Thursday, October 22, 2026
Google search engine
HomePanjabਜਲੰਧਰ ਲਈ ਅਹਿਮ ਖ਼ਬਰ !!

ਜਲੰਧਰ ਲਈ ਅਹਿਮ ਖ਼ਬਰ !!

ਜਲੰਧਰ:  ਐਤਵਾਰ ਸਵੇਰੇ ਸੰਡੇ ਬਾਜ਼ਾਰ ਲੱਗਣ ਦੌਰਾਨ ਪੁਲਸ ਦੀਆਂ ਗੱਡੀਆਂ ਭਗਵਾਨ ਵਾਲਮੀਕਿ ਚੌਂਕ ’ਤੇ ਤਾਇਨਾਤ ਕਰ ਦਿੱਤੀਆਂ ਗਈਆਂ। ਪੁਲਸ ਨੇ ਅਨਾਊਂਸਮੈਂਟ ਕਰਵਾ ਕੇ ਸੰਡੇ ਬਾਜ਼ਾਰ ਨੂੰ ਪਿੱਛੇ ਹਟਵਾਇਆ ਅਤੇ ਬਾਅਦ ’ਚ ਅਨਾਊਂਸਮੈਂਟ ਕਰਕੇ ਚਿਤਾਵਨੀ ਵੀ ਦਿੱਤੀ ਕਿ ਜੇ ਕੋਈ ਵੀ ਰੇਹੜੀ ਜਾਂ ਫੜ੍ਹੀ ਸੜਕ/ਫੁੱਟਪਾਥ ’ਤੇ ਆਈ ਤਾਂ ਉਸ ਨੂੰ 20,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ ‘ਸੰਡੇ ਬਾਜ਼ਾਰ’ ਲਗਾਉਣ ਦੇ ਹੁਕਮ ਵੀ ਦਿੱਤੇ।

ਪੁਲਸ ਕਮਿਸ਼ਨਰ ਸਮੇਤ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਲਗਾਤਾਰ 10 ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਕਲੀਨ ਕਰਵਾਉਣ ’ਚ ਲੱਗੇ ਹਨ। ਇਸ ਦਾ ਅਸਰ ਵੀ ਸ਼ਹਿਰ ਦੇ ਲੋਕਾਂ ਨੂੰ ਵਿਖਾਈ ਦੇ ਰਿਹਾ ਹੈ। ਟ੍ਰੈਫਿਕ ਨੂੰ ਲੈ ਕੇ ਸਭ ਤੋਂ ਵੱਡੀ ਸਮੱਸਿਆ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਜੇਲ੍ਹ ਚੌਂਕ ’ਤੇ ਸੀ, ਕਿਉਂਕਿ ਇਨ੍ਹਾਂ ਰਸਤਿਆਂ ’ਚ ਸਿਵਲ ਹਸਪਤਾਲ, ਫਾਇਰ ਬ੍ਰਿਗੇਡ ਵਿਭਾਗ ਅਤੇ ਵੱਡੇ ਬਾਜ਼ਾਰ ਹਨ। ਐਤਵਾਰ ਨੂੰ ਇਨ੍ਹਾਂ ਸੜਕਾਂ ਤੋਂ ਪੈਦਲ ਨਿਕਲਣਾ ਮੁਸ਼ਕਿਲ ਰਹਿੰਦਾ ਹੈ। ਹਾਲਾਂਕਿ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਹਟਾਉਣ ਦਾ ਕੰਮ ਸ਼ਹਿਰ ਭਰ ’ਚ ਕੀਤਾ ਜਾ ਰਿਹਾ ਹੈ ਪਰ ਸੰਡੇ ਬਾਜ਼ਾਰ ’ਤੇ ਪੁਲਸ ਦੀ ਤਿੱਖੀ ਨਜ਼ਰ ਸੀ।

ਐਤਵਾਰ ਨੂੰ ਸੰਡੇ ਬਾਜ਼ਾਰ ’ਚ ਪਹਿਲਾਂ ਤੋਂ ਸਿਰਫ਼ 20 ਫ਼ੀਸਦੀ ਹੀ ਰੇਹੜੀਆਂ ਅਤੇ ਫੜ੍ਹੀਆਂ ਲੱਗੀਆਂ, ਜੇ ਕਿਸੇ ਦੀਆਂ 3 ਫੜ੍ਹੀਆਂ ਲੱਗਦੀਆਂ ਸਨ ਤਾਂ ਉਸ ਦੀ ਇਕ ਲੱਗਣ ਦੀ ਇਜਾਜ਼ਤ ਦਿੱਤੀ ਗਈ। ਜ਼ਿਆਦਾਤਰ ਫੜ੍ਹੀਆਂ ਬਾਜ਼ਾਰ ਦੇ ਅੰਦਰ ਜਾ ਚੁੱਕੀਆਂ ਸਨ। ਨੋ ਟਾਲਰੈਂਸ ਰੋਡ ’ਤੇ ਕੋਈ ਵੀ ਰੇਹੜੀ ਜਾਂ ਫਿਰ ਫੜ੍ਹੀ ਨਹੀਂ ਸੀ। ਰਾਹ ਖੁੱਲ੍ਹਾ ਹੋਣ ਕਾਰਨ ਐਤਵਾਰ ਨੂੰ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਜੇਲ੍ਹ ਚੌਂਕ ਅਤੇ ਭਗਵਾਨ ਵਾਲਮੀਕਿ ਚੌਂਕ ਤੋਂ ਲੈ ਕੇ ਡਾ. ਅੰਬੇਡਕਰ ਚੌਂਕ ਤੱਕ ਦੀਆਂ ਸੜਕਾਂ ’ਤੇ ਟ੍ਰੈਫਿਕ ਸਮੂਥ ਚੱਲਦਾ ਰਿਹਾ। ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਦੋਬਾਰਾ ਤੋਂ ਸ਼ਹਿਰ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜਿੱਥੇ-ਜਿੱਥੇ ਕਬਜ਼ੇ ਮਿਲੇ ਉਨ੍ਹਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments