HomeDeshਅੱਜ ਫਿਨਲੈਂਡ ਜਾਣਗੇ Punjab ਦੇ ਅਧਿਆਪਕ, ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ...
ਅੱਜ ਫਿਨਲੈਂਡ ਜਾਣਗੇ Punjab ਦੇ ਅਧਿਆਪਕ, ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਰਵਾਨਾ
ਪੰਜਾਬ ਦੇ 72 ਸਰਕਾਰੀ ਸਕੂਲ ਅਧਿਆਪਕ 15 ਮਾਰਚ ਨੂੰ ਦੋ ਹਫ਼ਤਿਆਂ ਦੀ ਸਿਖਲਾਈ ਲਈ ਫਿਨਲੈਂਡ ਜਾ ਰਹੇ ਹਨ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਇੱਕ ਵਫ਼ਦ ਅੱਜ (15 ਮਾਰਚ) ਨੂੰ ਸਿਖਲਾਈ ਲਈ ਫਿਨਲੈਂਡ ਰਵਾਨਾ ਹੋਵੇਗਾ। ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਟੀਮ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਰਵਾਨਾ ਕਰਨਗੇ। ਇਸ ਮੌਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਸਵੇਰੇ 10.30 ਵਜੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਾਮਲ ਹੋਣਗੇ।
ਸਰਕਾਰ ਦਾ ਉਦੇਸ਼ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਅਤੇ ਕਲਾਸਰੂਮ ਦੇ ਡਰ ਨੂੰ ਖਤਮ ਕਰਨਾ ਹੈ।
ਪੰਜਾਬ ਵਿੱਚ ਹੋਈ ਸਿਖਲਾਈ
ਇਹ ਪੰਜਾਬ ਸਰਕਾਰ ਦਾ ਦੂਜਾ ਬੈਚ ਹੈ, ਜਿਸਨੂੰ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਨੇ ਤੁਰਕੂ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ। ਜਿਸ ਤਹਿਤ ਅਧਿਆਪਕਾਂ ਦੀ ਇੱਕ ਹਫ਼ਤੇ ਦੀ ਸਿਖਲਾਈ ਪੰਜਾਬ ਵਿੱਚ ਅਤੇ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ਵਿੱਚ ਦਿੱਤੀ ਜਾਵੇਗੀ। ਸੂਬੇ ਦੇ 132 ਸਕੂਲਾਂ ਨੂੰ ਸਰਕਾਰ ਵੱਲੋਂ ” ਸਕੂਲ ਆਫ ਹੈਪੀਨੈਂਸ” ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। “ਸਕੂਲ ਆਫ਼ ਹੈਪੀਨੈੱਸ” ਪ੍ਰੋਜੈਕਟ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਹੈ।
43 ਸਾਲ ਤੋਂ ਘੱਟ ਉਮਰ ਦੇ, ਅਧਿਆਪਕ ਸਿਖਲਾਈ ‘ਤੇ
ਜਿਨ੍ਹਾਂ ਅਧਿਆਪਕਾਂ ਨੂੰ ਸਰਕਾਰ ਸਿਖਲਾਈ ਲਈ ਭੇਜ ਰਹੀ ਹੈ। ਉਹਨਾਂ ਦੀ ਰਿਟਾਇਰਮੈਂਟ ਲਈ ਅਜੇ ਬਹੁਤ ਲੰਮਾ ਸਫ਼ਰ ਬਾਕੀ ਹੈ। ਸਰਕਾਰ ਨੇ ਸਿਖਲਾਈ ਵਿੱਚ ਸ਼ਾਮਲ ਹੋਣ ਲਈ ਅਧਿਆਪਕਾਂ ਦੀ ਵੱਧ ਤੋਂ ਵੱਧ ਉਮਰ 43 ਸਾਲ ਨਿਰਧਾਰਤ ਕੀਤੀ ਸੀ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ 31 ਜਨਵਰੀ, 2025 ਤੱਕ ਉਨ੍ਹਾਂ ਦੀ ਉਮਰ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਐਚਟੀ, ਸੀਐਚਟੀ, ਅਤੇ ਬੀਪੀਈਓ ਅਸਾਮੀਆਂ ਲਈ ਵੱਧ ਤੋਂ ਵੱਧ ਉਮਰ ਸੀਮਾ 48 ਸਾਲ ਹੈ।
ਬਿਨੈਕਾਰਾਂ ਕੋਲ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਹਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕੋਈ ਮਾਮਲਾ ਜਾਂ ਜਾਂਚ ਪੈਂਡਿੰਗ ਨਹੀਂ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਦੇ ਸ਼ਾਸਨ ਅਧੀਨ ਆਉਣ ਵਾਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਆਈਆਈਐਮ ਅਹਿਮਦਾਬਾਦ ਸਮੇਤ ਕਈ ਮਸ਼ਹੂਰ ਥਾਵਾਂ ਤੋਂ ਸਿਖਲਾਈ ਦਿੱਤੀ ਗਈ ਹੈ।