Thursday, November 28, 2024
Google search engine
HomeDeshਸੁਖਬੀਰ ਬਾਦਲ ਦੇ ਹੱਕ ‘ਚ ਗੀਤ ਰਿਲੀਜ਼: ਹਰਿਆਣਵੀ ਗਾਇਕ ਨੇ ਕਿਹਾ ਸਾਜ਼ਿਸ਼...

ਸੁਖਬੀਰ ਬਾਦਲ ਦੇ ਹੱਕ ‘ਚ ਗੀਤ ਰਿਲੀਜ਼: ਹਰਿਆਣਵੀ ਗਾਇਕ ਨੇ ਕਿਹਾ ਸਾਜ਼ਿਸ਼ ਦਾ ਸ਼ਿਕਾਰ, ਸ੍ਰੀ ਅਕਾਲ ਤਖ਼ਤ ਸਾਹਿਬ 2 ਦਸੰਬਰ ਨੂੰ ਸੁਣਾਏਗਾ ਸਜ਼ਾ

ਹਰਿਆਣਵੀ ਗਾਇਕ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਗੀਤ ਗਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ੁਰੂ ਹੋਏ ਵਿਵਾਦ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਅਤੇ 2007 ਤੋਂ 2017 ਤੱਕ ਦੇ ਮੰਤਰੀਆਂ ਨੂੰ 2 ਦਸੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ।
ਪਰ ਇਸ ਤੋਂ ਚਾਰ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਗੀਤ ਰਿਲੀਜ਼ ਹੋਇਆ ਹੈ, ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇੱਕ ਸਾਜ਼ਿਸ਼ ਦਾ ਸ਼ਿਕਾਰ ਦੱਸਿਆ ਗਿਆ ਹੈ।
ਇਹ ਗੀਤ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਦੇ ਹੱਕ ਵਿੱਚ ਗਾਇਆ ਹੈ। ਰੌਕੀ ਮਿੱਤਲ ਨੇ ਇਸ ਗੀਤ ‘ਚ ਸੁਖਬੀਰ ਬਾਦਲ ਦੇ ਹੱਕ ‘ਚ ਬੋਲਦਿਆਂ ਬਾਗੀ ਧੜੇ ‘ਤੇ ਜ਼ਮੀਰ ਦਾ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ।
ਇੰਨਾ ਹੀ ਨਹੀਂ ਗੀਤ ‘ਚ ਕੇਂਦਰ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਇਸ ਗੀਤ ‘ਚ ਰੌਕੀ ਮਿੱਤਲ ਨੇ ਸੁਖਬੀਰ ਬਾਦਲ ਨੂੰ ਦਿੱਲੀ ਦੀ ਧੱਕੇਸ਼ਾਹੀ ਤੋਂ ਬਚਾਉਣ ਵਾਲਾ ਨੇਤਾ ਦੱਸਿਆ ਹੈ।
ਗੀਤ ‘ਚ ਰੌਕੀ ਮਿੱਤਲ ਨੇ ਅਕਾਲੀ ਦਲ ਨੂੰ ਦਿੱਲੀ ਦੀ ਗੁਲਾਮੀ ਬਰਦਾਸ਼ਤ ਨਾ ਕਰਨ ਵਾਲਾ ਕਹਿ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ।
ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੈਰ ਛੂਹਦੇ ਦਿਖਾਇਆ ਗਿਆ ਹੈ।

ਕੇਂਦਰੀ ਏਜੰਸੀਆਂ ‘ਤੇ ਵੀ ਚੁੱਕੇ ਸਵਾਲ

ਗੀਤ ‘ਚ ਸੁਖਬੀਰ ਸਿੰਘ ਬਾਦਲ ਦੀ ਤਾਰੀਫ ਕਰਨ ਦੇ ਨਾਲ-ਨਾਲ ਵਿਰੋਧੀ ਧਿਰ ਤੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਸੁਰੱਖਿਆ ਏਜੰਸੀਆਂ ‘ਤੇ ਵੀ ਸਵਾਲ ਚੁੱਕੇ ਗਏ ਹਨ। ਰੌਕੀ ਮਿੱਤਲ ਨੇ ਗੀਤ ਵਿੱਚ ਇਲਜ਼ਾਮ ਲਾਇਆ ਹੈ ਕਿ ਸੁਖਬੀਰ ਬਾਦਲ ਨੂੰ ਫਸਾਉਣ ਵਿੱਚ ਕੇਂਦਰੀ ਏਜੰਸੀਆਂ ਦਾ ਹੱਥ ਹੈ।

ਅਗਸਤ ‘ਚ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ

ਰੌਕੀ ਮਿੱਤਲ ਦਾ ਅਸਲੀ ਨਾਂ ਜੈ ਭਗਵਾਨ ਮਿੱਤਲ ਹੈ, ਜੋ ਹਰਿਆਣਵੀ ਗਾਇਕ ਹੈ। ਜਿਸ ਦੇ ਇਕੱਲੇ ਯੂਟਿਊਬ ‘ਤੇ ਕਰੀਬ 1.5 ਲੱਖ ਸਬਸਕ੍ਰਾਈਬਰ ਹਨ। ਰੌਕੀ ਮਿੱਤਲ ਨੇ ਲੰਬਾ ਸਮਾਂ ਭਾਜਪਾ ਦੀ ਸੇਵਾ ਵਿੱਚ ਲਾਇਆ।
ਉਹ ਭਾਜਪਾ ਦੇ ਵਿਸ਼ੇਸ਼ ਪ੍ਰਚਾਰ ਸੈੱਲ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪਰ ਅਗਸਤ 2022 ਵਿੱਚ, ਰੌਕੀ ਮਿੱਤਲ ਨੇ ਕਾਂਗਰਸੀ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਕਾਂਗਰਸ ‘ਚ ਸ਼ਾਮਲ ਹੋਣ ਸਮੇਂ ਰੌਕੀ ਮਿੱਤਲ ਨੇ ‘ਮੁਝੇ ਮਾਫ਼ ਕਰਨਾ ਰਾਹੁਲ ਮੇਰੇ ਭਾਈ’ ਗੀਤ ਵੀ ਰਿਲੀਜ਼ ਕੀਤਾ ਸੀ। ਪਰ ਹੁਣ ਅਚਾਨਕ ਹੀ ਉਹ ਪੰਜਾਬ ਦੀ ਰਾਜਨੀਤੀ ਵਿੱਚ ਆ ਗਏ ਹਨ।
ਰੌਕੀ ਨੇ ਅਚਾਨਕ ਸੁਖਬੀਰ ਬਾਦਲ ਦੇ ਹੱਕ ਵਿੱਚ ਗੀਤ ਗਾਇਆ, ਜਦੋਂ ਕਿ ਉਨ੍ਹਾਂ ਦਾ ਕੇਸ ਅਜੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵਿਚਾਰ ਅਧੀਨ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments