Monday, April 28, 2025
Google search engine
HomeDeshਪੰਜਾਬੀਆਂ ਲਈ ਖੁਸ਼ਖਬਰੀ ! ਹੁਣ Ludhiana ਤੋਂ ਦਿੱਲੀ ਲਈ ਮਿਲੇਗੀ ਸਿੱਧੀ Flight,...

ਪੰਜਾਬੀਆਂ ਲਈ ਖੁਸ਼ਖਬਰੀ ! ਹੁਣ Ludhiana ਤੋਂ ਦਿੱਲੀ ਲਈ ਮਿਲੇਗੀ ਸਿੱਧੀ Flight, ਅਗਲੇ ਦੋ ਮਹੀਨਿਆਂ ‘ਚ ਸ਼ੁਰੂ ਹੋਵੇਗੀ ਉਡਾਣ

ਇਹ ਉਡਾਣਾਂ ਲੁਧਿਆਣਾ ਨੂੰ ਦਿੱਲੀ ਰਾਹੀਂ ਯੂਰਪੀ ਦੇਸ਼ਾਂ ਸਮੇਤ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਜੋੜਨਗੀਆਂ।

ਹਲਵਾਰਾ ਏਅਰਪੋਰਟ ਨੂੰ ਐਚਡਬਲਯੂਆਰ ਕੋਡ ਮਿਲ ਗਿਆ ਹੈ। ਦੋ ਮਹੀਨਿਆਂ ‘ਚ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ। ਸ਼ੁਰੂਆਤ ‘ਚ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਦੋ ਉਡਾਣਾਂ ਦਾ ਸੰਚਾਲਨ ਕਰੇਗੀ ਇਕ ਸਵੇਰੇ ਤੇ ਇਕ ਦੁਪਹਿਰ ਨੂੰ।
ਇਹ ਉਡਾਣਾਂ ਲੁਧਿਆਣਾ ਨੂੰ ਦਿੱਲੀ ਰਾਹੀਂ ਯੂਰਪੀ ਦੇਸ਼ਾਂ ਸਮੇਤ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਜੋੜਨਗੀਆਂ। ਇਹ ਕੁਨੈਕਟਿਵਿਟੀ ਪੂਰੇ ਪੰਜਾਬ ਖੇਤਰ, ਖਾਸ ਕਰਕੇ ਮਾਲਵਾ ਬੈਲਟ ਅਤੇ ਲੁਧਿਆਣਾ ਦੀ ਆਰਥਿਕਤਾ ਨੂੰ ਹੱਲਾਸ਼ੇਰੀ ਦੇਵੇਗੀ।
ਐਤਵਾਰ ਨੂੰ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੇ ਕੌਂਸਲਰਾ ਤੇ ਸਨਅਤਕਾਰਾਂ ਦੇ ਨਾਲ ਹਲਵਾਰਾ ਹਵਾਈ ਅੱਡੇ ਦਾ ਦੌਰਾ ਕਰ ਕੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ‘ਚ ਇੱਥੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਪਿਛਲੀਆਂ ਸੂਬਾ ਸਰਕਾਰਾਂ ਇਸਨੂੰ ਪੂਰਾ ਕਰਨ ਵਿਚ ਅਸਫਲ ਰਹੀਆਂ।

ਸੀਐਮ ਭਗਵੰਤ ਮਾਨ ਦਾ ਡ੍ਰੀਮ ਪ੍ਰੋਜੈਕਟ

ਰਾਜਸਭਾ ਮੈਂਬਰ ਬਣਨ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ ਗਈ। ਸੀਐਮ ਭਗਵੰਤ ਮਾਨ ਦਾ ਇਹ ਡ੍ਰੀਮ ਪ੍ਰੋਜੈਕਟ ਹੈ। ਏਏਆਈ ਦਾ ਅਗਲਾ ਨਿਰੀਖਣ ਦੌਰਾ 30 ਅਪ੍ਰੈਲ ਨੂੰ ਹੋਣਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਏਅਰਪੋਰਟ ਨੂੰ ਏਏਆਈ ਨੂੰ ਸੌਂਪਣ ਦੇ ਬਾਅਦ ਸਟਾਫ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਜਲਦੀ ਰੱਖਿਆ ਜਾਵੇਗਾ ਏਅਰਪੋਰਟ ਦਾ ਨਾਂ

ਏਅਰਪੋਰਟ ਦੇ ਨਾਮਕਰਨ ਬਾਰੇ ਉਨ੍ਹਾਂ ਸਾਫ਼ ਕੀਤਾ ਕਿ ਰਾਜ ਸਰਕਾਰ ਸਿਰਫ਼ ਨਾਂ ਦੀ ਸਿਫਾਰਸ਼ ਕਰ ਸਕਦੀ ਹੈ, ਜਦਕਿ ਆਖ਼ਰੀ ਮਨਜ਼ੂਰੀ ਕੇਂਦਰ ਕੋਲ ਹੋਵੇਗੀ। ਅਰੋੜਾ ਨੇ ਦੱਸਿਆ ਕਿ ਏਅਰਪੋਰਟ ਕੈਟ-2 ਸਿਸਟਮ ਨਾਲ ਲੈਸ ਹੈ, ਜੋ ਘੱਟ ਦ੍ਰਿਸ਼ਤਾ ਦੀ ਸਥਿਤੀ ‘ਚ ਵੀ ਇਸ ਦੀ ਸੰਚਾਲਨ ਸਮਰੱਥਾ ਨੂੰ ਵਧਾਉਂਦਾ ਹੈ। ਟੈਕਸੀਵੇ ਵਿਚ ਇਕ ਸਮੇਂ ਵਿਚ ਦੋ ਵਿਦੇਸ਼ੀ ਹਵਾਈ ਜਹਾਜ਼ ਪਾਰਕ ਕਰਨ ਦੀ ਸਮਰੱਥਾ ਹੈ ਅਤੇ ਮੌਜੂਦਾ ਬੁਨਿਆਦੀ ਢਾਂਚੇ ਵਿਚ ਰੋਜ਼ਾਨਾ ਕਰੀਬ 12 ਉਡਾਣਾਂ ਆਸਾਨੀ ਨਾਲ ਹੋ ਸਕਦੀਆਂ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments