Thursday, November 28, 2024
Google search engine
HomeDeshPriyanka Gandhi ਨੇ ਸੰਵਿਧਾਨ ਦੀ ਕਾਪੀ ਲੈ ਕੇ ਚੁੱਕੀ ਲੋਕ ਸਭਾ...

Priyanka Gandhi ਨੇ ਸੰਵਿਧਾਨ ਦੀ ਕਾਪੀ ਲੈ ਕੇ ਚੁੱਕੀ ਲੋਕ ਸਭਾ ਐਮਪੀ ਦੀ ਸਹੁੰ, ਵਿਰੋਧੀਆਂ ਦੇ ਹੰਗਾਂਮੇ ਤੋਂ ਲੋਕ ਸਭਾ ਮੁਲਤਵੀ

ਅੱਜ ਵੀਰਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਦਾ ਤੀਜਾ ਦਿਨ ਹੈ ਪਰ ਹੁਣ ਤੱਕ ਦੋਵਾਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ ਹੈ।

ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਅੱਜ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਉਹ ਕੇਰਲ ਦੀ ਵਾਇਨਾਡ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਪ੍ਰਿਯੰਕਾ ਗਾਂਧੀ ਨੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਵੱਡੀ ਜਿੱਤ ਦਰਜ ਕੀਤੀ ਹੈ।
ਇਹ ਸੀਟ ਰਾਹੁਲ ਗਾਂਧੀ ਵੱਲੋਂ ਛੱਡਣ ਤੋਂ ਬਾਅਦ ਖਾਲੀ ਹੋਈ ਸੀ। ਜਿਸਤੋਂ ਬਾਅਦ ਪਾਰਟੀ ਨੇ ਪ੍ਰਿਯੰਕਾ ਗਾਂਧੀ ਨੂੰ ਇੱਥੇ ਉਤਾਰਿਆਂ। ਪ੍ਰਿਯੰਕਾ ਨੇ ਵੀ ਇੱਥੋਂ ਜਿੱਤ ਦਰਜ ਕਰਵਾਉਣ ਲਈ ਪੂਰੀ ਤਾਕਤ ਲਗਾ ਦਿੱਤੀ ਸੀ।
ਬੁੱਧਵਾਰ ਨੂੰ ਕੇਰਲ ਕਾਂਗਰਸ ਨੇਤਾਵਾਂ ਨੇ ਪ੍ਰਿਯੰਕਾ ਨੂੰ ਜਿੱਤ ਦਾ ਪ੍ਰਮਾਣ ਪੱਤਰ ਸੌਂਪਿਆ। ਵਾਇਨਾਡ ‘ਚ ਪ੍ਰਿਅੰਕਾ ਗਾਂਧੀ ਨੂੰ 6 ਲੱਖ 22 ਹਜ਼ਾਰ 338 ਵੋਟਾਂ ਮਿਲੀਆਂ, ਜਦਕਿ ਸੀਪੀਆਈ ਉਮੀਦਵਾਰ ਸਤਿਅਮ ਮੋਕੇਰੀ 2 ਲੱਖ 11407 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਸੀਟ ‘ਤੇ ਭਾਜਪਾ ਤੀਜੇ ਨੰਬਰ ‘ਤੇ ਰਹੀ। ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੂੰ 1 ਲੱਖ 99939 ਵੋਟਾਂ ਮਿਲੀਆਂ।
ਪ੍ਰਿਅੰਕਾ ਗਾਂਧੀ ਸਹੁੰ ਚੁੱਕ ਸਮਾਗਮ ਤੋਂ ਬਾਅਦ 30 ਅਤੇ 1 ਦਸੰਬਰ ਨੂੰ ਵਾਇਨਾਡ ਜਾਣਗੇ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੀ ਇਸ ਦੌਰਾਨ ਪ੍ਰਿਅੰਕਾ ਗਾਂਧੀ ਨਾਲ ਮੌਜੂਦ ਹੋ ਸਕਦੇ ਹਨ। ਪ੍ਰਿਅੰਕਾ ਗਾਂਧੀ ਆਪਣੇ ਦੋ ਦਿਨਾਂ ਦੌਰੇ ਦੌਰਾਨ ਵਾਇਨਾਡ ਵਿੱਚ ਸੱਤ ਰੋਡ ਸ਼ੋਅ ਕਰਨਗੇ। ਉਹ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਰੋਡ ਸ਼ੋਅ ਕਰੇਗੀ।

ਪ੍ਰਿਅੰਕਾ ਨੇ ਜਿੱਤ ਲਈ ਲਗਾਈ ਸੀ ਪੂਰੀ ਤਾਕਤ

ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵਾਇਨਾਡ ਸੀਟ ਖਾਲੀ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਰਾਹੁਲ ਤੋਂ ਬਾਅਦ ਇਸ ਸੀਟ ਲਈ ਪ੍ਰਿਅੰਕਾ ਗਾਂਧੀ ‘ਤੇ ਭਰੋਸਾ ਜਤਾਇਆ ਸੀ। ਦੇਖਦੇ ਹੀ ਦੇਖਦੇ ਵਾਇਨਾਡ ਸੀਟ ਕਾਂਗਰਸ ਪਾਰਟੀ ਦਾ ਗੜ੍ਹ ਬਣਦੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਟੱਕਰ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਰਾਹੁਲ ਗਾਂਧੀ ਲਗਾਤਾਰ ਦੋ ਵਾਰ ਜਿੱਤੇ

ਲੋਕ ਸਭਾ ਚੋਣਾਂ 2024 ਵਿੱਚ, ਰਾਹੁਲ ਗਾਂਧੀ ਨੇ ਦੋ ਸੀਟਾਂ ਤੋਂ ਚੋਣ ਲੜੀ, ਉਹ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਅਤੇ ਕੇਰਲ ਦੀ ਵਾਇਨਾਡ ਸੀਟ ਤੋਂ ਚੋਣ ਲੜੇ। ਦੋਵੇਂ ਸੀਟਾਂ ਜਿੱਤਣ ਤੋਂ ਬਾਅਦ, ਰਾਹੁਲ ਗਾਂਧੀ ਨੇ ਰਬਰੇਲੀ ਸੀਟ ਤੋਂ ਆਪਣੀ ਮੈਂਬਰਸ਼ਿਪ ਬਰਕਰਾਰ ਰੱਖੀ ਅਤੇ ਵਾਇਨਾਡ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਇੱਥੇ ਉਪ ਚੋਣ ਹੋਈ।
2024 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਸੀਟ ‘ਤੇ 6 ਲੱਖ 47 ਹਜ਼ਾਰ 445 ਵੋਟਾਂ ਹਾਸਲ ਕੀਤੀਆਂ ਸਨ, ਜਦਕਿ ਉਨ੍ਹਾਂ ਦੀ ਵਿਰੋਧੀ ਐਨੀ ਰਾਜਾ ਆਪਣੇ ਖਾਤੇ ‘ਚ ਸਿਰਫ 2,83,023 ਵੋਟਾਂ ਹੀ ਪਾ ਸਕੀ ਸੀ। ਭਾਜਪਾ ਉਮੀਦਵਾਰ ਸੁਰੇਂਦਰਨ 141,045 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਰਾਹੁਲ ਗਾਂਧੀ ਨੇ ਇਸ ਸੀਟ ਤੋਂ ਬੰਪਰ ਜਿੱਤ ਹਾਸਲ ਕੀਤੀ ਸੀ। ਕਾਂਗਰਸੀ ਆਗੂ ਨੂੰ 7,06,367 ਵੋਟਾਂ ਮਿਲੀਆਂ। ਉਸ ਸਮੇਂ ਦੂਜੇ ਸਥਾਨ ‘ਤੇ ਰਹੇ ਸੀਪੀਆਈ (ਮਾਰਕਸਵਾਦੀ) ਦੇ ਪੀਪੀ ਸਨੀਰ 2,74,597 ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ।
ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਸਮੇਤ ਪਾਰਟੀ ਦੇ ਦਿੱਗਜ ਨੇਤਾਵਾਂ ਨੇ ਵਾਇਨਾਡ ਚੋਣਾਂ ਨੂੰ ਆਪਣੇ ਹਿੱਤ ਵਿੱਚ ਕਰਵਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ ਅਤੇ ਸਾਰੇ ਵਾਇਨਾਡ ਵਿੱਚ ਮੌਜੂਦ ਰਹੇ ਸਨ।
ਰਾਹੁਲ ਗਾਂਧੀ ਨੇ ਵੀ ਆਪਣੀ ਭੈਣ ਲਈ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਦੀ ਅਪੀਲ ਕੀਤੀ। ਪ੍ਰਿਅੰਕਾ ਗਾਂਧੀ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਈ ਜਨਤਕ ਮੀਟਿੰਗਾਂ ਨੂੰ ਵੀ ਸੰਬੋਧਿਤ ਕੀਤਾ ਸੀ।

ਵਾਇਨਾਡ ਜਿੱਤ ‘ਤੇ ਪ੍ਰਿਅੰਕਾ ਗਾਂਧੀ ਨੇ ਕੀ ਕਿਹਾ?

ਆਪਣੀ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ, ਮੈਂ ਸੰਸਦ ‘ਚ ਤੁਹਾਡੀ ਆਵਾਜ਼ ਬਣਾਂਗੀ। ਵਾਇਨਾਡ ਦੀਆਂ ਭੈਣੋ ਅਤੇ ਭਰਾਵੋ, ਤੁਸੀਂ ਮੇਰੇ ਵਿੱਚ ਜੋ ਭਰੋਸਾ ਦਿਖਾਇਆ ਹੈ, ਉਸ ਲਈ ਤੁਹਾਡਾ ਧੰਨਵਾਦ।
ਮੈਂ ਇਹ ਯਕੀਨੀ ਬਣਾਵਾਂਗੀ ਕਿ ਸਮੇਂ ਦੇ ਨਾਲ, ਤੁਸੀਂ ਮਹਿਸੂਸ ਕਰੋ ਕਿ ਇਹ ਜਿੱਤ ਤੁਹਾਡੀ ਜਿੱਤ ਹੈ ਅਤੇ ਜਿਸ ਵਿਅਕਤੀ ਨੂੰ ਤੁਸੀਂ ਤੁਹਾਡੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਹੈ ਉਹ ਤੁਹਾਡੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸਮਝਦਾ ਹੈ ਅਤੇ ਤੁਹਾਡੇ ਲਈ ਲੜਦਾ ਹੈ। ਮੈਂ ਸੰਸਦ ਵਿੱਚ ਤੁਹਾਡੀ ਆਵਾਜ਼ ਬਣਨ ਲਈ ਉੱਤਸਕ ਹਾਂ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments