Saturday, September 5, 2026
Google search engine
HomeDeshAP Dhillon ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਖੁਲਾਸਾ, ਬਿਸ਼ਨੋਈ ਗੈਂਗ ਨੇ...

AP Dhillon ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਖੁਲਾਸਾ, ਬਿਸ਼ਨੋਈ ਗੈਂਗ ਨੇ ਭਾਰਤੀ ਸੂਟਡੈਂਟਾਂ ਨੂੰ ਕੀਤਾ ਸੀ ਹਾਇਰ

ਸਤੰਬਰ 2024 ‘ਚ ਕਿੰਗਰਾ ਤੇ ਉਸ ਦੇ ਸਾਥੀ ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ਵਿਖੇ ਏਪੀ ਢਿੱਲੋਂ ਦੇ ਘਰ ਬਾਹਰ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਤੇ ਘਰ ‘ਤੇ 14 ਰਾਊਂਡ ਫਾਇਰਿੰਗ ਕੀਤੀ ਸੀ।

ਮਸ਼ਹੂਰ ਪੰਜਾਬੀ ਸਿੰਗਰ ਏਪੀ ਢਿੱਲੋਂ ਦੇ ਕੈਨੇਡਾ ਵਿਖੇ ਘਰ ਤੇ ਗੋਲੀਬਾਰੀ ਮਾਮਲੇ ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੇ 25 ਸਾਲਾਂ ਅਭਿਜੀਤ ਕਿੰਗਰਾ ਨੂੰ ਪੈਸੇ ਦੇ ਕੇ ਏਪੀ ਢਿੱਲੋਂ ਨੂੰ ਡਰਾਉਣ ਲਈ ਹਾਇਰ ਕੀਤਾ ਸੀ। ਉਹ ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ। ਉਹ ਹੁਣ ਜੇਲ੍ਹ ਚ ਹੈ, ਅਦਾਲਤ ਨੇ ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ।
ਕੈਨੇਡਾ ਦੇ ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਜੱਜ ਲਿਸਾ ਮਰੋਜਿੰਸਕੀ ਨੇ ਕਿਹਾ ਕਿ ਕਿੰਗਰਾ ਪੜ੍ਹਾਈ ਤੇ ਨੌਕਰੀ ਚ ਅਸਫਲ ਰਿਹਾ ਤੇ ਪਰਿਵਾਰ ਦੀ ਆਰਥਿਕ ਮਦਦ ਲਈ ਉਸ ਨੇ ਦਬਾਅ ਚ ਕਾਂਟ੍ਰੈਕਟ ਲਿਆ ਸੀ। ਸਤੰਬਰ 2024 ਚ ਕਿੰਗਰਾ ਤੇ ਉਸ ਦੇ ਸਾਥੀ ਵਿਕਰਮ ਸ਼ਰਮਾ ਨੇ ਵੈਨਕੂਵਰ ਆਈਲੈਂਡ ਵਿਖੇ ਏਪੀ ਢਿੱਲੋਂ ਦੇ ਘਰ ਬਾਹਰ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਤੇ ਘਰ ਤੇ 14 ਰਾਊਂਡ ਫਾਇਰਿੰਗ ਕੀਤੀ ਸੀ। ਗੋਲੀਆਂ ਘਰ ਦੀਆਂ ਦੀਵਾਰਾਂ ਤੇ ਲੱਗੀਆਂ ਸਨ। ਖੁਸ਼ਕਿਸਮਤੀ ਰਹੀਂ ਕਿ ਇਨ੍ਹਾਂ ਗੋਲੀਆਂ ਨਾਲ ਕੋਈ ਜ਼ਖ਼ਮੀ ਨਹੀਂ ਹੋਇਆ।
ਕੈਨੇਡਾ ਪੁਲਿਸ ਦੀ ਜਾਂਚ ਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਕਿੰਗਰਾ ਤੇ ਉਸ ਦਾ ਸਾਥੀ ਵਿਕਰਮ ਸ਼ਰਮਾ ਮੌਕੇ ਤੋਂ ਫ਼ਰਾਰ ਹੋ ਗਏ। ਕਿੰਗਰਾ ਤਿੰਨ ਹਫ਼ਤਿਆਂ ਬਾਅਦ ਓਂਟਾਰਿਓ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਵਾਰਦਾਤ ਤੋਂ ਬਾਅਦ ਵਿਕਰਮ ਸ਼ਰਮਾ ਭਾਰਤ ਭੱਜਣ ਚ ਸਫ਼ਲ ਰਿਹਾ ਸੀ।
ਅਦਾਲਤ ਨੇ ਦੱਸਿਆ ਕਿ ਕਿੰਗਰਾ ਨੇ ਪੂਰੇ ਹਮਲੇ ਦੀ ਵੀਡੀਓ ਬਾਡੀ ਕੈਮਰੇ ਨਾਲ ਰਿਕਾਰਡ ਕੀਤੀ ਸੀ। ਕੁੱਝ ਹੀ ਘੰਟਿਆਂ ਮਗਰੋਂ ਬਿਸ਼ਨੋਈ ਗੈਂਗ ਨੇ ਵੀਡੀਓ ਔਨਾਲਾਈਨ ਪਾ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ। ਜੱਜ ਨੇ ਕਿਹਾ ਕਿ ਇਹ ਦ੍ਰਿਸ਼ ਫਿਲਮ ਜਾਂ ਵੀਡੀਓ ਗੇਮ ਵਰਗਾ ਸੀ, ਅਸਲੀ ਜ਼ਿੰਦਗੀ ਚ ਅਜਿਹਾ ਨਹੀਂ ਹੋਣਾ ਚਾਹੀਦਾ।

ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ

ਦੱਸ ਦੇਈਏ ਕਿ ਹਾਲ ਹੀ ਚ ਕੈਨੇਡਾ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਘੋਸ਼ਿਤ ਕੀਤਾ ਹੈ, ਕਿਉਂਕਿ ਇਹ ਵਿਦੇਸ਼ਾਂ ਚ ਵਸੇ ਭਾਰਤੀ ਮੂਲ ਦੇ ਲੋਕਾਂ ਚ ਡਰ ਫੈਲਾਉਣ ਤੇ ਧਮਕੀ ਵਰਗੀਆਂ ਘਟਨਾਵਾਂ ਚ ਸ਼ਾਮਲ ਹੈ। ਉੱਥੇ ਹੀ ਏਪੀ ਢਿੱਲੋਂ ਦੀ ਘਰ ਤੇ ਗੋਲੀਬਾਰੀ ਮਾਮਲੇ ਚ ਬਿਸ਼ਨੋਈ ਗੈਂਗ ਨੇ ਕਿਹਾ ਸੀ ਢਿੱਲੋਂ ਨੇ ਗਾਣੇ ਦੀ ਵੀਡੀਓ ਚ ਸਲਮਾਨ ਖਾਨ ਨੂੰ ਸ਼ਾਮਿਲ ਕੀਤਾ ਹੈ। ਇਸ ਕਰਕੇ ਉਨ੍ਹਾਂ ਤੇ ਗੋਲੀਬਾਰੀ ਕੀਤੀ।

ਅਭਿਜੀਤ ਕਿੰਗਰਾ ਨੂੰ 6 ਸਾਲ ਬਾਅਦ ਕੀਤਾ ਜਾਵੇਗਾ ਡਿਪੋਰਟ

ਅਦਾਲਤ ਨੇ ਕਿਹਾ ਸੀ ਕਿ ਅਭਿਜੀਤ ਕਿੰਗਰਾ ਗੈਂਗ ਦਾ ਫਾਲੋਅਰ ਸੀ, ਪਰ ਉਸ ਦਾ ਅਪਰਾਧ ਸੰਗਠਿਤ ਤੇ ਅੱਤਵਾਦ ਫੈਲਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਹੁਣ ਉਸ ਨੂੰ 6 ਸਾਲ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

ਬਿਸ਼ਨੋਈ ਗੈਂਗ ਨੇ ਪਾਈ ਸੀ ਪੋਸਟ

ਸਿੰਗਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਤੋਂ ਬਾਅਦ ਲਾਰੈਂਸ ਗੈਂਗ ਦੇ ਸਾਬਕਾ ਸਾਥੀ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਜਿਸ ਚ ਲਿਖਿਆ ਸੀ- 1 ਸਤੰਬਰ ਦੀ ਰਾਤ ਕੈਨੇਡਾ ਚ ਦੋ ਥਾਂਵਾਂ ਤੇ ਫਾਇਰਿੰਗ ਹੋਈ ਸੀ, ਵਿਕਟੋਰੀਆ ਆਈਲੈਂਡ ਤੇ ਵਡੂਬਰਿੱਜ ਟੋਰੋਂਟੋ ਚ। ਦੋਵਾਂ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹੈ।
ਵਿਕਟੋਰੀਆ ਆਈਲੈਂਡ ਵਾਲਾ ਘਰ ਏਪੀ ਢਿੱਲੋਂ ਦਾ ਹੈ, ਇਹ ਨਚਾਰ ਬਹੁਤ ਫੀਲਿੰਗ ਲੈ ਰਿਹਾ ਹੈ ਸਲਮਾਨ ਖਾਨ ਨੂੰ ਗਾਣੇ ਚ ਲੈ ਕੇ। ਤੇਰੇ ਘਰ ਚ ਆਏ ਤਾਂ ਫਿਰ ਆਉਂਦਾ ਬਾਹਰ ਤੇ ਐਕਸ਼ਨ ਕਰਕੇ ਦਿਖਾਉਂਦਾ। ਜਿਸ ਅੰਡਰਵਰਲਡ ਦੀ ਲਾਈਫ ਤੁਸੀਂ ਲੋਕ ਕਾਪੀ ਕਰਦੇ ਹੋ ਉਹ ਅਸਲ ਚ ਜੀ ਰਹੇ ਹਾਂ। ਆਪਣੀ ਔਕਾਤ ਚ ਰਹੋ ਨਹੀਂ ਤਾਂ ਕੁੱਤੇ ਦੀ ਮੌਤ ਮਰੋਗੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments