Thursday, October 29, 2026
Google search engine
HomeDeshNasir Dhillon ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ...

Nasir Dhillon ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਆਪ੍ਰੇਸ਼ਨ ਸਿੰਦੂਰ ਦੌਰਾਨ ਲੈ ਰਿਹਾ ਸੀ ਭਾਰਤੀ ਦੋਸਤਾਂ ਤੋਂ ਜਾਣਕਾਰੀ

ਨਾਸਿਰ ਢਿੱਲੋਂ ਨੇ ਤਣਾਅ ਵਿਚਕਾਰ ਪੁੰਛ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ

ਪਾਕਿਸਤਾਨੀ ਯੂਟਿਊਬਰ ਤੇ ਆਈਐਸਆਈ ਏਜੰਟ ਨਾਸਿਰ ਢਿੱਲੋਂ ਦੀ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਕਬੂਲ ਕਰ ਰਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਉਸ ਦੀ ਗੱਲ ਭਾਰਤ ਦੇ ਕੁੱਝ ਦੋਸਤਾਂ ਨਾਲ ਹੋ ਰਹੀ ਸੀ। ਨਾਸਿਰ ਇਸ ਵੀਡੀਓ ‘ਚ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਭਾਰਤ ਦੇ ਸੂਤਰਾਂ ਤੋਂ ਕੁੱਝ ਗੱਲਾਂ ਦੀ ਪੁਸ਼ਟੀ ਕਰ ਰਿਹਾ ਸੀ।
ਇਸ ਦੇ ਨਾਲ ਨਾਸਿਰ ਢਿੱਲੋਂ ਨੇ ਤਣਾਅ ਵਿਚਕਾਰ ਪੁੰਛ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਇਸ ਦੀ ਜਾਣਕਾਰੀ ਲੈਣ ਲਈ ਮੈਂ ਕੁੱਝ ਭਾਰਤੀ ਦੋਸਤਾਂ ਨਾਲ ਗੱਲਬਾਤ ਕੀਤੀ। ਇਸ ਤਣਾਅ ਦੌਰਾਨ ਮੇਰੀ ਭਾਰਤੀ ਦੋਸਤਾਂ ਨਾਲ ਗੱਲ-ਬਾਤ ਹੋ ਰਹੀ ਸੀ। ਹਾਲਾਂਕਿ, ਨਾਸਿਰ ਦੇ ਇਹ ਭਾਰਤੀ ਦੋਸਤ ਕੌਣ ਸਨ? ਇਸ ਦਾ ਜ਼ਿਕਰ ਵੀਡੀਓ ‘ਚ ਨਹੀਂ ਹੈ।

ਨਾਸਿਰ ਢਿੱਲੋਂ ਦੀ ਵੀਡੀਓ ‘ਚ ਇਹ ਜ਼ਿਕਰ

ਨਾਸਿਰ ਦਾ ਇਹ ਵੀਡੀਓ 10 ਮਈ 2025 ਨੂੰ ਯੂਟਿਊਬ ‘ਤੇ ਅਪਲੋਡ ਕੀਤਾ ਗਿਆ ਹੈ। ਉਹ ਵੀਡੀਓ ‘ਚ ਕਹਿ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਲ ‘ਤੇ ਏਅਰ ਸਟ੍ਰਾਈਕ ਦੀ ਗੱਲ ਕਹੀ ਹੈ । ਨਾਸਿਰ ਦਾ ਕਹਿਣਾ ਹੈ ਕਿ ਇੱਥੇ ਕੋਈ ਅੱਤਵਾਦੀ ਠਿਕਾਣਾ ਨਹੀਂ ਸੀ। ਛੋਟੇ ਬੱਚੇ ਮਾਰੇ ਗਏ।
ਨਾਸਿਰ ਨੇ ਕਿਹਾ ਕਿ ਉਸ ਦੇ ਭਾਰਤੀ ਦੋਸਤਾਂ ਨੇ ਉਸ ਨੂੰ ਦੱਸਿਆ ਕਿ 7 ਵਜੇ ਹੀ ਸਾਡੇ ਬਲੈਕਆਉਟ ਹੋ ਜਾਂਦਾ ਹੈ। ਰਾਸ਼ਨ ਦੁਕਾਨਾ ਖਾਲੀ ਕਰ ਦਿੱਤੀਆ ਗਈਆ ਹਨ। ਭਾਰਤ ਦੇ ਇਹ ਹਾਲਾਤ ਹਨ, ਪਰ ਪਾਕਿਸਤਾਨ ‘ਚ ਅਜਿਹਾ ਕੁੱਝ ਨਹੀਂ ਹੋ ਰਿਹਾ। ਅਜਿਹਾ ਇਸ ਲਈ ਕਿ ਪਾਕਿਸਤਾਨ ਮੀਡੀਆ ਸਹੀ ਜਾਣਕਾਰੀ ਦੇ ਰਿਹਾ ਹੈ।
ਨਾਸਿਰ ਨੇ ਕਿਹਾ ਕਿ ਪੁੰਛ ਗੁਰਦੁਆਰੇ ਹਮਲੇ ਬਾਰੇ ਭਾਰਤ ਗਲਤ ਜਾਣਕਾਰੀ ਦੇ ਰਿਹਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਫੋਟੋ ਲਗਾ ਕੇ ਨਾਸਿਰ ਨੇ ਕਿਹਾ ਇਨ੍ਹਾਂ ਨੇ ਪ੍ਰੈੱਸ ਕਨਫਰੰਸ ‘ਚ ਇਸ ਗੱਲ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ, ਕਿਉਂਕਿ ਭਾਰਤੀ ਸਰਕਾਰ ਇਸ ਨੂੰ ਮਜ੍ਹਬੀ ਰੰਗ ਦੇਣਾ ਚਾਹੁੰਦੀ ਹੈ। ਅਜਿਹਾ ਸੂਚਨਾਵਾਂ ਦੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਸੱਚਾਈ ਜਾਣਨੀ ਜ਼ਰੂਰੀ ਹੈ।
ਨਾਸਿਰ ਇਸ ਦੌਰਾਨ ਕੁੱਝ ਹੋਰ ਵੀਡੀਓਜ਼ ਵੀ ਦਿਖਾ ਰਿਹਾ ਹੈ, ਜੋ ਉਸ ਨੂੰ ਭਾਰਤੀ ਦੋਸਤਾਂ ਨੇ ਭੇਜੀਆਂ ਸਨ। ਇਸ ਤੋਂ ਇਲਾਵਾ ਉਹ ਭਾਰਤ ਤੇ ਪਾਕਿਸਤਾਨ ਦੇ ਵੱਖ-ਵੱਖ ਥਾਂਵਾ ‘ਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕਰ ਰਿਹਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments