Saturday, April 26, 2025
Google search engine
HomeDeshAmritsar ਬੰਦ ਦੀ ਕਾਲ ਨੂੰ ਮਿਲਿਆ ਰਲਿਆ-ਮਿਲਿਆ ਹੁੰਗਾਰਾ, ਕਈ ਬਜ਼ਾਰ ਰਹੇ ਬੰਦ,...

Amritsar ਬੰਦ ਦੀ ਕਾਲ ਨੂੰ ਮਿਲਿਆ ਰਲਿਆ-ਮਿਲਿਆ ਹੁੰਗਾਰਾ, ਕਈ ਬਜ਼ਾਰ ਰਹੇ ਬੰਦ, ਕਈ ਦੁਕਾਨਾਂ ਖੁੱਲ੍ਹੀਆਂ

ਹਮਲੇ ਦੇ ਵਿਰੋਧ ਵਿਚ ਵੱਖ-ਵੱਖ ਜੱਥੇਬੰਦੀਆਂ, ਵਪਾਰੀਆਂ, ਸੰਸਥਾਵਾਂ ਵਲੋਂ ਅੰਮ੍ਰਿਤਸਰ ਬੰਦ ਦੀ ਦਿੱਤੀ ਗਈ ਕਾਲ ਨੂੰ ਸ਼ਹਿਰ ਵਿਚ ਰਲਿਆ ਮਿਲਿਆ ਹੁੰਗਾਰਾ ਮਿਲਿਆ।

ਬੀਤੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀਆਂ ਵਲੋਂ ਘੁੰਮਣ ਆਏ ਸੈਲਾਨੀਆਂ ‘ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਵੱਖ-ਵੱਖ ਜੱਥੇਬੰਦੀਆਂ, ਵਪਾਰੀਆਂ, ਸੰਸਥਾਵਾਂ ਵਲੋਂ ਅੰਮ੍ਰਿਤਸਰ ਬੰਦ ਦੀ ਦਿੱਤੀ ਗਈ ਕਾਲ ਨੂੰ ਸ਼ਹਿਰ ਵਿਚ ਰਲਿਆ ਮਿਲਿਆ ਹੁੰਗਾਰਾ ਮਿਲਿਆ। ਜਿੱਥੇ ਕਈ ਬਜ਼ਾਰ ਬੰਦ ਰਹੇ, ਉਥੇ ਹੀ ਕਈ ਦੁਕਾਨਾਂ ਖੁੱਲ੍ਹੀਆਂ ਵੀ ਨਜ਼ਰ ਆਈਆਂ।
ਅੰਮ੍ਰਿਤਸਰ ਦੇ ਹਾਲ ਬਜਾਰ, ਕੱਪੜਾ ਮਾਰਕੀਟਾਂ, ਮੈਡੀਕਲ ਮਾਰਕੀਟਾਂ, ਆਈਡੀਐਚ ਮਾਰਕੀਟ, ਰਾਮ ਬਾਗ ਮਾਰਕੀਟ, ਜੌਨਸਨ ਮਾਰਕੀਟ, ਕੱਟਰਾ ਕਰਮ ਸਿੰਘ, ਬਜ਼ਾਰ ਟੋਕਰੀਆਂ, ਗੁਰੂ ਬਜ਼ਾਰ ਬੰਦ ਰਹੇ। ਵੱਖ-ਵੱਖ ਜੱਥੇਬੰਦੀਆਂ ਨੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਵੱਖਰੇ ਬਜ਼ਾਰਾਂ ਤੋਂ ਹੁੰਦੇ ਹੋਏ ਹਾਲ ਗੇਟ ਬਾਹਰ ਮੁਜਾਹਰਾ ਕੀਤਾ ਅਤੇ ਪਾਕਿਸਤਾਨ, ਅੱਤਵਾਦ ਮੁਰਦਾਬਾਦ ਦੇ ਨਾਅਰੇ ਲਗਾਏ।
naidunia_image

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਾਕਿਸਤਾਨ, ਅੱਤਵਾਦ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਸਰਜੀਕਲ ਸਟਰਾਇਕਾਂ ਕਰਕੇ ਹਮਲੇ ਵਿਚ ਮਾਰੇ ਗਏ ਸੈਲਾਨੀਆਂ ਦਾ ਬਦਲਾ ਲਿਆ ਜਾਵੇ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments