Sunday, October 25, 2026
Google search engine
HomeDeshTarn Taran ਚ ਮੁੱਖ ਮੰਤਰੀ Bhagwant Mann ਨੇ ਕੀਤੀ ਰੈਲੀ, ਵਿਰੋਧੀਆਂ ਤੇ...

Tarn Taran ਚ ਮੁੱਖ ਮੰਤਰੀ Bhagwant Mann ਨੇ ਕੀਤੀ ਰੈਲੀ, ਵਿਰੋਧੀਆਂ ਤੇ ਕੀਤੇ ਸ਼ਬਦੀ ਹਮਲੇ

ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਤੇ ਸ਼ਬਦੀ ਨਿਸ਼ਾਨਾ ਸਾਧਦਿਆਂ ਕਿਹਾ

ਤਰਨ ਤਾਰਨ ਜਿਮਨੀ ਚੋਣ ਨੂੰ ਲੈਕੇ ਅਖਾੜਾ ਭਖ ਗਿਆ ਹੈ, ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਉਹਨਾਂ ਨੇ ਆਪਣੇ ਵਿਰੋਧੀਆਂ ਤੇ ਸ਼ਬਦੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਰਸੀਆਂ ਆਮ ਘਰਾਂ ਦੇ ਲੜਕੇ ਲੜਕੀਆਂ ਨੂੰ ਦਿੱਤੀਆਂ ਹਨ, ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਕਰਕੇ ਹੁਣ ਉਹ ਇਹਨਾਂ ਕੁਰਸੀਆਂ ਤੇ ਵਾਪਸ ਆਉਣ ਲਈ ਤਰਸ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਕੋਈ ਇਸ ਚੋਣ ਨੂੰ 2027 ਦਾ ਸੈਮੀ ਫਾਈਨਲ ਕਹਿ ਰਿਹਾ ਹੈ, ਕੋਈ ਇਸ ਨੂੰ ਕੁਆਟਰ-ਫਾਈਨਲ ਕਹਿ ਰਿਹਾ ਹੈ। ਇਹ ਸਿਆਸਤ ਨੂੰ ਖੇਡ ਸਮਝਦੇ ਹਨ। ਇਹ ਆਮ ਲੋਕਾਂ ਦੀਆਂ ਜਿੰਦਗੀਆਂ ਨਾਲ ਖੇਡਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments