Thursday, May 8, 2025
Google search engine
HomeDeshPunjabi ਅਦਾਕਾਰ Pakistani Comedian ‘ਤੇ ਭੜਕੇ, ਕਿਹਾ- ਮੈਂ ਉਸ ਨਾਲ ਕਦੇ...

Punjabi ਅਦਾਕਾਰ Pakistani Comedian ‘ਤੇ ਭੜਕੇ, ਕਿਹਾ- ਮੈਂ ਉਸ ਨਾਲ ਕਦੇ ਨਹੀਂ ਕਰਾਂਗਾ ਕੰਮ

ਪਹਿਲਗਾਮ ਅੱਤਵਾਦ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰਾਂ ਤੇ ਹੈ।

ਪੰਜਾਬੀ ਫਿਲਮ ਸਟਾਰ ਅਤੇ ਕਾਮੇਡੀਅਨ ਬੀਨੂ ਢਿੱਲੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਵੱਲੋਂ ਦਿੱਤੀ ਗਈ ਧਮਕੀ ਤੋਂ ਗੁੱਸੇ ਵਿੱਚ ਹਨ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਅਜਿਹੇ ਆਦਮੀ ਨਾਲ ਕੰਮ ਨਹੀਂ ਕਰਨਗੇ। ਬੀਨੂੰ ਢਿੱਲੋਂ ਨੇ ਇਹ ਵੀ ਕਿਹਾ ਕਿ ਇਫਤਿਖਾਰ ਠਾਕੁਰ ਨੂੰ ਹੁਣ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ। ਜੋ ਵੀ ਸਾਡੇ ਦੇਸ਼ ਦੇ ਵਿਰੁੱਧ ਹੈ, ਉਸਨੂੰ ਇੱਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਨਹੀਂ ਮਿਲਣਾ ਚਾਹੀਦਾ।
ਦਰਅਸਲ, ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਪਾਕਿਸਤਾਨੀ ਟੀਵੀ ਚੈਨਲ ‘ਤੇ ਇੱਕ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਕਾਵਿਕ ਢੰਗ ਨਾਲ ਧਮਕੀ ਦਿੱਤੀ ਸੀ। ਇਸ ਨਾਲ ਬੀਨੂੰ ਢਿੱਲੋਂ ਗੁੱਸੇ ਹੋ ਗਏ। ਪੰਜਾਬ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਬੀਨੂੰ ਢਿੱਲੋਂ ਨੇ ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ।

ਪਾਕਿਸਤਾਨੀ ਕਾਮੇਡੀਅਨ ਨੇ ਕੀ ਕਿਹਾ ਸੀ?

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਮਸ਼ਹੂਰ ਟੀਵੀ ਟਾਕ ਸ਼ੋਅ ‘ਗੈਪਸ਼ਾਪ’ ਵਿੱਚ ਨਜ਼ਰ ਆਏ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਕਿਹਾ – ਇਹ ਭਾਰਤੀਆਂ ਲਈ ਮੇਰਾ ਸੁਨੇਹਾ ਹੈ। ਠਾਕੁਰ ਨੇ ਕਾਵਿਕ ਅੰਦਾਜ਼ ਵਿੱਚ ਕਿਹਾ- ਜੇ ਤੁਸੀਂ ਫਿਜਾਔ ਤੋਂ ਆਓਗੇ ਤਾਂ ਤੁਸੀਂ ਹਵਾ ਵਿੱਚ ਉੱਡ ਜਾਓਗੇ। ਜੇ ਤੁਸੀਂ ਸਮੁੰਦਰ ਦੇ ਪਾਣੀ ਤੋਂ ਆਏ ਹੋ, ਤਾਂ ਤੁਸੀਂ ਡੁੱਬੋ ਦਿਏ ਜਾਓਗੇ। ਜੇ ਤੁਸੀਂ ਜ਼ਮੀਨੀ ਰਸਤਿਆਂ ਰਾਹੀਂ ਆਉਗੇ, ਤਾਂ ਤੁਹਾਨੂੰ ਦਫ਼ਨਾ ਦਿੱਤਾ ਜਾਵੇਗਾ।

ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੇ ਕਲਾਕਾਰਾਂ ਨਹੀਂ ਕਰਗਾਂ ਕੰਮ

ਬੀਨੂ ਢਿੱਲੋਂ ਨੇ ਕਿਹਾ- ਇਫਤਿਖਾਰ ਠਾਕੁਰ ਨੇ ਜੋ ਵੀ ਬਿਆਨ ਦਿੱਤਾ ਹੈ, ਮੈਂ ਉਸਦੀ ਸਖ਼ਤ ਨਿੰਦਾ ਕਰਦਾ ਹਾਂ। ਉਸਨੂੰ ਅਜਿਹਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ। ਇਸ ਦੇ ਨਾਲ ਹੀ, ਇਹ ਵੀ ਪੱਕਾ ਹੈ ਕਿ ਅਸੀਂ ਕਦੇ ਵੀ ਅਜਿਹੇ ਸ਼ਖਸ ਨਾਲ ਕੰਮ ਨਹੀਂ ਕਰਾਂਗੇ ਜੋ ਸਾਡੇ ਦੇਸ਼ ਬਾਰੇ ਅਜਿਹੀਆਂ ਗੱਲਾਂ ਕਹਿ ਰਿਹਾ ਹੈ। ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੇ ਸ਼ਖਸ ਨਾਲ ਕੰਮ ਨਹੀਂ ਕਰਾਂਗਾ।

ਜੋ ਵੀ ਦੇਸ਼ ਦੇ ਵਿਰੁੱਧ ਹੈ, ਉਹ ਸਾਡੇ ਵੀ ਵਿਰੁੱਧ ਹੈ।

ਬੀਨੂੰ ਢਿੱਲੋਂ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਨਾਲ ਪਾਈਪਲਾਈਨ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਵੀ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਇਨ੍ਹਾਂ ਕਲਾਕਾਰਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜੋ ਸਾਡੇ ਦੇਸ਼ ਦੇ ਵਿਰੁੱਧ ਹੈ, ਉਹ ਸਾਡੇ ਵੀ ਵਿਰੁੱਧ ਹੈ। ਮੈਨੂੰ ਨਹੀਂ ਲੱਗਦਾ ਕਿ ਅਜਿਹੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਕੰਮ ਕਰਨ ਅਤੇ ਅਦਾਕਾਰੀ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।

ਸਮਝਦਾਰ ਕਲਾਕਾਰ ਉਨ੍ਹਾਂ ਨਾਲ ਕੰਮ ਨਹੀਂ ਕਰਨਗੇ

ਬੀਨੂ ਨੇ ਅੱਗੇ ਕਿਹਾ – ਇਹ ਮੇਰੀ ਗਰੰਟੀ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਕੰਮ ਨਹੀਂ ਕਰਾਂਗਾ। ਬਾਕੀ ਕਲਾਕਾਰ ਜੋ ਸਮਝਦਾਰ ਹਨ, ਉਹ ਵੀ ਅਜਿਹਾ ਨਹੀਂ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਫਿਲਮਾਂ ਦੇ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾ ਲੈਣ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments