Wednesday, March 19, 2025
Google search engine
HomeDeshHRTC ਦੀਆਂ ਬੱਸਾਂ 'ਤੇ ਹਮਲੇ ਤੋਂ ਬਾਅਦ ਊਨਾ ਤੋਂ Hoshiarpur ਦੇ...

HRTC ਦੀਆਂ ਬੱਸਾਂ ‘ਤੇ ਹਮਲੇ ਤੋਂ ਬਾਅਦ ਊਨਾ ਤੋਂ Hoshiarpur ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ ‘ਚ ਤਬਦੀਲ

 ਸਿੱਖ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅੱਜ ਪੁਲਿਸ ਨੇ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਗੁਰਦੁਆਰਾ ਰੇਲਵੇ ਮੰਡੀ ਨਜ਼ਦੀਕ ਹੀ ਰੋਕ ਲਿਆ

 ਪੰਜਾਬ ‘ਚ ਹਿਮਾਚਲ ਦੀਆਂ ਪੰਜ ਬੱਸਾਂ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਊਨਾ ਤੋਂ ਹੁਸ਼ਿਆਰਪੁਰ ਦੇ 10 ਰੂਟ ਸਸਪੈਂਡ ਕਰ ਦਿੱਤੇ ਹਨ ਯਾਨੀ ਅਗਲੇ ਹੁਕਮਾਂ ਤਕ ਊਨਾ ਤੋਂ ਹੁਸ਼ਿਆਰਪੁਰ ਲਈ ਹਿਮਾਚਲ ਕਾਰਪੋਰੇਸ਼ਨ ਦੀਆਂ ਬੱਸਾਂ ਨਹੀਂ ਚੱਲਣਗੀਆਂ। ਜਾਣਕਾਰੀ ਮੁਤਾਬਕ ਚੰਡੀਗੜ੍ਹ ਸਮੇਤ ਬੱਦੀ, ਨਾਲਾਗਢ਼ ਦੇ ਸਾਰੇ ਰੂਟ ਚੱਲ ਰਹੇ ਹਨ। ਉੱਥੇ ਹੀ ਹੁਸ਼ਿਆਰਪੁਰ ਲਈ ਪੰਜਾਬ ਰੋਡਵੇਜ਼ ਤੇ ਨਿੱਜੀ ਬੱਸਾਂ ਜਾ ਰਹੀਆਂ ਹਨ।
ਉੱਥੇ ਹੀ, ਪੰਜਾਬ-ਹਿਮਾਚਲ ਐਂਟਰੀ ਪੁਆਇੰਟ ’ਤੇ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅੱਜ ਪੁਲਿਸ ਨੇ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਗੁਰਦੁਆਰਾ ਰੇਲਵੇ ਮੰਡੀ ਨਜ਼ਦੀਕ ਹੀ ਰੋਕ ਲਿਆ ਜਿਸ ਕਾਰਨ ਦੋਹਾਂ ਧਿਰਾਂ ਵਿਚ ਤਲਖ਼ੀ ਵੀ ਹੋਈ ਜਿਸ ਕਾਰਨ ਮਾਹੌਲ ਤਣਾਅਪੂਰਣ ਹੋ ਗਿਆ। ਦੋ ਘੰਟੇ ਦੀ ਗੱਲਬਾਤ ਤੋਂ ਬਾਅਦ ਪੁਲਿਸ ਨੇ ਹਿਮਾਚਲ ਪ੍ਰਦੇਸ਼ ਬਾਰਡਰ ਤੋਂ ਚਾਰ-ਪੰਜ ਕਿੱਲੋਮੀਟਰ ਪਹਿਲਾਂ ਤਕ ਸਿਰਫ ਰੋਸ ਮਾਰਚ ਦੀ ਹੀ ਇਜਾਜ਼ਤ ਦਿੱਤੀ। ਸਿੱਖ ਜਥੇਬੰਦੀਆਂ ਦੇ ਧਰਨੇ ਕਾਰਨ ਪੁਲਿਸ ਨੇ ਇਸ ਹਲਕੇ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments