HomeDeshਧੀ ਨਿਆਮਤ ਦਾ ਜਨਮਦਿਨ, ਥਿਰਕੇ ਪਾਪਾ ਮਾਨ, Ranjit Bawa ਨੇ ਸ਼ਾਮ...
ਧੀ ਨਿਆਮਤ ਦਾ ਜਨਮਦਿਨ, ਥਿਰਕੇ ਪਾਪਾ ਮਾਨ, Ranjit Bawa ਨੇ ਸ਼ਾਮ ਬਣਾਈ ਯਾਦਗਾਰ, ਗਵਰਨਰ ਸਣੇ ਦੇਖੋ ਹੋਰ ਕਿਹੜੇ ਖਾਸ ਮਹਿਮਾਨ ਪਹੁੰਚੇ
ਬੀਤੀ (28 ਮਾਰਚ) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਮਾਨ ਦਾ ਪਹਿਲਾ ਜਨਮਦਿਨ ਸੀ। ਇਸ ਮੌਕੇ ਸੀਐਮ ਮਾਨ ਅਤੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਕਵਿਤਾ ਲਿਖਦੇ ਹੋਏ ਅਤੇ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕਰਦਿਆਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਨਿਆਮਤ ਕੌਰ ਮਾਨ ਦੇ ਜਨਮਦਿਨ ਦਾ ਜਸ਼ਨ ਵੀ ਬੇਹੱਦ ਸ਼ਾਨਦਾਰ ਰਿਹਾ। ਨਿਆਮਤ ਕੌਰ ਇੱਕ ਸਾਲ ਦੀ ਹੋ ਗਈ ਹੈ। ਇਸ ਮੌਕੇ ਰਾਤ ਨੂੰ ਪੰਜਾਬ ਗਾਇਕ ਰਣਜੀਤ ਬਾਵਾ ਨੇ ਵੀ ਰੌਣਕਾਂ ਲਾਈਆਂ।
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਨਿਆਮਤ ਕੌਰ ਦੇ ਜਨਮਦਿਨ ਮੌਕੇ ਕੇਕ ਕਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ।
ਪਤਨੀ ਨਾਲ ਥਿਰਕੇ ਸੀਐਮ ਮਾਨ
ਗਾਇਕ ਰਣਜੀਤ ਬਾਵਾ ਵੱਲੋਂ ਸੋਸ਼ਲ ਮੀਡੀਆ ਉੱਤੇ ਕੁਝ ਵੀਡੀਓ ਕਲਿਪ ਸ਼ੇਅਰ ਕੀਤੇ ਗਏ, ਜਿਸ ਵਿੱਚ ਨਿਆਮਤ ਕੌਰ ਦੇ ਜਨਮਦਿਨ ਦੇ ਜਸ਼ਨ ਦੀਆਂ ਸ਼ਾਨਾਦਾਰ ਤਸਵੀਰਾਂ ਸਾਹਮਣੇ ਆਈਆਂ। ਇਸ ਮੌਕੇ ਰਣਜੀਤ ਬਾਵਾ ਨੇ ਆਪਣੀ ਮਿੱਠੀ ਅਵਾਜ਼ ਨਾਲ ਜਿੱਥੇ ਮਾਹੌਲ ਪੂਰਾ ਖੁਸ਼ੀ ਅਤੇ ਜਸ਼ਨਾਂ ਭਰਿਆ ਰੱਖਿਆ, ਉੱਥੇ ਹੀ ਸੀਐਮ ਮਾਨ ਵੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਭੰਗੜਾ ਪਾਉਂਦੇ ਨਜ਼ਰ ਆਏ। ਇਸ ਮੌਕੇ ਭਗਵੰਤ ਮਾਨ ਨਾਲ ਪਤਨੀ, ਭੈਣ ਅਤੇ ਮਾਂ ਵੀ ਸਟੇਜ ਉੱਤੇ ਮੌਜੂਦ ਰਹੇ।
ਪੰਜਾਬ ਦੇ ਗਵਰਨਰ ਸਣੇ ਆਪ ਮੰਤਰੀ ਤੇ ਆਗੂ ਵੀ ਪਹੁੰਚੇ
ਸੀਐਮ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਦੇ ਪਹਿਲੇ ਜਨਮਦਿਨ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੀ ਪਹੁੰਚੇ। ਇਸ ਤੋਂ ਇਲਾਵਾ, ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਆਪ ਨੇਤਾ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਆਦਿ ਵੀ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ, ਬਲਬੀਰ ਸਿੰਘ ਸਣੇ ਹੋਰ ਵੀ ਮੰਤਰੀ ਤੇ ਆਪ ਆਗੂ ਮੌਜੂਦ ਰਹੇ।
ਇਹ ਖਾਸ ਮਹਿਮਾਨ ਵੀ ਆਏ ਨਜ਼ਰ
ਇਸ ਖਾਸ ਮੌਕੇ ਨਾਮੀ ਗਾਇਕ ਗੁਰਦਾਸ ਮਾਨ, ਸੂਫੀ ਗਾਇਕ ਅਤੇ ਭਾਜਪਾ ਆਗੂ ਹੰਸ ਰਾਜ ਹੰਸ, ਗਾਇਕ ਅਤੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਸਣੇ ਕਈ ਸ਼ਖ਼ਸੀਅਤਾਂ ਮੌਜੂਦ ਰਹੀਆਂ। ਗੁਰਦਾਸ ਮਾਨ ਵੀ ਨਿਆਮਤ ਕੌਰ ਦੇ ਜਨਮਦਿਨ ਮੌਕੇ ਸਟੇਜ ਉੱਤੇ ਰਣਜੀਤ ਬਾਵਾ ਅਤੇ ਭਗਵੰਤ ਮਾਨ ਦੇ ਪਰਿਵਾਰ ਨਾਲ ਭੰਗੜਾ ਪਾਉਂਦੇ ਨਜ਼ਰ ਆਏ।
ਨਿਆਮਤ ਕੌਰ ਦਾ ਪਹਿਲਾ ਜਨਮਦਿਨ
ਦੱਸ ਦਈਏ ਕਿ 28 ਅਪ੍ਰੈਲ ਨੂੰ ਸੀਐਮ ਮਾਨ ਦੀ ਧੀ ਨਿਆਮਤ ਕੌਰ ਮਾਨ ਦਾ ਪਹਿਲਾ ਜਨਮਦਿਨ ਮਨਾਇਆ ਗਿਆ ਹੈ। ਇਸ ਤੋਂ ਪਹਿਲਾਂ ਮਾਤਾ-ਪਿਤਾ ਵੱਲੋਂ ਬੱਚੀ ਨਾਲ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਸੀਐਮ ਮਾਨ ਦਾ 2015 ਵਿੱਚ ਤਲਾਕ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤਲਾਕ ਹੋ ਚੁੱਕਿਆ ਹੈ। ਉਨ੍ਹਾਂ ਦਾ ਇੱਕ ਪੁੱਤਰ ਦਿਲਸ਼ਾਨ ਅਤੇ ਇੱਕ ਧੀ ਸੀਰਤ ਹੈ, ਜੋ ਵਿਦੇਸ਼ ਵਿੱਚ ਹੀ ਰਹਿੰਦੇ ਹਨ। 48 ਸਾਲ ਦੀ ਉਮਰ ਵਿੱਚ, ਮਾਨ ਨੇ 2022 ਵਿੱਚ 32 ਸਾਲਾ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ। ਉਹ ਪੇਸ਼ੇ ਤੋਂ ਇੱਕ ਡਾਕਟਰ ਹੈ। ਇਸ ਤੋਂ ਬਾਅਦ ਸਾਲ 2024 ਵਿੱਚ ਗੁਰਪ੍ਰੀਤ ਕੌਰ ਨੇ ਇੱਕ ਧੀ (ਨਿਆਮਤ ਕੌਰ) ਨੂੰ ਜਨਮ ਦਿੱਤਾ। ਗੁਰਪ੍ਰੀਤ ਕੌਰ ਅਕਸਰ ਹੀ ਸੀਐਮ ਮਾਨ ਨਾਲ ਉਨ੍ਹਾਂ ਦੀ ਰਾਜਨੀਤਕ ਰੈਲੀਆਂ ਵਿੱਚ ਨਜ਼ਰ ਆਏ ਹਨ।