Wednesday, June 10, 2026
Google search engine
HomeCrimeCrime News: Mohali ਪੋਤੇ ਨੇ ਨਸ਼ੇ ਦੀ ਹਾਲਤ 'ਚ 85 ਸਾਲਾ ਦਾਦੀ...

Crime News: Mohali ਪੋਤੇ ਨੇ ਨਸ਼ੇ ਦੀ ਹਾਲਤ ‘ਚ 85 ਸਾਲਾ ਦਾਦੀ ਦਾ ਕਤਲ, ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ

 ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ਦੀ ਗਲੀ ਨੰਬਰ 11 ਵਿੱਚ ਇੱਕ ਪੋਤੇ ਵੱਲੋਂ ਦਾਦੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਾਦੀ ਦੀ ਪਛਾਣ ਗੁਰਬਚਨ ਕੌਰ (85) ਅਤੇ ਪੋਤੇ ਦੀ ਪਛਾਣ ਅਸੀਸ ਸੈਣੀ (26) ਵਾਸੀ ਗਲੀ ਨੰਬਰ 11 ਗੁਲਾਬਗੜ ਦੇ ਰੂਪ ਵਿੱਚ ਹੋਈ ਹੈ।‌
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਸ਼ੀਸ਼ ਸੈਣੀ ਨੇ ਆਪਣੀ ਦਾਦੀ ਗੁਰਬਚਨ ਕੌਰ ਦਾ ਕਤਲ ਨਸ਼ੇ ਦੀ ਹਾਲਤ ਵਿੱਚ ਤੇਜ਼ਧਾਰ ਹਥਿਆਰ ਨਾਲ ਕੀਤਾ ਅਤੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਬੰਨ ਕੇ ਉਸ ਦੇ ਉਪਰ ਗੈਸ ਸਿਲੰਡਰ ਰੱਖ ਦਿੱਤਾ ਸੀ। ਪੁਲਿਸ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਗਈ। ਪੁਲਿਸ ਟੀਮ ਦੀ ਅਗਵਾਈ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਕਰ ਰਹੇ ਸੀ।‌ਇਸ ਮੌਕੇ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਵੀ ਮੌਜੂਦ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments