Monday, October 26, 2026
Google search engine
HomeDeshਧਾਰਮਿਕ ਟ੍ਰੈਕ "ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੇ" ਨਾਲ ਹਾਜ਼ਰ ਹੋਈ ਗਾਇਕਾ Manjit...

ਧਾਰਮਿਕ ਟ੍ਰੈਕ “ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਹਾਜ਼ਰ ਹੋਈ ਗਾਇਕਾ Manjit Sahira

Track ਦੀ ਜਾਣਕਾਰੀ ਦਿੰਦਿਆਂ ਗਾਇਕਾ Manjit Sahira ਅਤੇ Ashwini Devgn ਨੇ ਦੱਸਿਆ

ਸਰੀ/ ਵੈਨਕੂਵਰ (Kuldeep Chamber )- ਮਾਂ ਗੁਜਰੀ ਦੇ ਲਾਡਲਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪ੍ਰਸਿੱਧ ਸੁਰੀਲੀ ਆਵਾਜ਼ ਲੋਕ ਗਾਇਕਾ ਮਨਜੀਤ ਸਾਹਿਰਾ ਆਪਣੇ ਧਾਰਮਿਕ ਸਿੰਗਲ ਟ੍ਰੈਕ ਵੱਡੇ “ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਸੰਗਤ ਦੇ ਰੂਬਰੂ ਹੋਈ ਹੈ ।

ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ Manjit Sahira ਅਤੇ ਅਸ਼ਵਨੀ ਦੇਵਗਨ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਟ੍ਰੈਕ ਰਾਹੀਂ ਦਸਮ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਰਿਲੀਜ਼ ਕੀਤਾ ਗਿਆ ਹੈ ।

ਇਸ ਰਚਨਾ ਨੂੰ ਲਿਖਿਆ ਹੈ Rishi Lahori ਜੀ ਨੇ, ਕੰਪੋਜ ਕੀਤਾ ਹੈ ਮਿਸਟਰ ਅਸ਼ਵਨੀ ਦੇਵਗਨ ਜੀ ਨੇ । ਮਿਊਜਿਕ ਕੀਤਾ ਹੈ ਤਾਰੀ ਬੀਟ ਬ੍ਰੇਕਰ ਨੇ ਅਤੇ ਮਿਕਸ ਮਾਸਟਰ ਦੇਬੂ ਸੁਖਦੇਵ ਨੇ ।

ਗਾਇਕਾ Manjit Sahira ਨੇ ਕਿਹਾ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਬਦ ਨੂੰ ਸਰਵਣ ਕਰਕੇ ਆਓ ਸਿੱਖ ਕੌਮ ਦੀਆਂ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰੀਏ ਅਤੇ ਇਹਨਾਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਸਿਧਾਂਤਾਂ ਦੇ ਜੀਵਨ ਨੂੰ ਆਪਣੇ ਪੰਧ ਮਾਰਗ ਵਿੱਚ ਢਾਲੀਏ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments