Wednesday, September 2, 2026
Google search engine
HomeDeshPunjab Weather: ਪੰਜਾਬ ‘ਚ ਆਮ ਨਾਲੋਂ ਵੱਧ ਗਰਮੀ, ਮੌਸਮ ਰਹੇਗਾ ਸਾਫ਼

Punjab Weather: ਪੰਜਾਬ ‘ਚ ਆਮ ਨਾਲੋਂ ਵੱਧ ਗਰਮੀ, ਮੌਸਮ ਰਹੇਗਾ ਸਾਫ਼

ਸੂਬੇ ਦੇ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਤਾਪਮਾਨ ‘ਚ  1.7 ਡਿਗਰੀ ਦਾ ਦਰਜ ਕੀਤਾ ਗਿਆ।

ਪੰਜਾਬ ‘ਚ ਅੱਜ ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ ਆਉਣ ਵਾਲੇ ਤਿਨ ਦਿਨ ਵੀ ਮੌਸਮ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਹੈ। ਬਾਰਿਸ਼ ਨੂੰ ਲੈ ਕੇ ਕੋਈ ਭਵਿੱਖਬਾਣੀ ਨਹੀਂ ਹੈ। ਪੰਜਾਬ ‘ਚ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ।

ਵੱਧ ਤੋਂ ਵੱਧ ਤਾਪਮਾਨ

ਸੂਬੇ ਦੇ ਵੱਧੋ-ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 1.7 ਡਿਗਰੀ ਦਾ ਦਰਜ ਕੀਤਾ ਗਿਆ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਿਰੋਜ਼ਪੁਰ ‘ਚ ਦਰਜ ਕੀਤਾ ਗਿਆ, ਜੋ ਕਿ 33.1 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 30.1 ਡਿਗਰੀ, ਲੁਧਿਆਣਾ ਦਾ 30.8, ਪਟਿਆਲਾ ਦਾ 31.2 ਡਿਗਰੀ, ਫਰੀਦਕੋਟ ਦਾ 33.0 ਡਿਗਰੀ, ਹੁਸ਼ਿਆਰਪਰੁ ਦਾ 30.0 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 30.2 ਡਿਗਰੀ, ਮੁਹਾਲੀ ਦਾ 30.6 ਡਿਗਰੀ, ਪਠਾਨਕੋਟ ਦਾ ਵੀ 30.6 ਡਿਗਰੀ, ਥੀਨ ਡੈਮ (ਪਠਾਨਕੋਟ) ਦਾ ਵੀ 30.5 ਡਿਗਰੀ, ਭਾਖੜਾ ਡੈਮ (ਰੂਪਨਗਰ) 32.8 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) 31.6 ਦਰਜ ਕੀਤਾ ਗਿਆ।

ਘੱਟੋ-ਘੱਟ ਤਾਪਮਾਨ

ਉੱਥੇ ਹੀ, ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੂਬੇ ਦੇ ਔਸਤ ਤਾਪਮਾਨ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਨਾਲੋਂ 3.7 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ 11.9 ਡਿਗਰੀ, ਹੁਸ਼ਿਆਰਪੁਰ ‘ਚ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 14.0 ਡਿਗਰੀ, ਲੁਧਿਆਣਾ ਦਾ 13.6 ਡਿਗਰੀ, ਪਟਿਆਲਾ ਦਾ 15.1 ਡਿਗਰੀ, ਬਠਿੰਡਾ 12.6 ਡਿਗਰੀ, ਫਰੀਦਕੋਟ ਦਾ ਵੀ 12.6 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ ਵੀ 14.4 ਡਿਗਰੀ, ਬਠਿੰਡਾ ਦਾ 15.4 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 14.4 ਡਿਗਰੀ , ਪਠਾਨਕੋਟ ਦਾ 13.9 ਡਿਗਰੀ, ਰੋਪੜ ਦਾ 16.0 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 12.9 ਡਿਗਰੀ ਤੇ ਚੰਡੀਗੜ੍ਹ ਸ਼ਹਿਰ ਦਾ ਵੀ 13.8 ਡਿਗਰੀ ਦਰਜ ਕੀਤਾ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments