HomeDeshPunjab Cabinet: 4 ਮਹੀਨਿਆਂ ਬਾਅਦ ਹੋਈ ਕੈਬਨਿਟ ਦੀ ਬੈਠਕ, ਥੋੜ੍ਹੀ ਦੇਰ ਵਿੱਚ...
Punjab Cabinet: 4 ਮਹੀਨਿਆਂ ਬਾਅਦ ਹੋਈ ਕੈਬਨਿਟ ਦੀ ਬੈਠਕ, ਥੋੜ੍ਹੀ ਦੇਰ ਵਿੱਚ ਫੈਸਲਿਆਂ ਦਾ ਹੋਵੇਗਾ ਐਲਾਨ
ਮੀਟਿੰਗ ਵਿੱਚ 65 ਤੋਂ ਵੱਧ ਏਜੰਡਿਆਂ ਤੇ ਚਰਚਾ ਕੀਤੀ ਗਈ।
ਚਾਰ ਮਹੀਨਿਆਂ ਬਾਅਦ ਬੁਲਾਈ ਗਈ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ (13 ਫਰਵਰੀ) ਨੂੰ ਲਗਭਗ ਪੌਣੇ ਤਿੰਨ ਘੰਟੇ ਚੱਲੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਈ ਮੀਟਿੰਗ 3 ਵਜੇ ਸਮਾਪਤ ਹੋਈ। ਮੀਟਿੰਗ ਵਿੱਚ 65 ਤੋਂ ਵੱਧ ਏਜੰਡੇ ਆਈਟਮਾਂ ਸ਼ਾਮਲ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ 24 ਅਤੇ 25 ਫਰਵਰੀ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਮੀਟਿੰਗ ਵਿੱਚ ਕਿਹੜੇ ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਲਈ ਸਰਕਾਰ ਵੱਲੋਂ ਥੋੜ੍ਹੀ ਦੇਰ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।