Wednesday, September 2, 2026
Google search engine
HomeDeshCanadian ਦੇ Secondary School ‘ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ; 27...

Canadian ਦੇ Secondary School ‘ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ; 27 ਜ਼ਖਮੀ

ਕੈਨੇਡੀਅਨ ਸਕੂਲ ‘ਚ ਹੋਈ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ‘ਚ ਨੌਂ ਲੋਕਾਂ ਦੀ ਮੌਤ ਹੋ ਗਈ ਹੈ।

 ਅਧਿਕਾਰੀਆਂ ਦੇ ਅਨੁਸਾਰ, ਕੈਨੇਡਾ ਦੇ ਟੰਬਲਰ ਰਿਜ ਸੈਕੰਡਰੀ ਸਕੂਲ ‘ਚ ਹੋਈ ਗੋਲੀਬਾਰੀ ‘ਚ 9 ਲੋਕ ਮਾਰੇ ਗਏ ਤੇ 27 ਜ਼ਖਮੀ ਹੋ ਗਏ। ਇੱਕ ਘਰ ਦੇ ਅੰਦਰ ਦੋ ਹੋਰ ਲਾਸ਼ਾਂ ਮਿਲੀਆਂ ਹਨ ਤੇ ਇਸ ਮਾਮਲੇ ਦਾ ਗੋਲੀਬਾਰੀ ਨਾਲ ਜੁੜੇ ਹੋਣ ਦਾ ਸ਼ੱਕ ਹੈ। ਜ਼ਖਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਕੈਨੇਡੀਅਨ ਪੁਲਿਸ ਨੇ ਮੰਗਲਵਾਰ, ਸਥਾਨਕ ਸਮੇਂ ਅਨੁਸਾਰ ਰਿਪੋਰਟ ਦਿੱਤੀ ਕਿ ਉੱਤਰ-ਪੂਰਬੀ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਾਈ ਸਕੂਲ ‘ਚ ਹੋਈ ਗੋਲੀਬਾਰੀ ਵਿੱਚ ਕਈ ਲੋਕ ਮਾਰੇ ਗਏ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਸਟਾਫ ਸਾਰਜੈਂਟ ਕ੍ਰਿਸ ਕਲਾਰਕ ਨੇ ਕੈਨੇਡੀਅਨ ਪ੍ਰੈਸ ਨੂੰ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਪੀਸ ਖੇਤਰ ਦੇ ਟੰਬਲਰ ਰਿਜ ਸੈਕੰਡਰੀ ਸਕੂਲ ‘ਚ ਕਈ ਲੋਕ ਮਾਰੇ ਗਏ ਸਨ, ਜਿਸ ਨੂੰ ਪੁਲਿਸ ਨੇ ਇੱਕ ਐਕਟਿਵ ਸ਼ੂਟਰ ਵਾਲੀ ਸਥਿਤੀ ਵਜੋਂ ਦਰਸਾਇਆ ਹੈ, ਪਰ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕ ਇਸ ‘ਚ ਸ਼ਾਮਲ ਸਨ।

ਇੱਕ ਥਾਂ ‘ਤੇ ਛੇ ਲੋਕ ਦੂਸਰੀ ਥਾਂ ‘ਤੇ ਦੋ ਹੋਰ ਮਿਲੇ

ਸਕੂਲ ਗੋਲੀਬਾਰੀ ‘ਚ ਸ਼ੱਕੀ ਸ਼ੂਟਰ ਮਾਰਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਨੇ ਰਿਪੋਰਟ ਦਿੱਤੀ ਹੈ ਕਿ ਟੰਬਲਰ ਰਿਜ ਸੈਕੰਡਰੀ ਸਕੂਲ ‘ਚ ਹੋਈ ਗੋਲੀਬਾਰੀ ‘ਚ ਕਈ ਲੋਕ ਮਾਰੇ ਗਏ ਹਨ, ਇਸ ਸਕੂਲ ‘ਚ 7ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਪੜ੍ਹਦੇ ਹਨ।
ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਜਦੋਂ ਅਧਿਕਾਰੀ ਮੰਗਲਵਾਰ ਦੁਪਹਿਰ ਨੂੰ ਸਕੂਲ ‘ਚ ਦਾਖਲ ਹੋਏ, ਤਾਂ ਉਨ੍ਹਾਂ ਨੂੰ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਦੋ ਹੋਰ ਲੋਕ ਕਿਸੇ ਹੋਰ ਸਥਾਨ ‘ਤੇ ਮਿਲੇ, ਜਦੋਂ ਕਿ ਇੱਕ ਹੋਰ ਵਿਅਕਤੀ ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ।

ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ

ਇੱਕ ਵਿਅਕਤੀ ਜੋ ਗੋਲੀਬਾਰੀ ਕਰਨ ਵਾਲਾ ਸ਼ੂਟਰ ਸੀ, ਉਹ ਵੀ ਮ੍ਰਿਤਕ ਪਾਇਆ ਗਿਆ, ਜਿਸ ਨੇ ਸਪੱਸ਼ਟ ਤੌਰ ‘ਤੇ ਆਪਣੇ ਆਪ ਨੂੰ ਸੱਟਾਂ ਸੱਟ ਪਹੁੰਚਾਈ ਸੀ।
ਗੋਲੀਬਾਰੀ ‘ਚ ਜ਼ਖਮੀ ਹੋਏ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਗੋਲੀਬਾਰੀ ‘ਚ ਜ਼ਖਮੀ ਹੋਏ 25 ਲੋਕਾਂ ਦੀ ਸਥਾਨਕ ਮੈਡੀਕਲ ਸੈਂਟਰ ‘ਚ ਜਾਂਚ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਹ ਖ਼ਤਰੇ ਤੋਂ ਬਾਹਰ ਹਨ।
ਉੱਤਰੀ ਜ਼ਿਲ੍ਹਾ ਕਮਾਂਡਰ, ਆਰਸੀਐਮਪੀ ਸੁਪਰਡੈਂਟ ਕੇਨ ਫਲਾਇਡ ਨੇ ਕਿਹਾ ਕਿ ਉਨ੍ਹਾਂ ਨੇ ਸ਼ੂਟਰ ਦੀ ਪਛਾਣ ਕਰ ਲਈ ਹੈ ਪਰ ਇਸ ਸਮੇਂ ਉਸ ਦੀ ਪਛਾਣ ਜਾਰੀ ਨਹੀਂ ਕਰ ਰਹੇ ਹਨ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਪੀੜਤ ਬੱਚੇ ਸਨ ਤੇ ਕਿੰਨੇ ਬਾਲਗ ਸਨ। ਉਨ੍ਹਾਂ ਨੇ ਵਰਤੇ ਗਏ ਹਥਿਆਰਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ।
9ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਸਥਾਨਕ ਵੈੱਬਸਾਈਟ ਗਲੋਬਲ ਨਿਊਜ਼ ਨੂੰ ਦੱਸਿਆ ਕਿ ਉਸ ਨੂੰ ਆਪਣੇ ਕਲਾਸਰੂਮ ‘ਚ ਦੂਜੇ ਬੱਚਿਆਂ ਨਾਲ ਇੱਕ ਅਲਮਾਰੀ ਦੇ ਪਿੱਛੇ ਲੁਕਣਾ ਪਿਆ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ। ਐਕਟਿਵ ਸ਼ੂਟਰ ਅਲਰਟ ਸ਼ਾਮ 5:46 ਵਜੇ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਸ਼ੱਕੀ ਹਮਲਾਵਰ ਨੂੰ ਸ਼ੁਰੂ ‘ਚ ਭੂਰੇ ਵਾਲਾਂ ਵਾਲੀ ਤੇ ਇੱਕ ਡਰੈੱਸ ਪਹਿਨੀ ਇੱਕ ਔਰਤ ਦੱਸਿਆ ਗਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments