Wednesday, March 19, 2025
Google search engine
HomeDeshPunjab ਵਿੱਚ Himachal ਦੀ ਬੱਸ ‘ਤੇ ਹਮਲਾ, ਡੰਡਿਆਂ ਨਾਲ ਤੋੜੇ ਗਏ ਸ਼ੀਸ਼ੇ,...

Punjab ਵਿੱਚ Himachal ਦੀ ਬੱਸ ‘ਤੇ ਹਮਲਾ, ਡੰਡਿਆਂ ਨਾਲ ਤੋੜੇ ਗਏ ਸ਼ੀਸ਼ੇ, Himachal Vidhan Sabha ਵਿੱਚ ਗੁੰਜਿਆ ਮੁੱਦਾ

ਖਾਲਿਸਤਾਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਆਹਮੋ-ਸਾਹਮਣੇ ਹੋ ਗਏ ਹਨ।

ਖਾਲਿਸਤਾਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਆਹਮੋ-ਸਾਹਮਣੇ ਹੋ ਗਏ ਹਨ। ਇਸ ਦੌਰਾਨ, ਪੰਜਾਬ ਵਿੱਚ, ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ‘ਤੇ ਹਮਲਾ ਕੀਤਾ ਗਿਆ।ਸ਼ਾਮ 7 ਵਜੇ ਦੇ ਕਰੀਬ, ਦੋ ਲੋਕ ਇੱਕ ਆਲਟੋ ਕਾਰ ਵਿੱਚ ਆਏ ਅਤੇ ਬੱਸ ਨੂੰ ਰੋਕਿਆ। ਜਿਵੇਂ ਹੀ ਬੱਸ ਰੁਕੀ, ਉਨ੍ਹਾਂ ਨੇ ਬੱਸ ‘ਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਡਰਾਈਵਰ ਦੇ ਮੁਤਾਬਕ, ਸ਼ਾਮ 7 ਵਜੇ ਦੇ ਕਰੀਬ, ਦੋ ਲੋਕ ਇੱਕ ਆਲਟੋ ਕਾਰ ਵਿੱਚ ਆਏ ਅਤੇ ਬੱਸ ਨੂੰ ਰੋਕਿਆ। ਜਿਵੇਂ ਹੀ ਬੱਸ ਰੁਕੀ, ਉਨ੍ਹਾਂ ਨੇ ਬੱਸ ‘ਤੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਇਸ ਘਟਨਾ ਦੌਰਾਨ ਬੱਸ ਵਿੱਚ ਬੈਠੇ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਹਮਲਾ ਮੋਹਾਲੀ ਦੇ ਖਰੜ ਫਲਾਈਓਵਰ ‘ਤੇ ਹੋਇਆ। ਡਰਾਈਵਰ ਦੇ ਮੁਤਾਬਕ, ਜਦੋਂ ਤੱਕ ਉਸਨੇ ਪੁਲਿਸ ਨੂੰ ਹਮਲੇ ਬਾਰੇ ਸੂਚਿਤ ਕੀਤਾ, ਉੱਦੋਂ ਤੱਕ ਹਮਲਾਵਰ ਉੱਥੋਂ ਭੱਜ ਚੁੱਕੇ ਸਨ।
ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਬਾਈਕਾਂ ਤੋਂ ਭਿੰਡਰਾਂਵਾਲੇ ਦੇ ਝੰਡੇ ਹਟਾਉਣ ਨਾਲ ਸ਼ੁਰੂ ਹੋਇਆ ਸੀ, ਜਿਸ ਦੇ ਖਿਲਾਫ ਦਿਨ ਭਰ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਵੀ ਰੋਕਿਆ ਅਤੇ ਉਨ੍ਹਾਂ ‘ਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਏ।

ਡਰਾਈਵਰ ਨੇ ਕਿਹਾ- ਉਹ ਆਪਣਾ ਮੂੰਹ ਢੱਕ ਕੇ ਆਏ ਸਨ

ਬੱਸ ਡਰਾਈਵਰ ਰਾਜਕੁਮਾਰ ਦੇ ਮੁਤਾਬਕ, ਹਮਲੇ ਸਮੇਂ ਬੱਸ ਵਿੱਚ ਲਗਭਗ 25 ਯਾਤਰੀ ਬੈਠੇ ਸਨ। ਆਲਟੋ ਕਾਰ ਵਿੱਚ ਆਏ ਬਦਮਾਸ਼ਾਂ ਨੇ ਉਸਨੂੰ ਬੱਸ ਰੋਕਣ ਦਾ ਇਸ਼ਾਰਾ ਕੀਤਾ ਸੀ।
ਉਸਨੇ ਸੋਚਿਆ ਕਿ ਸ਼ਾਇਦ ਕੋਈ ਯਾਤਰੀ ਹੋਵੇਗਾ, ਇਸ ਲਈ ਉਸਨੇ ਬੱਸ ਰੋਕ ਦਿੱਤੀ। ਪਰ ਜਿਵੇਂ ਹੀ ਬੱਸ ਰੁਕੀ, ਦੋ ਨਕਾਬਪੋਸ਼ ਸ਼ਖਸਾਂ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਬੱਸ ਦੇ ਸ਼ੀਸ਼ੇ ‘ਤੇ ਹਮਲਾ ਕਰ ਦਿੱਤਾ। ਇਸ ਕਾਰਨ ਬੱਸ ਵਿੱਚ ਬੈਠੇ ਯਾਤਰੀ ਵੀ ਪ੍ਰੇਸ਼ਾਨ ਹੋ ਗਏ। ਹਾਲਾਂਕਿ, ਕੁੱਝ ਮਿੰਟਾਂ ਬਾਅਦ ਅਪਰਾਧੀ ਆਪਣੀ ਕਾਰ ਲੈ ਕੇ ਉੱਥੋਂ ਭੱਜ ਗਏ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments