HomeCrimeਤਰਨਤਾਰਨ ਵਿੱਚ ਐਨਕਾਉਂਟਰ: ਲੰਡਾ ਗੈਂਗ ਦੇ 2 ਗੁਰਗਿਆਂ ਨੂੰ ਪੁਲਿਸ ਨੇ ਕੀਤਾ... CrimeDeshlatest NewsPanjab ਤਰਨਤਾਰਨ ਵਿੱਚ ਐਨਕਾਉਂਟਰ: ਲੰਡਾ ਗੈਂਗ ਦੇ 2 ਗੁਰਗਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ By admin February 15, 2025 0 178 Share FacebookTwitterPinterestWhatsApp ਤਰਨਤਾਰਨ ਪੁਲਿਸ ਨੇ ਪਿੰਡ ਭੁੱਲਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਤਰਨਤਾਰਨ ਵਿੱਚ ਬੀਤੀ ਦੇਰ ਰਾਤ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਾਥੀਆਂ ਅਤੇ ਪੁਲਿਸ ਵਿਚਕਾਰ ਐਨਕਾਉਂਟਰ ਹੋਇਆ। ਇਸ ਗੋਲੀਬਾਰੀ ਵਿੱਚ ਗੈਂਗ ਦਾ ਇੱਕ ਗੁਰਗਾ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਕਾਰਵਾਈ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਸਿੰਘ ਲੰਡਾ ਗੈਂਗ ਦੇ ਗੁਰਗੇ ਇਲਾਕੇ ਵਿੱਚ ਕੋਈ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਪਿੰਡ ਭੁੱਲਰ ਨੇੜੇ ਨਾਕਾਬੰਦੀ ਕਰ ਲਈ ਸੀ। ਜਦੋਂ ਪੁਲਿਸ ਨੇ ਕਾਰ ਵਿੱਚ ਸਵਾਰ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਲੰਡਾ ਗੈਂਗ ਦਾ ਇੱਕ ਗੁਰਗਾ ਜਸਕਰਨ ਸਿੰਘ ਜ਼ਖਮੀ ਹੋ ਗਿਆ। ਪੁਲਿਸ ਨੇ ਲੰਡਾ ਗੈਂਗ ਦੇ ਸਾਥੀਆਂ ਹਰਮੰਦਿਰ ਸਿੰਘ ਅਤੇ ਹਰਮਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਤਿੰਨਾਂ ਬਦਮਾਸ਼ਾਂ ਦੇ ਕੋਲੋਂ ਇੱਕ 9 ਐੱਮਐਮ ਦਾ ਪਾਕਿਸਤਾਨ ਦਾ ਬਣਿਆ ਹੋਇਆ ਪਿਸਤੋਲ, ਮੈਂਗਜੀਨ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਲਗਭਗ 15 ਦਿਨ ਪਹਿਲਾਂ ਇਨ੍ਹਾਂ ਹੀ ਲੋਕਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਕਸਬੇ ਨੇੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਸੱਤਾ ‘ਤੇ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਆਦ ਥਾਣਾ ਮੱਖੂ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਬਣਾਈ ਟੀਮਾਂ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ। ਜ਼ਖਮੀ ਮੁਲਜ਼ਮ ਜਸਕਰਨ ਨੂੰ ਦਾਖਲ ਕਰਵਾਇਆ ਗੋਇੰਦਵਾਲ ਸਾਹਿਬ ਦੇ ਡੀਐਸਪੀ ਅਤੁਲ ਸੋਨੀ ਮੁਤਾਬਕ ਜ਼ਖਮੀ ਜਸਕਰਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਪਾਕਿਸਤਾਨੀ ਬਣੀ 9 ਐਮਐਮ ਪਿਸਤੌਲ, ਦੋ ਮੈਗਜ਼ੀਨ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਅਪਰਾਧ ਗੈਂਗਸਟਰ ਲਖਬੀਰ ਸਿੰਘ, ਜੋ ਕਿ ਵਿਦੇਸ਼ ਵਿੱਚ ਰਹਿ ਰਿਹਾ ਹੈ, ਉਸ ਦੇ ਨਿਰਦੇਸ਼ਾਂ ‘ਤੇ ਕੀਤੇ ਸਨ। Share FacebookTwitterPinterestWhatsApp Previous articleਦਿੱਲੀ ਦੇ Nonofficial Staff ‘ਤੇ ਡਿੱਗ ਸਕਦੀ ਹੈ ਗਾਜ, ਮੁੱਖ ਸਕੱਤਰ ਵੱਲੋਂ ਨੋਟਿਸ ਜਾਰੀNext articleAI ਸਬੰਧਤ ਸਿੱਖਿਆ ਲਈ ਕੀਤੀ ਜਾਵੇਗੀ ਹਰ ਸੰਭਵ ਮਦਦ, ਲੁਧਿਆਣਾ ‘ਚ ਬੋਲੇ CM ਮਾਨ adminhttps://punjabbuzz.com/Punjabi RELATED ARTICLES Desh Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Desh Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 latest News Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular Chandigarh ‘ਚ ਤਿਉਹਾਰਾਂ ਦੌਰਾਨ ਪਾਰਕਿੰਗ ਦੀ ਟੈਨਸ਼ਨ ਖ਼ਤਮ! 21 ਬਾਜ਼ਾਰਾਂ ਨੇੜੇ ਸਕੂਲਾਂ ਤੇ ਕਾਲਜਾਂ ਵਿੱਚ ਕਰ ਸਕੋਗੇ ਵਾਹਨ ਪਾਰਕ, ਜਾਣੋ ਪੂਰੀ ਜਾਣਕਾਰੀ October 28, 2026 Punjab ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਸਖ਼ਤ, ਵਿਦੇਸ਼ੀ ਫੰਡਿੰਗ ਤੇ ਮਨੀ ਲਾਂਡਰਿੰਗ ਦੀ ਰੀਅਲ-ਟਾਈਮ ਨਿਗਰਾਨੀ; ਹੋਰ ਕੀ ਨਿਰਦੇਸ਼? October 28, 2026 Ropar ‘ਚ ਦਰਦਨਾਕ ਹਾਦਸਾ, ਗੱਡੀ ਖੱਡ ‘ਚ ਡਿੱਗਣ ਕਾਰਨ 4 ਦੀ ਮੌਤ October 28, 2026 Punjab ‘ਚ 2 November ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਸਵੇਰੇ 9 ਵਜੇ ਸ਼ੁਰੂ ਹੋਣਗੇ ਸਕੂਲ, ਜਾਣੋ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੀ ਨਵੀਂ... October 28, 2026 Load more Recent Comments