ਟੋਲ ਪਲਾਜ਼ਾ ਦੀ ਟੀਮ ਦੇ ਹੋਰ ਮੈਂਬਰ ਵੀ ਇਕੱਠੇ ਹੋ ਗਏ ਅਤੇ ਇਕ ਦੂਜੇ ਨਾਲ ਹੱਥੋਂਪਾਈ ਕਰਨ ਲੱਗੇ।
ਲਾਡੋਵਾਲ ਟੋਲ ਪਲਾਜ਼ਾ ‘ਤੇ ਮੰਗਲਵਾਰ ਸਵੇਰ ਨੂੰ ਫੌਜੀ ਪਰਿਵਾਰ ਵੱਲੋਂ ਆਪਣਾ ਫੌਜ ਦਾ ਕਾਰਡ ਦਿਖਾ ਕੇ ਗੱਡੀ ਕੱਢਣ ਲਈ ਟੋਲ ਪਲਾਜ਼ਾ ਦੇ ਕਰਿੰਦੇ ਨੂੰ ਕਾਰਡ ਦਿਖਾਇਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਕਾਰਡ’ ਤੇ ਇਤਰਾਜ਼ ਜਤਾਇਆ ਗਿਆ। ਫੌਜੀ ਪਰਿਵਾਰ ਦੇ ਟੋਲ ਮੁਲਾਜ਼ਮ ਨੂੰ ਆਪਣਾ ਕਾਰਡ ਦਿਖਾਉਣ ਲਈ ਕਿਹਾ।
ਟੋਲ ਟੀਮ ਦੇ ਆਈਡੀ ਕਾਰਡ ਤੇ ਨਾ ਕੋਈ ਨੰਬਰ ਸੀ ਤੇ ਨਾ ਕੋਈ ਮੋਹਰ, ਜਿਸ ਤੋਂ ਇਹ ਪਤਾ ਲੱਗ ਸਕੇ ਇਹ ਟੋਲ ਟੀਮ ਦੇ ਮੈਂਬਰ ਹਨ। ਇਸ ‘ਤੇ ਫੌਜੀ ਪਰਿਵਾਰ ਨੇ ਕਿਹਾ ਕਿ ਅਸੀਂ ਕਿੱਦਾਂ ਮੰਨ ਲਈਏ ਕਿ ਤੁਸੀਂ ਟੋਲ ਪਲਾਜ਼ਾ ਦੇ ਹੀ ਕਰਿੰਦੇ ਹੋ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਮਾਮਲਾ ਬਹਿਸਬਾਜ਼ੀ ਵਿੱਚ ਬਦਲ ਗਿਆ । ਟੋਲ ਪਲਾਜ਼ਾ ਦੀ ਟੀਮ ਦੇ ਹੋਰ ਮੈਂਬਰ ਵੀ ਇਕੱਠੇ ਹੋ ਗਏ ਅਤੇ ਇਕ ਦੂਜੇ ਨਾਲ ਹੱਥੋਂਪਾਈ ਕਰਨ ਲੱਗੇ।
ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰ ਸਵਾਰ ਹਰਿੰਦਰਪਾਲ ਨੇ ਦੱਸਿਆ ਕਿ ਟੋਲ ਪਲਾਜ਼ਾ ਸਟਾਫ ਵੱਲੋਂ ਸਾਡੇ ਨਾਲ ਬਹੁਤ ਹੀ ਬਦਤਮੀਜ਼ੀ ਨਾਲ ਬਹਿਸ ਅਤੇ ਧੱਕਾਮੁੱਕੀ ਕੀਤੀ ਗਈ ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ।
ਜਦੋਂ ਹੀ ਇਸ ਮਾਮਲੇ ਸੰਬੰਧੀ ਥਾਣਾ ਲਾਡੋਵਾਲ ਦੇ ਮੁਖੀ ਗੁਰਸ਼ਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਨਾ ਹੀ ਇਸ ਮਾਮਲੇ ਸਬੰਧੀ ਹੁਣ ਤੱਕ ਥਾਣੇ ਵਿੱਚ ਸ਼ਿਕਾਇਤ ਆਈ ਹੈ ਫਿਰ ਵੀ ਉਹ ਆਪਣੇ ਪੱਧਰ ਦੇ ਇਸ ਮਾਮਲੇ ਦੀ ਸੰਬੰਧੀ ਜਾਣਕਾਰੀ ਲੈਣਗੇ ।