Wednesday, June 10, 2026
Google search engine
HomeDeshChandigarh Police ਦੇ ਖਿਲਾਫ਼ High Court ਪਹੁੰਚੀ Punjab Police, ਮੁਲਜ਼ਮ ਦੀ ਹਿਰਾਸਤ...

Chandigarh Police ਦੇ ਖਿਲਾਫ਼ High Court ਪਹੁੰਚੀ Punjab Police, ਮੁਲਜ਼ਮ ਦੀ ਹਿਰਾਸਤ ਦਾ ਹੈ ਮਾਮਲਾ

ਪੰਜਾਬ ਦੀ ਰੂਪਨਗਰ ਪੁਲਿਸ ਮੰਗਲਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਵਾਲੇ ਜੈਪੁਰ ਦੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ।

ਰਾਜ ਸਭਾ ਜ਼ਿਮਨੀ ਚੋਣ ‘ਚ ਕਥਿਤ ਧੋਖਾਧੜੀ ਦੇ ਮਾਮਲੇ ‘ਚ ਮੁਲਜ਼ਮ ਨਵਨੀਤ ਚਤੁਰਵੇਦੀ ਦੀ ਹਿਰਾਸਤ ਨੂੰ ਲੈ ਕੇ ਚੰਡੀਗੜ੍ਹ ਤੇ ਪੰਜਾਬ ਪੁਲਿਸ ਆਹਮੋ-ਸਾਹਮਣੇ ਹਨ। ਨਵਨੀਤ ਅਜੇ ਵੀ ਚੰਡੀਗੜ੍ਹ ਪੁਲਿਸ ਦੀ ਹਿਰਾਸਤ ‘ਚ ਹੈ ਤੇ ਉੱਥੇ ਹੀ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-3 ਦੇ ਬਾਹਰ ਡੇਰਾ ਪਾ ਰੱਖਿਆ ਹੈ। ਇਸੇ ਦੇ ਵਿਚਕਾਰ ਹੁਣ ਪੰਜਾਬ ਪੁਲਿਸ ਨਵਨੀਤ ਦੀ ਕਸਟਡੀ ਨੂੰ ਲੈ ਕੇ ਹਾਈਕੋਰਟ ਪਹੁੰਚ ਗਈ ਹੈ।
ਪੰਜਾਬ ਪੁਲਿਸ ਨੇ ਦਲੀਲ ਦਿੱਤੀ ਹੈ ਕਿ ਨਵਨੀਤ ਦੇ ਖਿਲਾਫ਼ ਪੰਜਾਬ ਦੇ ਵਿਧਾਇਕਾਂ ਦੇ ਫਰਜ਼ੀ ਸਾਈਨ ਇਸਤੇਮਾਲ ਕਰਨ ਦਾ ਕੇਸ ਦਰਜ ਹੈ। ਉੱਥੇ ਹੀ, ਨਵਨੀਤ ਨੇ ਵੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ 10 ਦਿਨ ਦਾ ਨੋਟਿਸ ਦੇਵੇ। ਨਵਨੀਤ ਨੇ ਪਟੀਸ਼ਨ ‘ਚ ਇਹ ਵੀ ਪੁੱਛਿਆ ਹੈ ਕਿ ਉਸ ਦੇ ਖਿਲਾਫ਼ ਕਿੰਨੀਆਂ ਐਫਆਈਆਰ ਦਰਜ ਹੋਈਆਂ ਹਨ ਤੇ ਉਸ ਨੇ ਪੰਜਾਬ ਪੁਲਿਸ ਤੋਂ ਆਪਣੇ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਪੰਜਾਬ ਦੀ ਰੂਪਨਗਰ ਪੁਲਿਸ ਮੰਗਲਵਾਰ ਨੂੰ ਨਾਮਜ਼ਦਗੀ ਦਾਖਲ ਕਰਨ ਵਾਲੇ ਜੈਪੁਰ ਦੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ। ਹਾਲਾਂਕਿ, ਜਦੋਂ ਚੰਡੀਗੜ੍ਹ ਪੁਲਿਸ ਨੇ ਚਤੁਰਵੇਦੀ ਨੂੰ ਹਿਰਾਸਤ ‘ਚ ਲਿਆ ਤਾਂ ਸਥਿਤੀ ਤਣਾਅਪੂਰਨ ਹੋ ਗਈ। ਸਥਿਤੀ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਵਿਚਕਾਰ ਟਕਰਾਅ ਤੱਕ ਪਹੁੰਚ ਗਈ। ਦੋਵਾਂ ਪੁਲਿਸ ਟੀਮਾਂ ਵਿਚਕਾਰ ਬਹਿਸ ਹੋ ਗਈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਉਸ ਨੂੰ ਆਪਣੇ ਹੈੱਡਕੁਆਰਟਰ ਲੈ ਗਈ।

ਨਾਮਜ਼ਦਗੀ ਪੱਤਰ ‘ਚ ਜਾਅਲੀ ਦਸਤਖ਼ਤ ਦਾ ਮਾਮਲਾ

ਪੰਜਾਬ ਰਾਜ ਸਭਾ ਜ਼ਿਮਨੀ-ਚੋਣ ਲਈ ਵੋਟਿੰਗ 24 ਅਕਤੂਬਰ ਨੂੰ ਹੋਣੀ ਹੈ। ਨਵਨੀਤ ਚਤੁਰਵੇਦੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਜਿਸ ‘ਚ ਕਈ ਵਿਧਾਇਕ ਉਨ੍ਹਾਂ ਦੇ ਪ੍ਰਸਤਾਵਕ ਸਨ। ਨਵਨੀਤ ‘ਤੇ ਨਾਮਜ਼ਦਗੀ ਪੱਤਰ ‘ਚ ਪੰਜਾਬ ਦੇ 10 ਵਿਧਾਇਕਾਂ ਦੇ ਫਰਜ਼ੀ ਸਾਈਨ ਕਰਨ ਦਾ ਇਲਜ਼ਾਮ ਹੈ। ਵਿਧਾਇਕਾਂ ਦੇ ਨਾਮਜ਼ਦਗੀ ਪੱਤਰਾਂ ਤੇ ਦਸਤਖ਼ਤਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਵਿਧਾਇਕਾਂ ਨੇ ਸਪੱਸ਼ਟ ਤੌਰ ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਤੇ ਦਸਤਖ਼ਤ ਕਰਨ ਜਾਂ ਸਮਰਥਨ ਕਰਨ ਤੋਂ ਇਨਕਾਰ ਕੀਤਾ ਤੇ ਇਲਜ਼ਾਮ ਲਗਾਇਆ ਕਿ ਦਸਤਖ਼ਤ ਜਾਅਲੀ ਸਨ।

ਨਵਨੀਤ ਚਤੁਰਵੇਦੀ ਖਿਲਾਫ ਕਈ ਧਾਰਾਵਾਂ ਤਹਿਤ ਕੇਸ ਦਰਜ

ਇਸ ਸ਼ਿਕਾਇਤ ਦੇ ਆਧਾਰ ਤੇ ਨਵਨੀਤ ਚਤੁਰਵੇਦੀ ਖਿਲਾਫ ਵੱਖ-ਵੱਖ ਥਾਣਿਆਂ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਧੋਖਾਧੜੀ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਤੇ ਫੋਰੈਂਸਿਕ ਤੇ ਡਿਜੀਟਲ ਸਬੂਤ ਇਕੱਠੇ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments