Sunday, April 19, 2026
Google search engine
Homelatest Newsਸ਼ੂਟਿੰਗ ਦੌਰਾਨ Parmish Verma ਦੇ ਲੱਗੀ ਸੱਟ, ਚਿਹਰੇ ‘ਤੇ ਲੱਗਿਆ ਕੱਚ ਦਾ...

ਸ਼ੂਟਿੰਗ ਦੌਰਾਨ Parmish Verma ਦੇ ਲੱਗੀ ਸੱਟ, ਚਿਹਰੇ ‘ਤੇ ਲੱਗਿਆ ਕੱਚ ਦਾ ਟੁਕੜਾ

ਪਰਮਿਸ਼ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਹਨ।

ਹਰਿਆਣਾ ਦੇ ਅੰਬਾਲਾ ਚ ਪੰਜਾਬੀ ਸਿੰਗਰ ਤੇ ਐਕਟਰ ਪਰਮਿਸ਼ ਵਰਮਾ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ। ਫਿਲਮ ਦੇ ਟੇਕ ਦੌਰਾਨ ਇੱਕ ਨਕਲੀ ਗੋਲੀ ਗੱਡੀ ਤੇ ਫਾਇਰ ਕੀਤੀ ਗਈ, ਜਿਸ ਨਾਲ ਗੱਡੀ ਦਾ ਸ਼ੀਸ਼ਾ ਟੁੱਟਾ ਗਿਆ। ਗੱਡੀ ਦਾ ਸ਼ੀਸ਼ਾ ਟੁੱਟ ਕੇ ਉਨ੍ਹਾਂ ਦੇ ਚਿਹਰੇ ਤੇ ਲੱਗਿਆ ਤੇ ਉਹ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ਼ ਕੀਤਾ ਗਿਆ। ਇਲਾਜ਼ ਤੋਂ ਬਾਅਦ ਪਰਮਿਸ਼ ਚੰਡੀਗੜ੍ਹ ਪਰਤ ਗਏ ਹਨ ਤੇ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ।
ਪਰਮਿਸ਼ ਵਰਮਾ ਆਪਣੀ ਆਉਣ ਵਾਲੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਹਨ। ਪਰਮਿਸ਼ ਵਰਮਾ ਦੀ ਟੀਮ ਵੱਲੋਂ ਅਜੇ ਤੱਕ ਉਨ੍ਹਾਂ ਦੀ ਸੱਟ ਦੀ ਸਥਿਤੀ ਤੇ ਕੋਈ ਵੀ ਅਪਡੇਟ ਨਹੀਂ ਆਇਆ ਹੈ। ਪਰਮਿਸ਼ ਵਰਮਾ ਨੇ ਖੁਦ ਇੱਕ ਪੋਸਟ ਕੀਤੀ ਹੈ, ਜਿਸ ਚ ਕਾਰ ਦੀ ਸੀਟ ਤੇ ਕੱਚ ਦੇ ਟੁਕੜੇ ਪਏ ਹਨ ਤੇ ਉਨ੍ਹਾਂ ਨੇ ਲਿਖਿਆ ਹੈ ਸ਼ੂਟਿੰਗ ਦੌਰਾਨ ਘਟਨਾ ਵਾਪਰ ਗਈ। ਰੱਬ ਦੀ ਕਿਰਪਾ ਨਾਲ ਮੈਂ ਸਹੀ ਹੈ। ਤੁਹਾਡੇ ਪਿਆਰ ਤੇ ਚਿੰਤਾ ਲਈ ਧੰਨਵਾਦ।

ਦੱਸ ਦੇਈਏ ਕਿ ਸ਼ੇਰਾ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਚ 15 ਮਈ 2026 ਨੂੰ ਰਿਲੀਜ ਹੋਵੇਗੀ। ਇਸ ਫਿਲਮ ਚ ਪਰਮਿਸ਼ ਵਰਮਾ ਲੀਡ ਐਕਟਰ ਹੋਣਗੇ। ਫਿਲਮ ਚ ਉਹ ਸ਼ੇਰਾ ਦੇ ਮਜ਼ਬੂਤ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਸਾਵਿਓ ਸੰਧੂ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਤੇ ਭਾਰੀ ਖਰਚਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਫਿਲਮ ਦਾ ਬਜਟ ਕਿੰਨਾ ਹੋਵੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments