Monday, June 29, 2026
Google search engine
HomeCrime9 ਮਹੀਨੇ ਪੀਲੀਭੀਤ ’ਚ ਰਿਹਾ ਸੀ ਅੱਤਵਾਦੀਆਂ ਦਾ ਮਦਦਗਾਰ Inami Sidhu, ਫਿਰ...

9 ਮਹੀਨੇ ਪੀਲੀਭੀਤ ’ਚ ਰਿਹਾ ਸੀ ਅੱਤਵਾਦੀਆਂ ਦਾ ਮਦਦਗਾਰ Inami Sidhu, ਫਿਰ ਭੱਜਿਆ London

18 December ਨੂੰ ਗੁਰਦਾਸਪੁਰ ’ਚ ਪੁਲਿਸ ਚੌਕੀ ’ਤੇ ਹਮਲੇ ਦੇ ਬਾਅਦ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨੋ ਅੱਤਵਾਦੀ ਪੂਰਨਪੁਰ ’ਚ ਲੁਕੇ।

 ਪਿਛਲੇ ਸੋਮਵਾਰ ਨੂੰ ਮੁਕਾਬਲੇ ’ਚ ਮਾਰੇ ਗਏ Khalistan Terrorist ਗੁਰਵਿੰਦਰ ਸਿੰਘ, ਵਰਿੰਦਰ ਤੇ ਜਸਨਪ੍ਰੀਤ ਦਾ ਪੂਰਨਪੁਰ ਪਹੁੰਚਣਾ ਯੋਜਨਾਬੱਧ ਸੀ। ਲੰਡਨ ’ਚ ਬੈਠਾ 10 ਲੱਖ ਦਾ ਇਨਾਮੀ ਅੱਤਵਾਦੀTerrorist Kulbir Singh Sidhu ਉਨ੍ਹਾਂ ਤਿੰਨਾਂ ਨੂੰ ਫੋਨ ’ਤੇ ਲਗਾਤਾਰ ਮਦਦ ਪਹੁੰਚਾਉਂਦਾ ਰਿਹਾ ਸੀ। ਸਿੱਧੂ ਨੌ ਮਹੀਨੇ ਪੂਰਨਪੁਰ ਇਲਾਕੇ ’ਚ ਰਹਿ ਕੇ ਆਪਣਾ ਨੈੱਟਵਰਕ ਬਣਾ ਗਿਆ ਸੀ।

ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇੱਥੋਂ ਉਸਨੇ ਫਰਜ਼ੀ ਤਰੀਕੇ ਨਾਲ ਪਾਸਪੋਰਟ ਬਣਵਾਇਆ ਤੇ ਅਪ੍ਰੈਲ ’ਚ Punjab ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਭਾਕਰ ਉਰਫ ਵਿਕਾਸ ਬੱਗਾ ਦੀ ਹੱਤਿਆ ਕਰ ਕੇ ਵਿਦੇਸ਼ ਭੱਜ ਗਿਆ। ਉਸੇ ਦੀ ਫੋਨ ਕਾਲ ’ਤੇ ਗਜਰੌਲਾ ਜਪਤੀ ਪਿੰਡ ਦੇ ਜਸਪਾਲ ਨੇ ਅੱਤਵਾਦੀਆਂ ਨੂੰ ਹੋਟਲ ਹਰਜੀ ’ਚ ਕਮਰਾ ਉਪਲਬਧ ਕਰਾਇਆ ਸੀ। ਵੀਰਵਾਰ ਨੂੰ ਪੁਲਿਸ ਨੇ ਜਸਪਾਲ ਨੂੰ ਜੇਲ੍ਹ ਭੇਜ ਦਿੱਤਾ। ਹੁਣ ਸਿੱਧੂ ਦੀਆਂ ਜੜਾਂ ਲੱਭਣ ਤੇ ਉਸਨੂੰ ਸ਼ਰਨ ਦੇਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

18 ਦਸੰਬਰ ਨੂੰ Gurdaspur ’ਚ ਪੁਲਿਸ ਚੌਕੀ ’ਤੇ ਹਮਲੇ ਦੇ ਬਾਅਦ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨੋ ਅੱਤਵਾਦੀ ਪੂਰਨਪੁਰ ’ਚ ਲੁਕੇ। ਇੱਥੇ ਮੁਕਾਬਲਾ ਹੋਣ ਦੇ ਬਾਅਦ ਜਾਂਚ ਤੇਜ਼ ਹੋਈ ਤਾਂ ਮਾਮਲੇ ਦੇ ਤਾਰ ਇਕ ਹੋਰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜ ਗਏ।

ਜਾਂਚ ਦੇ ਮੁਤਾਬਕ, ਲੰਡਨ ’ਚ ਬੈਠੇ Khalsa International ਦੇ ਅੱਤਵਾਦੀ ਸਿੱਧੂ ਨੇ 20 ਦਸੰਬਰ ਨੂੰ ਜਸਪਾਲ ਨੂੰ ਫੋਨ ਕਰ ਕੇ ਤਿੰਨੋ ਅੱਤਵਾਦੀਆਂ ਨੂੰ ਹੋਟਲ ’ਚ ਕਮਰਾ ਦਿਵਾਇਆ ਸੀ। ਉਸੇ ਨੇ ਜਸਪਾਲ ਦੇ ਵ੍ਹਟਸਐਪ ਨੰਬਰ ’ਤੇ ਤਿੰਨੋਂ ਅੱਤਵਾਦੀਆਂ ਦੇ ਫਰਜ਼ੀ ਆਧਾਰ ਕਾਰਡ ਭੇਜੇ, ਜਿਨ੍ਹਾਂ ਨੂੰ ਬਤੌਰ ਆਈਡੀ ਇਸਤੇਮਾਲ ਕੀਤਾ ਗਿਆ ਸੀ। Jaspal ਦਾ  Kulbir Singh Sidhu ਨਾਲ ਸੰਪਰਕ ਕਿਵੇਂ ਹੋਇਆ, ਇਸ ਸਵਾਲ ਦੇ ਜਵਾਬ ਲੱਭਣ ਲਈ ਪੁਲਿਸ ਨੇ ਕਈ ਨੁਕਤਿਆਂ ’ਤੇ ਕੰਮ ਕੀਤਾ।  ਦੱਸਿਆ ਜਾਂਦਾ ਹੈ ਕਿ ਸਿੱਧੂ 2021 ’ਚ ਨੌ ਮਹੀਨੇ ਗਜਰੌਲਾ ਜਪਤੀ ਪਿੰਡ ’ਚ ਅਰਸ਼ਦੀਪ ਸਿੰਘ ਦੇ ਘਰ ਤੇ ਕੁਝ ਹੋਰ ਥਾਵਾਂ ’ਤੇ ਰਿਹਾ। ਉੱਥੇ ਨੈੱਟਵਰਕ ਬਣਾਇਆ, ਇਸਦੇ ਬਾਅਦ ਚਲਾ ਗਿਆ। 13 ਅਪ੍ਰੈਲ ਨੂੰ Punjab ’ਚ ਵੀਐੱਚਪੀ ਦੇ ਆਗੂ ਪ੍ਰਭਾਕਰ ਦੀ ਹੱਤਿਆ ਦੇ ਬਾਅਦ ਫਰਾਰ ਹੋ ਗਿਆ।

ਉਸ ’ਤੇ NIA 10 ਲੱਖ ਦਾ ਇਨਾਮ ਐਲਾਨ ਚੁੱਕੀ ਹੈ। ਉਹ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ। ਹੱਤਿਆ ਲਈ ਸਿੱਧੂ ਨੇ 10 ਲੱਖ ਰੁਪਏ ਦਾ ਲੈਣਦੇਣ ਵੀ ਅਰਸ਼ਦੀਪ ਰਾਹੀਂ ਕੀਤਾ ਸੀ।

ਵੀਰਵਾਰ ਨੂੰ ਪੁਲਿਸ ਨੇ Arshdeep ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਐੱਸਪੀ ਅਵਿਨਾਸ਼ ਪਾਂਡੇ ਨੇ ਕਿਹਾ ਕਿ ਜਸਪਾਲ ਨੂੰ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਹੋਵੇਗੀ ਤਾਂ ਜੋ ਅੱਤਵਾਦੀ ਨੈੱਟਵਰਕ ਦੀ ਸਥਿਤੀ ਜ਼ਿਆਦਾ ਸਪਸ਼ਟ ਹੋ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments