Tuesday, June 23, 2026
Google search engine
HomeDeshWeather Update : ਕੱਲ੍ਹ ਤੋਂ ਹੀਟ-ਵੇਵ ਦੀ ਚੇਤਾਵਨੀ, 4 ਦਿਨਾਂ ਵਿੱਚ 6...

Weather Update : ਕੱਲ੍ਹ ਤੋਂ ਹੀਟ-ਵੇਵ ਦੀ ਚੇਤਾਵਨੀ, 4 ਦਿਨਾਂ ਵਿੱਚ 6 ਡਿਗਰੀ ਵਧੇਗਾ ਤਾਪਮਾਨ

ਪੰਜਾਬ ਦੇ ਵਿੱਚ ਮਾਲਵਾ ਦੇ 8 ਜ਼ਿਲ੍ਹਿਆਂ ਦੇ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਸੂਬੇ ਦੇ ਵਿੱਚ ਵੈਸਟਰਨ ਡਿਸਟਰਬਨ ਦੇ ਕਮਜ਼ੋਰ ਹੋਣ ਦੇ ਬਾਵਜੂਦ, ਸੋਮਵਾਰ ਨੂੰ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ। ਪਰ ਤਾਪਮਾਨ ਹੁਣ ਵੀ ਆਮ ਨਾਲੋਂ ਲਗਭਗ 2 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦੇ ਮੁਤਾਬਕ, ਸੂਬੇ ਵਿੱਚ ਕੱਲ੍ਹ ਤੋਂ ਪਾਰਾ ਵੱਧਣਾ ਸ਼ੁਰੂ ਹੋ ਜਾਵੇਗਾ। ਇੰਨਾ ਹੀ ਨਹੀਂ, ਮੌਸਮ ਵਿਭਾਗ ਨੇ ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਹੀਟ ਵੇਵ ਸਬੰਧੀ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਮੁਤਾਬਕ, ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦੇ ਬਾਵਜੂਦ ਤਾਪਮਾਨ ਸੂਬੇ ਦੇ ਆਮ ਔਸਤਨ ਤੋਂ 1.9 ਡਿਗਰੀ ਸੈਲਸੀਅਸ ਵੱਧ ਰਿਹਾ ਜਿਸ ਨਾਲ ਇਹ ਪਤਾ ਚਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧੇਗੀ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਰਿਹਾ ਜੋ ਬਠਿੰਡਾ ਵਿੱਚ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ 23 ਤੋਂ 25 ਅਪ੍ਰੈਲ ਤੱਕ ਪੰਜਾਬ ਵਿੱਚ ਹੀਟ ਵੇਵ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਇਸਦਾ ਜ਼ਿਆਦਾ ਪ੍ਰਭਾਵ ਰਾਜਸਥਾਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗਾ। 23 ਅਪ੍ਰੈਲ ਦੀ ਗੱਲ ਕਰੀਏ ਤਾਂ ਇਹ ਅਲਰਟ ਸੂਬੇ ਦੇ ਮਾਲਵੇ ਦੇ 8 ਜ਼ਿਲ੍ਹਿਆਂ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਜਾਰੀ ਕੀਤਾ ਗਿਆ ਹੈ।
ਹਾਲਾਂਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਧੇਗਾ, ਪਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀਟ ਵੇਵੇ ਦੀਆਂ ਸਥਿਤੀਆਂ ਵਧੇਰੇ ਦੇਖਣ ਨੂੰ ਮਿਲਣਗੀਆਂ।

ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ

ਲੁਧਿਆਣਾ- ਅਸਮਾਨ ਸਾਫ਼ ਰਹੇਗਾ, ਤੇਜ਼ ਧੁਪ ਰਹੇਗੀ। ਤਾਪਮਾਨ 22 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।
ਅੰਮ੍ਰਿਤਸਰ- ਅਸਮਾਨ ਸਾਫ਼ ਰਹੇਗਾ, ਤੇਜ਼ ਧੁਪ ਰਹੇਗੀ। ਤਾਪਮਾਨ 22 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।
ਜਲੰਧਰ- ਅਸਮਾਨ ਸਾਫ਼ ਰਹੇਗਾ, ਤੇਜ਼ ਧੁਪ ਰਹੇਗੀ। ਤਾਪਮਾਨ 22 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।
ਮੁਹਾਲੀ- ਅਸਮਾਨ ਸਾਫ਼ ਰਹੇਗਾ, ਤੇਜ਼ ਧੁਪ ਰਹੇਗੀ। ਤਾਪਮਾਨ 22 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।
ਪਟਿਆਲਾ- ਅਸਮਾਨ ਸਾਫ਼ ਰਹੇਗਾ, ਤੇਜ਼ ਧੁਪ ਰਹੇਗੀ। ਤਾਪਮਾਨ 22 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments