Saturday, June 13, 2026
Google search engine
HomeDeshMuslim ਨੌਜਵਾਨ ਨੇ ਦੁਬਾਰਾ ਮੰਗੀ ਮਆਫ਼ੀ, ਬੋਲਿਆ- ਬੇਟਾ ਭਰਾ ਮੰਨ ਕੇ ਕਰ...

Muslim ਨੌਜਵਾਨ ਨੇ ਦੁਬਾਰਾ ਮੰਗੀ ਮਆਫ਼ੀ, ਬੋਲਿਆ- ਬੇਟਾ ਭਰਾ ਮੰਨ ਕੇ ਕਰ ਦਿਓ ਮੁਆਫ਼, ਸਰੋਵਰ ‘ਚ ਕੀਤਾ ਸੀ ਕੁਰਲਾ

ਉਸ ਨੇ ਨਵੀਂ ਵੀਡੀਓ ‘ਚ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਸੀ, ਉੱਥੇ ਮੇਰੇ ਕੋਲ ਭੁੱਲ ਨਾਲ ਗਲਤੀ ਹੋ ਗਈ।

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ‘ਚ ਕੁਰਲਾ ਕਰਨ ਵਾਲੇ ਮੁਸਲਿਮ ਨੌਜਵਾਨ ਸੁਭਹਾਨ ਰੰਗਰੀਜ਼ ਨੇ ਹੁਣ ਦੁਬਾਰਾ ਮੁਆਫ਼ੀ ਮੰਗੀ ਹੈ। ਨੌਜਵਾਨ ਨੇ ਫਿਰ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ‘ਚ ਉਹ ਜੇਬਾਂ ‘ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ।
ਇਸ ਹੀ ਕਾਰਨ ਨੌਜਵਾਨ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਅਜੇ ਤੱਕ ਨੌਜਵਾਨ ਖਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪਰ, ਇਸ ਦੌਰਾਨ ਨੌਜਵਾਨ ਨੂੰ ਸਿੱਖ ਸ਼ਰਧਾਲੂਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਸ ਨੇ ਨਵੀਂ ਵੀਡੀਓ ‘ਚ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਸੀ, ਉੱਥੇ ਮੇਰੇ ਕੋਲ ਭੁੱਲ ਨਾਲ ਗਲਤੀ ਹੋ ਗਈ। ਉਸ ਦੇ ਲਈ ਮੈਂ ਆਪ ਸਭ ਤੋਂ ਮਆਫ਼ੀ ਮੰਗਦਾ ਹਾਂ। ਮੈਨੂੰ ਮਰਿਯਾਦਾ ਦਾ ਨਹੀਂ ਪਤਾ ਸੀ, ਨਹੀਂ ਦਾ ਮੈਂ ਕਦੇ ਵੀ ਅਜਿਹਾ ਨਹੀਂ ਕਰਦਾ। ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਮੈਨੂੰ ਮੁਆਫ਼ ਕੀਤਾ ਜਾਵੇ।
ਦੱਸ ਦੇਈਏ ਕਿ ਮੁਸਲਿਮ ਨੌਜਵਾਨ ਦੀ ਪਵਿੱਤਰ ਸਰੋਵਰ ‘ਚ ਕੁਰਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ। ਉਸ ਨੇ ਪਹਿਲੀ ਵੀਡੀਓ ‘ਚ ਵੀ ਮੁਆਫ਼ੀ ਮੰਗੀ ਸੀ। ਇਸ ਦੌਰਾਨ ਉਸ ਨੇ ਜੇਬਾਂ ‘ਚ ਹੱਥ ਪਾਏ ਹੋਏ ਸਨ। ਉਸ ਨੇ ਕਿਹਾ ਸੀ ਕਿ ਉਸ ਨੂੰ ਮਰਿਯਾਦਾ ਬਾਰੇ ਨਹੀਂ ਪਤਾ ਸੀ। ਉਹ ਉਸ ਲਈ ਆਪਣੇ ਪੰਜਾਬੀਆਂ ਭਰਾਵਾਂ ਤੋਂ ਮੁਆਫ਼ੀ ਮੰਗਦਾ ਹੈ ਤੇ ਉਹ ਉੱਥੇ ਵੀ ਆ ਕੇ ਮੁਆਫ਼ੀ ਮੰਗੇਗਾ।

ਮੂੰਹ ‘ਚ ਪਾਣੀ ਲਿਆ, ਫਿਰ ਥੁੱਕ ਦਿੱਤਾ

ਸੁਭਹਾਨ ਰੰਗਰੀਜ਼ ਨੇ ਇੰਸਟਾਗ੍ਰਾਮ ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ। ਇੱਕ ਵੀਡੀਓ ‘ਚ, ਉਹ ਪਵਿੱਤਰ ਸਰੋਵਰ ‘ਚ ਨੰਗੇ ਪੈਰ ਬੈਠਾ ਹੈ। ਇਸ ਦੌਰਾਨ, ਉਹ ਦੋ ਜਾਂ ਤਿੰਨ ਘੁੱਟ ਪਾਣੀ ਮੁੰਹ ਵਿੱਚ ਲੈਂਦਾ ਹੈ ਤੇ ਇੱਕ ਵਾਰ ਸਰੋਵਰ ‘ਚ ਹੀ ਥੁੱਕ ਦਿੰਦਾ ਹੈ। ਇਸ ਦੌਰਾਨ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਿਮੰਦਰ ਸਾਹਿਬ ਉਸ ਦੇ ਸਾਹਮਣੇ ਹੈ। ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪੱਸ਼ਟ ਸੀ, ਉਸ ਦਾ ਇਰਾਦਾ ਰੀਲ ਬਣਾਉਣਾ ਸੀ।
ਦੂਜੀ ਵੀਡੀਓ ‘ਚ, ਉਹ ਕਹਿੰਦਾ ਹੈ ਕਿ ਮੈਂ ਅੱਜ ਪੰਜਾਬ ਦੇ ਹਰਿਮੰਦਰ ਸਾਹਿਬ ਆਇਆ ਹਾਂ। ਭਰਾ, ਮੈਂ ਅਜਿਹਾ ਭਾਰਤ ਚਾਹੁੰਦਾ ਹਾਂ ਜਿੱਥੇ ਇੱਥੇ ਹਰ ਕਿਸੇ ਪੱਗ ਬੰਨ੍ਹੀ ਹੋਈ ਹੈ। ਸਾਰੇ ਸਾਡੇ ਪੰਜਾਬੀ ਭਰਾ ਹਨ। ਸਿਰਫ਼ ਮੈਂ ਹੀ ਟੋਪੀ ਪਹਿਨੀ ਹੋਈ ਹਾਂ, ਪਰ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਕਿ ਮੈਂ ਇਸ ਨੂੰ ਕਿਉਂ ਪਹਿਨਿਆ ਹੋਇਆ ਹਾਂ। ਕਿਉਂਕਿ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਸਾਰੇ ਭਰਾ ਹਨ ਤੇ ਉਨ੍ਹਾਂ ਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments