Saturday, April 18, 2026
Google search engine
HomeDeshRahul Gandhi 28 ਫਰਵਰੀ ਨੂੰ Barnala ‘ਚ ਰੈਲੀ ਨੂੰ ਕਰਨਗੇ ਸੰਬੋਧਨ,...

Rahul Gandhi 28 ਫਰਵਰੀ ਨੂੰ Barnala ‘ਚ ਰੈਲੀ ਨੂੰ ਕਰਨਗੇ ਸੰਬੋਧਨ, 2027 ਚੋਣਾਂ ਲਈ ਫੁਕਣਗੇ ਬਿਗਲ

 ਕੰਬੋਜ ਨੂੰ ਬਰਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਦੇ ਲਈ ਕਿਹਾ ਗਿਆ ਹੈ।

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫਰਵਰੀ ਨੂੰ ਪੰਜਾਬ ਦੇ ਬਰਨਾਲਾ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਪਾਰਟੀ ਦੇ ਇੱਕ ਆਗੂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਰੈਲੀ ਦੇ ਲਈ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਵੱਲੋਂ ਜਾਰੀ ਇੱਕ ਨੋਟਿਸ ਅਨੁਸਾਰ, ਕੰਬੋਜ ਨੂੰ ਬਰਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਤੁਰੰਤ ਬੈਠਕ ਬੁਲਾਉਣ ਦੇ ਲਈ ਕਿਹਾ ਗਿਆ ਹੈ। ਇਸ ਬੈਠਕ ‘ਚ ਬਲਾਕ ਪ੍ਰਧਾਨ, ਜ਼ਿਲ੍ਹਾ ਮੁਖੀ, ਵਿਧਾਨ ਸਭਾ ਉਮੀਦਵਾਰ ਤੇ ਹੋਰ ਵੱਡੇ ਆਗੂ ਸ਼ਾਮਲ ਹੋਣਗੇ। ਰੈਲੀ ਦੀਆਂ ਤਿਆਰੀਆਂ, ਸਮੀਖਿਆ ਤੇ ਪਾਰਟੀ ਵਰਕਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਦੇ ਲਈ ਇਹ ਬੈਠਕ ਸੱਦੀ ਗਈ ਹੈ।
ਉੱਥੇ ਹੀ, ਆਪਣੀ ਨਿਯੁਕਤੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਬਰਨਾਲਾ ‘ਚ 28 ਫਰਵਰੀ ਨੂੰ ਹੋਣ ਵਾਲੀ ਰੈਲੀ 2027 ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਬਿਗਲ ਬਜਾਏਗੀ। ਉਨ੍ਹਾਂ ਨੇ ਇਸ ਨੂੰ ਮਾਣ ਵਾਲੀ ਗੱਲ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਇੰਨੇ ਮਹੱਤਵਪੂਰਨ ਆਯੋਜਨ ਦੀ ਜ਼ਿੰਮੇਵਾਰੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਰੈਲੀ ‘ਤੇ ਕਿਹਾ ਕਿ ਇਹ ਪੰਜਾਬੀਆਂ ‘ਚ ਨਵੀਂ ਊਰਜਾ ਤੇ ਉਤਸਾਹ ਦਾ ਸੰਚਾਰ ਕਰੇਗੀ ਤੇ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਰਾਜਨੀਤਿਕ ਪਰਿਸਥਿਤੀ ਲਈ ਇੱਕ ਫੈਸਲਾਕੁੰਨ ਮੋੜ ਸਾਬਤ ਹੋਵੇਗੀ। ਦੱਸ ਦੇਈਏ ਕਿ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੇ 16 ਫਰਵਰੀ ਨੂੰ ਕਿਹਾ ਸੀ ਕਿ ਕਾਂਗਰਸ ਪੰਜਾਬ ‘ਚ ਇੱਕ ਰੈਲੀ ਕਰਨ ਜਾ ਰਹੀ ਹੈ, ਜਿਸ ‘ਚ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments