Sunday, April 19, 2026
Google search engine
HomeCrimeJalandhar: ਰੋ ਰਹੀ ਸੀ ਧੀ… ਜ਼ਾਲਮ ਪਿਤਾ ਨੇ ਚੁੱਪ ਕਰਵਾਉਣ ਲਈ ਪਿਲਾਈ...

Jalandhar: ਰੋ ਰਹੀ ਸੀ ਧੀ… ਜ਼ਾਲਮ ਪਿਤਾ ਨੇ ਚੁੱਪ ਕਰਵਾਉਣ ਲਈ ਪਿਲਾਈ ਸ਼ਰਾਬ, ਚੁੱਕ ਕੇ ਸੁੱਟਿਆ ਤੇ ਫਿਰ ਘੁੱਟ ਦਿੱਤਾ ਗਲਾ

ਜਲੰਧਰ ‘ਚ ਇੱਕ ਜ਼ਾਲਮ ਪਿਤਾ ਨੇ ਆਪਣੀ ਪੰਜ ਸਾਲ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਕਰ ਦਿੱਤਾ।

ਜਲੰਧਰ ‘ਚ ਇੱਕ ਜ਼ਾਲਮ ਪਿਤਾ ਨੇ ਆਪਣੀ ਪੰਜ ਸਾਲ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਕਰ ਦਿੱਤਾ। ਇਸ ਦੇ ਪਿੱਛੇ ਉਸ ਦਾ ਮਕਸਦ ਸੀ ਕਿ ਉਸ ਦੀ ਰੋ ਰਹੀ ਬੱਚੀ ਚੁੱਪ ਹੋ ਜਾਵੇ। ਕੁੜੀ ਦਾ ਇੱਕੋ ਇੱਕ ਕਸੂਰ ਸੀ ਕਿ ਉਹ ਰੋ ਰਹੀ ਸੀ, ਤੇ ਪਿਤਾ ਉਸ ਦੀ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਇੱਕ ਰੋ ਰਹੀ ਬੱਚੀ ਦੀ ਆਵਾਜ਼, ਜੋ ਕਿ ਮਾਪਿਆਂ ਲਈ ਸਭ ਤੋਂ ਕੀਮਤੀ ਚੀਜ਼ ਹੋਣੀ ਚਾਹੀਦੀ ਹੈ, ਉਸ ਦੀ ਮੌਤ ਦਾ ਕਾਰਨ ਬਣ ਗਈ। ਜ਼ਾਲਮ ਪਿਤਾ ਨੇ ਪਹਿਲਾਂ ਉਸ ਨੂੰ ਚੁੱਕ ਕੇ ਹੇਠਾਂ ਸੁੱਟਿਆ ਤੇ ਜਦੋਂ ਉਹ ਰੋਣੋਂ ਨਹੀਂ ਹਟੀ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਇਹ ਦੁਖਦਾਈ ਘਟਨਾ ਦੂਰਦਰਸ਼ਨ ਐਨਕਲੇਵ ‘ਚ ਵਾਪਰੀ, ਜਿੱਥੇ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਤੋਂ ਛੱਤੀਸਗੜ੍ਹ ਦਾ ਰਹਿਣ ਵਾਲਾ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਹ ਦੂਰਦਰਸ਼ਨ ਐਨਕਲੇਵ ‘ਚ ਰਹਿ ਰਿਹਾ ਸੀ। ਲੜਕੀ ਦੇ ਚਾਚਾ ਹਿੰਮਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ਨਸ਼ੇੜੀ ਸੀ…

ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਅਰਵਿੰਦਰ ਸਿੰਘ ਨਸ਼ੇੜੀ ਸੀ ਤੇ ਅਕਸਰ ਸ਼ਰਾਬ ਪੀਂਦਾ ਰਹਿੰਦਾ ਸੀ। ਉਹ ਦਿਹਾੜੀ ਮਜ਼ਦੂਰੀ ਕਰਦਾ ਸੀ, ਜਦੋਂ ਕਿ ਉਸ ਦੀ ਪਤਨੀ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਸੀ। ਆਰਥਿਕ ਤੰਗੀ ਤੇ ਘਰੇਲੂ ਤਣਾਅ ਦੇ ਵਿਚਕਾਰ, ਪੰਜ ਸਾਲਾ ਨਿਹਾਰਿਕਾ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ।
3 ਫਰਵਰੀ ਨੂੰ, ਨਿਹਾਰਿਕਾ ਦੀ ਮਾਂ ਕੰਮ ‘ਤੇ ਸੀ ਤੇ ਘਰ ‘ਚ ਸਿਰਫ਼ ਅਰਵਿੰਦਰ ਤੇ ਬੱਚੀ ਹੀ ਮੌਜੂਦ ਸਨ। ਇਸ ਦੌਰਾਨ, ਅਰਵਿੰਦਰ ਸ਼ਰਾਬ ਪੀ ਰਿਹਾ ਸੀ। ਦੁਪਹਿਰ ਲਗਭਗ 2:30 ਵਜੇ, ਨਿਹਾਰਿਕਾ ਭੁੱਖ ਕਾਰਨ ਰੋਣ ਲੱਗ ਪਈ। ਦੋਸ਼ੀ ਨੇ ਪਹਿਲਾਂ ਉਸ ਦੇ ਮੂੰਹ ‘ਚ ਸ਼ਰਾਬ ਪਾ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉ ਸਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ।
ਜਾਣਕਾਰੀ ਮੁਤਾਬਕ, ਇਸ ਤੋਂ ਬਾਅਦ ਜਦੋਂ ਲੜਕੀ ਨੂੰ ਹੇਠਾਂ ਸੁੱਟਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਰੋਣਾ ਜਾਰੀ ਰਿਹਾ, ਤਾਂ ਅਰਵਿੰਦਰ ਨੇ ਆਪਣਾ ਆਪਾ ਗੁਆ ਦਿੱਤਾ ਤੇ ਆਪਣੀ ਮਾਸੂਮ ਧੀ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਥੋੜ੍ਹੀ ਦੇਰ ਬਾਅਦ, ਜਦੋਂ ਗੁਆਂਢੀਆਂ ਨੂੰ ਘਟਨਾ ਦਾ ਪਤਾ ਲੱਗਾ, ਤਾਂ ਘਰ ‘ਤੇ ਸੋਗ ਛਾ ਗਿਆ।

ਮਾਂ ‘ਤੇ ਦੁੱਖ ਦਾ ਪਹਾੜ ਡਿੱਗਿਆ

ਜਦੋਂ ਨਿਹਾਰਿਕਾ ਦੀ ਮਾਂ ਕੰਮ ਤੋਂ ਵਾਪਸ ਆਈ ਤੇ ਉਸ ਨੂੰ ਆਪਣੀ ਧੀ ਦੀ ਮੌਤ ਬਾਰੇ ਪਤਾ ਲੱਗਾ, ਤਾਂ ਉਹ ਬਹੁਤ ਦੁਖੀ ਹੋ ਗਈ। ਨਿਹਾਰਿਕਾ ਉਸ ਦੀ ਇਕਲੌਤੀ ਔਲਾਦ ਸੀ। ਪੁਲਿਸ ਨੇ ਦੋਸ਼ੀ ਅਰਵਿੰਦਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਸਨੂੰ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments