Thursday, May 8, 2025
Google search engine
HomeDeshPunjab ਵਿੱਚ ਅੱਜ Blackout ਰਿਹਰਸਲ, ਰਾਤ 11 ਵਜੇ ਤੋਂ 20 ਥਾਵਾਂ ‘ਤੇ...

Punjab ਵਿੱਚ ਅੱਜ Blackout ਰਿਹਰਸਲ, ਰਾਤ 11 ਵਜੇ ਤੋਂ 20 ਥਾਵਾਂ ‘ਤੇ ਵੱਜਣਗੇ ਹੂਟਰ, ਦੁਪਹਿਰ ਨੂੰ ਮੌਕ ਡ੍ਰਿਲ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਬਹੁਤ ਤਣਾਅਪੂਰਨ ਹੋ ਗਈ ਹੈ।

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜਵਾਬ ਦਿੰਦੇ ਹੋਏ ਭਾਰਤ ਸਰਕਾਰ ਨੇ ਪਾਕਿਸਤਾਨ ਮੁੰਹ ਤੋੜ ਜਵਾਬ ਦਿੱਤਾ ਹੈ। ਭਾਰਤ ਨੇ ਮੰਗਲਵਾਰ-ਬੁੱਧਵਾਰ ਰਾਤ ਨੂੰ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕੀਤੀ ਅਤੇ ਸਵੇਰੇ 1.30 ਵਜੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲਾ ਕੀਤਾ ਜਿਸ ਦੇ ਵਿੱਚ 100 ਤੋਂ ਵੱਧ ਅਤਵਾਦਿਆਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ, ਦੇਸ਼ ਭਰ ਵਿੱਚ ਮੌਕ ਡ੍ਰਿਲਸ ਅਤੇ ਸੁਰੱਖਿਆ ਤਿਆਰੀ ਅਭਿਆਸਾਂ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਦੇ 20 ਸ਼ਹਿਰਾਂ ਨੂੰ ਜ਼ੋਨ ਨੰਬਰ 2 ਅਤੇ ਜ਼ੋਨ ਨੰਬਰ 3 ਵਿੱਚ ਵੰਡਿਆ ਗਿਆ ਹੈ। ਜਿੱਥੇ ਸੁਰੱਖਿਆ ਸੰਬੰਧੀ ਅਭਿਆਸ ਅੱਜ ਬੁੱਧਵਾਰ 7 ਮਈ ਨੂੰ ਦੋ ਪੜਾਵਾਂ ਵਿੱਚ ਕੀਤੇ ਜਾਣਗੇ।
ਸਥਾਨਕ ਜ਼ਿਲ੍ਹਾ ਦਫ਼ਤਰਾਂ ਤੋਂ ਜਾਰੀ ਜਾਣਕਾਰੀ ਅਨੁਸਾਰ, ਪਹਿਲਾ ਹਵਾਈ ਹਮਲੇ ਦਾ ਮੌਕ ਡ੍ਰਿਲ ਬੁੱਧਵਾਰ ਸ਼ਾਮ ਨੂੰ ਕੀਤਾ ਜਾਵੇਗਾ, ਜਿਸ ਵਿੱਚ ਬਚਾਅ ਕਾਰਜਾਂ ਅਤੇ ਹਵਾਈ ਹਮਲੇ ਦੀ ਸਥਿਤੀ ਵਿੱਚ ਲੋਕਾਂ ਦੇ ਹੁੰਗਾਰੇ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਤਹਿਤ, ਪ੍ਰਸ਼ਾਸਨਿਕ ਸਟਾਫ਼, ਐਮਰਜੈਂਸੀ ਸੇਵਾਵਾਂ ਅਤੇ ਸੁਰੱਖਿਆ ਬਲਾਂ ਨੂੰ ਇਹ ਜਾਂਚਣ ਲਈ ਸਰਗਰਮ ਕੀਤਾ ਜਾਵੇਗਾ ਕਿ ਐਮਰਜੈਂਸੀ ਦਾ ਜਵਾਬ ਦੇਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਅਤੇ ਕਾਰਵਾਈ ਕਿੰਨੀ ਕੁਸ਼ਲਤਾ ਨਾਲ ਕੀਤੀ ਜਾਂਦੀ ਹੈ।
ਇਸ ਤੋਂ ਬਾਅਦ ਰਾਤ ਨੂੰ ਬਲੈਕਆਊਟ ਰਿਹਰਸਲ ਕੀਤੀ ਜਾਵੇਗੀ, ਜਿਸ ਵਿੱਚ ਪੂਰੇ ਖੇਤਰ ਵਿੱਚ ਬਿਜਲੀ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਅਸਲ ਹਮਲੇ ਦੀ ਸਥਿਤੀ ਵਿੱਚ ਦੁਸ਼ਮਣ ਨੂੰ ਨਿਸ਼ਾਨਾ ਬਣਾਉਣਾ ਮੁਸ਼ਕਲ ਹੋ ਸਕੇ। ਆਮ ਨਾਗਰਿਕਾਂ ਨੂੰ ਵੀ ਇਸ ਅਭਿਆਸ ਵਿੱਚ ਸਹਿਯੋਗ ਕਰਨ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾਵੇਗੀ।
ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਮੇਂ ‘ਤੇ ਬਲੈਕਆਊਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਮੌਕ ਡ੍ਰਿਲ ਸ਼ਾਮ 4 ਵਜੇ ਸਾਰੀ ਜਗ੍ਹਾਂ ਤੇ ਇੱਕੋ ਸਮੇਂ ਹੋਵੇਗੀ। ਪਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਾਮ 7 ਵਜੇ ਤੋਂ ਰਾਤ 11 ਵਜੇ ਦੇ ਵਿਚਕਾਰ ਬਲੈਕਆਊਟ ਕੀਤਾ ਜਾਣਾ ਹੈ। ਜਲੰਧਰ ਵਿੱਚ ਇਹ ਇੱਕ ਘੰਟੇ ਲਈ ਹੋਵੇਗਾ, ਜਦੋਂ ਕਿ ਹੋਰ ਸ਼ਹਿਰਾਂ ਵਿੱਚ ਅੱਧੇ ਘੰਟੇ ਲਈ ਲਾਈਟਾਂ ਬੰਦ ਰਹਿਣਗੀਆਂ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅਭਿਆਸ ਸੰਬੰਧੀ ਕੋਈ ਵੀ ਅਫਵਾਹ ਨਾ ਫੈਲਾਉਣ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਇਹ ਅਭਿਆਸ ਸਿਰਫ਼ ਸੁਰੱਖਿਆ ਤਿਆਰੀ ਨੂੰ ਯਕੀਨੀ ਬਣਾਉਣ ਲਈ ਹੈ।
ਪੁਲਿਸ, ਐਸਡੀਆਰਐਫ ਅਤੇ ਹੋਰ ਬਚਾਅ ਟੀਮਾਂ ਲੈਣਗੀਆਂ ਮੌਕ ਡਰਿੱਲ ਵਿੱਚ ਹਿੱਸਾ
ਇਸ ਮੌਕ ਡਰਿੱਲ ਵਿੱਚ, ਪੁਲਿਸ, ਐਸਡੀਆਰਐਫ ਅਤੇ ਹੋਰ ਬਚਾਅ ਟੀਮਾਂ ਸ਼ਾਮਲ ਹੋਣਗੀਆਂ ਅਤੇ ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਕੇਂਦਰ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੈ ਜਿਸਦੀ ਸਿਖਲਾਈ ਦਿੱਤੀ ਦਾ ਰਹੀ ਹੈ
ਲੋਕਾਂ ਨੂੰ ਅਪੀਲ- ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਰਸਤਾ ਦੇਣ
ਲੋਕਾਂ ਨੂੰ ਇਸ ਮੌਕ ਡ੍ਰਿਲ ਬਾਰੇ ਜਾਣਕਾਰੀ ਦੇਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਜਦੋਂ ਵੀ ਅੱਧੀ ਰਾਤ ਹੋਵੇ ਅਤੇ ਤੁਸੀਂ ਸੜਕ ‘ਤੇ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਵੇਖੋ, ਤਾਂ ਇਹ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਪਹਿਲਾਂ ਉਸਨੂੰ ਰਸਤਾ ਦੇਣ। ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਭਿਆਸ ਭਵਿੱਖ ਵਿੱਚ ਵੀ ਜਾਰੀ ਰਹੇਗਾ। ਅਜਿਹੀ ਸਥਿਤੀ ਵਿੱਚ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੇ ਸਾਇਰਨ ਦੀ ਆਵਾਜ਼ ਸੁਣ ਕੇ ਸੁਚੇਤ ਹੋ ਜਾਓ।
ਬਲੈਕਆਊਟ ਜ਼ਿਲ੍ਹਿਆਂ ਦਾ ਸਮਾਂ
ਮੁਹਾਲੀ = ਰਾਤ 7:30 ਤੋਂ 7:40 ਤੱਕ
ਚੰਡੀਗੜ੍ਹ = 7:30 ਤੋਂ 7:40 ਤੱਕ
ਜਲੰਧਰ = 8:00 ਤੋਂ 9:00 ਤੱਕ
ਲੁਧਿਆਣਾ = 8:00 ਤੋਂ 8:30 ਤੱਕ
ਬਠਿੰਡਾ = 8:00 ਤੋਂ 8:35 ਤੱਕ
ਪਟਿਆਲਾ = 10:00 ਤੋਂ 10:30 ਤੱਕ
ਟਾਂਡਾ = 8:00 ਤੋਂ 8:10 ਤੱਕ
ਨਵਾਸ਼ਹਿਰ = 8:00 ਤੋਂ 8:10 ਤੱਕ
ਫਿਰੋਜ਼ਪੁਰ = 9:00 ਤੋਂ 9:30 ਤੱਕ
ਤਰਨਤਾਰਨ = 9:00 ਤੋਂ 9:30 ਤੱਕ
ਬਰਨਾਲਾ = 8:00 ਤੋਂ 8:30 ਤੱਕ
ਬਟਾਲਾ = 9:00 ਤੋਂ 9:30 ਤੱਕ
ਬੁਢਲਾਡਾ = 9:00 ਤੋਂ 9:30 ਤੱਕ
ਫਰੀਦਕੋਟ = 10:00 ਤੋਂ 10:30 ਤੱਕ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments