉਚਿਤ ਟਿੱਪਣੀਆਂ ਕਰਨ ਵਾਲਿਆਂ ਨੂੰ ਬੋਲਦੀ ਸੀ। ਉਨ੍ਹਾਂ ਦੀ ਧੀ ਉਸ ਨੂੰ ਸਭ ਕੁਝ ਦੱਸਦੀ ਸੀ ਤੇ ਉਹ ਉਸ ਨੂੰ ਸਮਝਾਉਂਦੀ ਸੀ ਕਿ ਉਸ ਨੂੰ ਉਨ੍ਹਾਂ ਵੀਡੀਓਜ਼ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ, ਜਿੱਥੇ ਉਸ ਨੇ ਗਲਤ ਸ਼ਬਦ ਵਰਤੇ ਸਨ ਤੇ ਉਸ ਨੇ ਅਜਿਹਾ ਕੀਤਾ ਸੀ। ਉਨ੍ਹਾਂ ਨੇ ਸਮਝਾਇਆ ਕਿ ਉਹ ਇੱਕ ਕੁੜੀ ਸੀ ਤੇ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਨੈਂਸੀ ਦੀ ਮਾਂ ਦਾ ਇਲਜ਼ਾਮ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਘਰ ਨੂੰ ਅੱਗ ਲਗਾਈ ਸੀ, ਉਨ੍ਹਾਂ ਨੇ ਹੀ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਨੈਂਸੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਲਾਸ਼ ਮੁਰਦਾਘਰ ‘ਚ ਰੱਖਿਆ ਗਿਆ ਹੈ ਤੇ ਉਹ ਕੱਲ੍ਹ ਉਸ ਦੀ ਮ੍ਰਿਤਕ ਦੇਹ ਦੇਖਣ ਜਾ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਧੀ ਨੂੰ ਮਾਰਿਆ ਹੈ ਉਹ ਉਸ ਨੂੰ ਪਹਿਲਾਂ ਘਰ ‘ਚ ਮਾਰ ਸਕਦੇ ਸਨ, ਪਰ ਸੀਸੀਟੀਵੀ ਕੈਮਰਿਆਂ ਕਾਰਨ ਅਜਿਹਾ ਨਹੀਂ ਕੀਤਾ। ਇੱਕ ਵਿਅਕਤੀ ਜੋ ਉਸ ਦੇ ਘਰ ਦਾ ਨਿਰੀਖਣ ਕਰਨ ਆਇਆ ਸੀ ਉਹ ਕੈਮਰਿਆਂ ਤੋਂ ਡਰ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ 45 ਸਾਲ ਦੀ ਸੀ ਤੇ ਤਲਾਕ ਤੋਂ ਬਾਅਦ ਉਸ ਨੇ ਦੁਬਾਰਾ ਵਿਆਹ ਨਹੀਂ ਕੀਤਾ ਸੀ ਕਿਉਂਕਿ ਉਹ ਹਮੇਸ਼ਾ ਆਪਣੇ ਕੰਮ ‘ਚ ਰੁੱਝੀ ਰਹਿੰਦੀ ਸੀ।
ਨੈਨਸੀ ਗਰੇਵਾਲ ਦੀ ਮਾਂ ਨੇ ਕਿਹਾ ਕਿ ਉਹ ਭਾਰਤ ਤੇ ਕੈਨੇਡਾ ਦੀ ਪੁਲਿਸ ਤੇ ਸਰਕਾਰ ਨੂੰ ਆਪਣੀ ਸੁਰੱਖਿਆ ਲਈਬੇਨਤੀ ਕਰਦੀ ਹੈ, ਕਿਉਂਕਿ ਉਸ ਨੂੰ ਆਪਣੀ ਜਾਨ ਦਾ ਡਰ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments