ਅੱਜ ਲੁਧਿਆਣਾ ਦੇ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਵੱਲੋਂ ਅੱਜ ਸੀਪੀ ਦਫਤਰ ਵਿੱਚ ਸ਼ਿਕਾਇਤ ਦਿੱਤੀ ਗਈ ਹੈ।
ਕਪਿਲ ਸ਼ਰਮਾ ਆਪਣੇ ਸ਼ੋਅ ਦੌਰਾਨ ਟੋਡਰਮਲ ‘ਤੇ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਆਉਣ ਵਾਲੇ ਸਮੇਂ ਵਿੱਚ ਕੋਈ ਵੀ ਵੱਡੀ ਕਾਰਵਾਈ ਕਿਸੇ ਵੀ ਸਮੇਂ ਹੋ ਸਕਦੀ ਹੈ। ਕਪਿਲ ਸ਼ਰਮਾ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਆਪਣੇ ਸ਼ੋਅ ‘ਚ ਟੋਡਰਮਲ ਦਾ ਮਜ਼ਾਕ ਉਡਾਉਣ ਦਾ ਇਲਜ਼ਾਮ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਅਤੇ ਸੋਨੀ ਟੀਵੀ ਖ਼ਿਲਾਫ਼ ਅੱਜ ਲੁਧਿਆਣਾ ਦੇ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਵੱਲੋਂ ਅੱਜ ਸੀਪੀ ਦਫਤਰ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਕਪਿਲ ਸ਼ਰਮਾ ਨੇ ਸੋਨੀ ਟੀਵੀ ਦੇ ਆਪਣੇ ਸ਼ੋਅ ਦੇ ਦੌਰਾਨ ਦੀਵਾਨ ਟੋਡਰਮਲ ਖਿਲਾਫ਼ ਨਿੰਦਨਯੋਗ ਟਿੱਪਣੀ ਕੀਤੀ ਹੈ। ਟੋਡਰਮੱਲ ਜਿਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਸਤਿਕਾਰ ਕਰਦੇ ਹੋਏ, ਉਸ ਵੇਲੇ ਉਨ੍ਹਾਂ ਲਈ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ‘ਤੇ ਛੋਟੇ ਸਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀ।
ਦਿਵਾਨ ਡੋਟਰਮਲ ਨੇ ਅੰਤਿਮ ਸਸਕਾਰ ਲਈ ਅਸ਼ਰਫੀਆਂ ਵਿਛਾ ਕੇ ਇਹ ਜ਼ਮੀਨ ਖਰੀਦੀ ਸੀ, ਉਸ ਨੂੰ ਲੈ ਕੇ ਕੋਮੇਡੀਅਨ ਕਪਿਲ ਸ਼ਰਮਾ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਨੂੰ ਲੈ ਕੇ ਹੁਣ ਵਿਵਾਦ ਵੱਧਦਾ ਵਿਖਾਈ ਦੇ ਰਿਹਾ ਹੈ। ਅੱਜ ਆਪਣੇ ਕੁਝ ਸਾਥੀਆਂ ਦੇ ਨਾਲ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਸੀਪੀ ਦਫਤਰ ਪਹੁੰਚੇ। ਇਸ ਸ਼ਿਕਾਇਤ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਇਥੇ ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਟੋਡਰਮਲ ਦਾ ਸਿੱਖ ਕਿਉਂ ਕਰਦੇ ਸਤਿਕਾਰ
ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਪੁੱਤਰਾਂ ਨੂੰ ਸਰਹਿੰਦ ਵਿਖੇ ਕੰਧ ਵਿੱਚ ਚਿਨਵਾਉਣ ਤੋਂ ਬਾਅਦ ਉਨ੍ਹਾਂ ਦੀਆਂ ਦੇਹਾਂ ਦੇ ਸਸਕਾਰ ਲਈ ਨਵਾਬ ਜਗ੍ਹਾ ਨਹੀਂ ਦੇ ਰਿਹਾ ਸੀ। ਉਸ ਨੇ ਇੱਕ ਸ਼ਰਤ ਰੱਖੀ ਕਿ ਸਸਕਾਰ ਲਈ ਲੋੜੀਂਦੀ ਜਗ੍ਹਾ ਸੋਨੇ ਦੇ ਸਿੱਕਿਆਂ ਨਾਲ ਢੱਕੀ ਹੋਣੀ ਚਾਹੀਦੀ ਹੈ ਅਤੇ ਕੇਵਲ ਤਦ ਹੀ ਉਹ ਜਗ੍ਹਾ ਅਤੇ ਦੇਹਾਂ ਪ੍ਰਦਾਨ ਕਰਨਗੇ।
ਦੀਵਾਨ ਟੋਡਰਮਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਜ਼ੋਰਾਵਰ ਸਿੰਘ (6 ਸਾਲ) ਅਤੇ ਫਤਿਹ ਸਿੰਘ (9 ਸਾਲ) ਦੇ ਅੰਤਿਮ ਸੰਸਕਾਰ ਲਈ ਸਿਰਫ਼ 4 ਵਰਗ ਮੀਟਰ ਖੇਤਰ ਵਿੱਚ ਜ਼ਮੀਨ ‘ਤੇ 78000 ਸੋਨੇ ਦੇ ਸਿੱਕੇ ਰੱਖ ਕੇ ਮੁਗਲ ਸਲਤਨਤ ਤੋਂ ਇਹ ਜਗ੍ਹਾ ਖਰੀਦੀ ਸੀ।