ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ ਅਰੋੜਾ ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਕਾਰਜਕਾਰੀ ਪ੍ਰਧਾਨ ਵਜੋਂ ਕੰਮ ਕਰਨਗੇ। ਮੈਨੂੰ ਆਪਣੇ ਦੋਵਾਂ ਸਾਥੀਆਂ ‘ਤੇ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ ‘ਚ ਉਹ ਪੰਜਾਬ ‘ਚ ਪਾਰਟੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰ ਕੇ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।
ਜ਼ਿਕਰਯੋਗ ਹੈ ਕਿ ਪਾਰਟੀ ਦਾ ਹਿੰਦੂ ਵੋਟ ਬੈਂਕ ਭਾਜਪਾ ਵੱਲ ਚਲਾ ਗਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੂੰ 42.06 ਫੀਸਦੀ ਵੋਟਾਂ ਮਿਲੀਆਂ, ਜੋ ਸਿਰਫ ਦੋ ਸਾਲ ਬਾਅਦ ਹੋਈਆਂ ਲੋਕ ਸਭਾ ਚੋਣਾਂ ‘ਚ ਘੱਟ ਕੇ 26.06 ਫੀਸਦੀ ‘ਤੇ ਆ ਗਈਆਂ।
ਭਾਜਪਾ ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ 26.06 ਪ੍ਰਤੀਸ਼ਤ ਵੋਟ ਸ਼ੇਅਰ ਲਿਆ ਸੀ, 2024 ਦੀਆਂ ਲੋਕ ਸਭਾ ਚੋਣਾਂ ‘ਚ ਉਸਦਾ ਵੋਟ ਸ਼ੇਅਰ 18 ਪ੍ਰਤੀਸ਼ਤ ਹੋ ਗਿਆ। ਭਾਵੇਂ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਪਰ ਪਾਰਟੀ ਨੇ ਸ਼ਹਿਰਾਂ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ।ਹਾਲ ਹੀ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਵੀ ਪਾਰਟੀ ਨੇ ਚਾਰੋਂ ਪੇਂਡੂ ਖੇਤਰਾਂ ‘ਚ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਇਸ ਵੋਟ ਬੈਂਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।
‘ਆਪ’ ਨੂੰ ਲੱਗਦਾ ਹੈ ਕਿ ਇਸ ਵੋਟ ਬੈਂਕ ਦੇ ਖਿਸਕਣ ਕਾਰਨ ਉਸ ਨੂੰ ਸ਼ਹਿਰੀ ਸੀਟਾਂ ‘ਤੇ ਨੁਕਸਾਨ ਹੋਇਆ ਹੈ। ਬਦਲੇ ਹੋਏ ਸਮੀਕਰਨ ‘ਚ ਇਹ ਕਾਂਗਰਸ ਕੋਲ ਚਲੀ ਗਈ। ਖਾਸ ਤੌਰ ‘ਤੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਸੀਟਾਂ…ਇਨ੍ਹਾਂ ਸੀਟਾਂ ਅਧੀਨ ਪੈਣ ਵਾਲੀਆਂ ਜ਼ਿਆਦਾਤਰ ਵਿਧਾਨਸਭਾ ਸੀਟਾਂ ‘ਆਪ’ ਦੇ ਕੋਲ ਹਨ।