ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਭਾਰਤੀ ਫੌਜਾਂ ਦੇ ਸਾਂਝੇ ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਵਿੱਚ ਅੱਤਵਾਦ ਦੇ ਕਈ ਗੜ੍ਹ ਤਬਾਹ ਹੋ ਗਏ। ਇਸ ਹਵਾਈ ਹਮਲੇ ਨੂੰ ਪਾਕਿਸਤਾਨ ਨੇ ਵੀ ਬਿਨਾਂ ਕਿਸੇ ਦੇਰੀ ਦੇ ਸਵੀਕਾਰ ਕਰ ਲਿਆ। ਪਾਕਿਸਤਾਨ ਦੇ ਮੁਰੀਦਕੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਉਸਮਾਨ ਜਲੀਸ ਨੇ ਕਿਹਾ ਕਿ ਭਾਰਤ ਨੇ ਅੱਧੀ ਰਾਤ ਦੇ ਕਰੀਬ ਦੋ ਮਿਜ਼ਾਈਲਾਂ ਦਾਗੀਆਂ ਅਤੇ ਬਾਕੀ ਦੋ ਹਮਲੇ ਥੋੜ੍ਹੀ ਦੇਰ ਬਾਅਦ ਕੀਤੇ ਗਏ।
ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਦਸ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਕੁੱਲ ਚਾਰ ਹਮਲੇ ਕੀਤੇ ਗਏ। ਚਾਰ ਇਮਾਰਤਾਂ ਢਾਹ ਦਿੱਤੀਆਂ ਗਈਆਂ ਹਨ। ਪਾਕਿਸਤਾਨੀ ਅਧਿਕਾਰੀ ਨੇ ਇਸਨੂੰ ਇੱਕ ਪ੍ਰਬੰਧਕੀ ਬਲਾਕ ਅਤੇ ਇੱਕ ਮਸਜਿਦ ਅਤੇ ਲੋਕਾਂ ਦੇ ਘਰ ਦੱਸਿਆ।
ਦਹਿਸ਼ਤ ਦਾ ਗੜ੍ਹ ਮਲਬੇ ਵਿੱਚ ਬਦਲਿਆ
ਆਪ੍ਰੇਸ਼ਨ ਸਿੰਦੂਰ ਦੀਆਂ ਤਸਵੀਰਾਂ ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਤੋਂ ਵੀ ਸਾਹਮਣੇ ਆਈਆਂ ਹਨ, ਜਿੱਥੇ ਭਾਰਤੀ ਮਿਜ਼ਾਈਲ ਹਮਲਿਆਂ ਤੋਂ ਬਾਅਦ ਅੱਤਵਾਦੀ ਕੇਂਦਰ ਨੂੰ ਮਲਬੇ ਵਿੱਚ ਢਹਿ-ਢੇਰੀ ਦੇਖਿਆ ਗਿਆ ਸੀ। ਇਸ ਮਰਕਜ਼ ਵਿੱਚ ਹਰ ਸਾਲ ਲਗਭਗ 1000 ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਂਦੇ ਸਨ। 26/11 ਦੇ ਮੁੰਬਈ ਹਮਲੇ ਦੇ ਸਾਰੇ ਦੋਸ਼ੀਆਂ, ਜਿਨ੍ਹਾਂ ਵਿੱਚ ਅਜਮਲ ਕਸਾਬ ਵੀ ਸ਼ਾਮਲ ਸੀ। ਇਸ ‘ਦੌਰਾ-ਏ-ਰਿਬਤ’ ਨਾਮਕ ਇਸ ਜਗਹਾਂ ਦੇ ਵਿੱਚ ਖੁਫੀਆ ਟ੍ਰੈਨਿੰਗ ਦਿੱਤੀ ਗਈ ਸੀ। 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ, ਤਹਵੁੱਰ ਹੁਸੈਨ ਰਾਣਾ ਅਤੇ ਡੇਵਿਡ ਕੋਲਮੈਨ ਹੈਡਲੀ, ਜ਼ਕੀ-ਉਰ-ਰਹਿਮਾਨ ਲਖਵੀ ਦੇ ਕਹਿਣ ‘ਤੇ ਮੁਰੀਦਕੇ ਗਏ ਸਨ।
9 ਅੱਡੇ ਹੋਏ ਤਬਾਹ
ਪਾਕਿਸਤਾਨ ਵਿੱਚ ਕੁੱਲ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਪੰਜ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਹੋਏ ਹਨ। ਇਨ੍ਹਾਂ ਟਿਕਾਣਿਆਂ ‘ਤੇ ਨਾਗਰਿਕਾਂ ਦੀ ਜਾਨ ਬਚਾਉਣ ਲਈ ਪੂਰੀ ਸਾਵਧਾਨੀ ਨਾਲ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਗਿਆ। ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦਾ ਬਦਲਾ ਸੀ।