Thursday, June 18, 2026
Google search engine
Homelatest NewsKangana Ranaut ਨੂੰ ਮਿਲੀ ਆਖਰੀ ਚਿਤਾਵਨੀ, ਕੋਰਟ ਜਾਰੀ ਕਰ ਸਕਦਾ ਹੈ ਗ਼ੈਰ-ਜ਼ਮਾਨਤੀ...

Kangana Ranaut ਨੂੰ ਮਿਲੀ ਆਖਰੀ ਚਿਤਾਵਨੀ, ਕੋਰਟ ਜਾਰੀ ਕਰ ਸਕਦਾ ਹੈ ਗ਼ੈਰ-ਜ਼ਮਾਨਤੀ ਵਾਰੰਟ

ਮਾਮਲੇ ‘ਤੇ ਮੁੰਬਈ ਕੋਰਟ ਨੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਨੂੰ ਆਖ਼ਰੀ ਵਾਰ ਚਿਤਾਵਨੀ ਦਿੱਤੀ ਹੈ।

ਕੰਗਨਾ ਰਣੌਤ ਤੇ ਜਾਵੇਦ ਅਖ਼ਤਰ ਦੇ ਵਿਚਕਾਰ ਵਿਵਾਦ ਇੱਕ ਵਾਰ ਫਿਰ ਗਰਮਾ ਗਿਆ ਹੈ। ਕਈ ਵਾਰ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਦੇ ਬਾਵਜੂਦ ਅਦਾਕਾਰਾ ਇੱਕ ਵਾਰ ਵੀ ਸੁਣਵਾਈ ਲਈ ਨਹੀਂ ਪਹੁੰਚੀ। ਹੁਣ ਮਾਮਲੇ ‘ਤੇ ਮੁੰਬਈ ਕੋਰਟ ਨੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਨੂੰ ਆਖ਼ਰੀ ਵਾਰ ਚਿਤਾਵਨੀ ਦਿੱਤੀ ਹੈ। ਜੇ ਉਹ ਕੋਰਟ ਵਿੱਚ ਪੇਸ਼ ਨਹੀਂ ਹੁੰਦੀ ਤਾਂ ਕੋਰਟ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਸਕਦਾ ਹੈ। ਫਿਲਹਾਲ ਇਸ ‘ਤੇ ਕੰਗਨਾ ਵੱਲੋਂ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ।
ਕਿਉਂ ਹੋਈ ਗੈਰ-ਜ਼ਮਾਨਤੀ ਵਾਰੰਟ ਦੀ ਮੰਗ
ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਮੁੰਬਈ ਦੇ ਬਾਦਰਾ ਕੋਰਟ ਵਿੱਚ ਹਾਜ਼ਰ ਹੋਣਾ ਸੀ। ਬਾਲੀਵੁੱਡ ਗੀਤਕਾਰ ਜਾਵੇਦ ਅਖ਼ਤਰ ਤੇ ਕੰਗਨਾ ਰਣੌਤ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਨੂੰ ਖ਼ਤਮ ਕਰਨ ਲਈ ਕੋਰਟ ਵਿੱਚ ਮੌਜੂਦ ਹੋਣਾ ਜ਼ਰੂਰੀ ਸੀ। ਟਾਈਮਜ਼ ਦੀ ਰਿਪੋਰਟ ਅਨੁਸਾਰ ਅਦਾਕਾਰਾ ਵੱਲੋਂ ਕਿਹਾ ਗਿਆ ਕਿ ਸੰਸਦ ਵਿੱਚ ਮੌਜੂਦ ਹੋਣ ਕਾਰਨ ਉਹ ਕੋਰਟ ਨਹੀਂ ਆ ਸਕੀ। ਹਾਲਾਂਕਿ ਅਖ਼ਤਰ ਵੱਲੋਂ ਪੇਸ਼ ਹੋਏ ਵਕੀਲ ਜੈ ਕੇ ਭਾਰਦਵਾਜ ਨੇ ਉਸ ਦੇ ਕੋਰਟ ਵਿੱਚ ਪੇਸ਼ ਨਾ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ (ਐਨਬੀਡਬਲਯੂ) ਉਸ ਖ਼ਿਲਾਫ਼ ਜਾਰੀ ਕਰਨ ਦੀ ਮੰਗ ਕੀਤੀ ਹੈ। ਉਸ ਨੇ ਇਸ ਸੰਬੰਧੀ ਅਰਜ਼ੀ ਦਰਜ ਕਰਵਾਈ ਹੈ।
ਭਾਰਦਵਾਜ ਨੇ ਦੱਸਿਆ ਕਿ ਕੰਗਨਾ ਰਣੌਤ ਕੇਸ ਦੀਆਂ ਜ਼ਰੂਰੀ ਤਰੀਕਾਂ ‘ਤੇ ਗੈਰਹਾਜ਼ਰ ਰਹੀ, ਜੋ ਲਗਪਗ 40 ਤਰੀਕਾਂ ਹਨ, ਜਿਨ੍ਹਾਂ ‘ਤੇ ਕੋਰਟ ਵਿੱਚ ਪੇਸ਼ ਹੋਣਾ ਸੀ। ਹਾਲਾਂਕਿ ਅਜੇ ਤਕ ਇਸ ਮਾਮਲੇ ਵਿੱਚ ਕੋਰਟ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ।
ਸਾਲ 2016 ਦਾ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਤੇ ਜਾਵੇਦ ਅਖ਼ਤਰ ਵਿਚਕਾਰ ਇਹ ਮਾਮਲਾ ਕਾਫ਼ੀ ਪੁਰਾਣਾ ਹੈ। ਇਹ ਬਹਿਸ ਸਾਲ 2016 ਵਿੱਚ ਅਖ਼ਤਰ ਦੇ ਘਰ ਹੋਈ ਇੱਕ ਮੀਟਿੰਗ ਨਾਲ ਸ਼ੁਰੂ ਹੋਈ ਸੀ। ਉਸ ਸਮੇਂ ਰਣੌਤ ਤੇ ਅਦਾਕਾਰ ਰਿਤਿਕ ਰੋਸ਼ਨ ਈਮੇਲ ਨਾਲ ਜੁੜੇ ਮਾਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਸੀ, ਜੋ ਵਿਵਾਦ ਬਣ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਅਦਾਕਾਰ ਰਿਤਿਕ ਰੋਸ਼ਨ ਦੇ ਕਰੀਬੀ ਜਾਵੇਦ ਅਖ਼ਤਰ ਨੇ ਰਣੌਤ ਨਾਲ ਬੈਠ ਕੇ ਇਸ ਮਾਮਲੇ ਨੂੰ ਖ਼ਤਮ ਕਰਨ ਦਾ ਹੱਥ ਵਧਾਇਆ ਸੀ।
ਐਮਰਜੈਂਸੀ ਸਬੰਧੀ ਇਕੱਠੀਆਂ ਕੀਤੀਆਂ ਸੁਰਖੀਆਂ
ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਹਾਲੀਆਂ ਫਿਲਮ ਐਮਰਜੈਂਸੀ ਕਾਰਨ ਸੁਰਖੀਆਂ ਵਿੱਚ ਹੈ। ਫਿਲਮ ਵਿੱਚ ਅਦਾਕਾਰਾ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਉਸ ਨੇ ਖ਼ੁਦ ਕੀਤਾ ਹੈ। ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਦੀ ਫਿਲਮ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਕਈ ਥਾਵਾਂ ‘ਤੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਬਾਕਸ ਆਫਿਸ ‘ਤੇ ਕਮਾਈ ਦੀ ਗੱਲ ਕਰੀਏ ਤਾਂ Sacnilk ਦੀ ਰਿਪੋਰਟ ਅਨੁਸਾਰ ਫਿਲਮ ਨੇ ਹੁਣ ਤੱਕ 18 ਕਰੋੜ ਦਾ ਕੁਲੈਕਸ਼ਨ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments