Tuesday, November 26, 2024
Google search engine
HomeDeshPunjab ‘ਚ ਅੱਜ ਥੰਮ ਜਾਵੇਗਾ ਚੋਣ ਪ੍ਰਚਾਰ, 20 ਨਵੰਬਰ ਨੂੰ ਵੋਟਿੰਗ, ਪਾਰਟੀਆਂ...

Punjab ‘ਚ ਅੱਜ ਥੰਮ ਜਾਵੇਗਾ ਚੋਣ ਪ੍ਰਚਾਰ, 20 ਨਵੰਬਰ ਨੂੰ ਵੋਟਿੰਗ, ਪਾਰਟੀਆਂ ਨੇ ਪੂਰੀ ਤਾਕਤ ਝੋਕੀ

ਆਮ ਆਦਮੀ ਪਾਰਟੀ (ਆਪ) ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ‘ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਈ।

ਪੰਜਾਬ ‘ਚ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੁਣ ਆਖਿਰੀ ਦੌਰ ‘ਚ ਹੈ ਤੇ ਸਿਆਸੀ ਪਾਰਟੀਆਂ ਨੇ ਹੁਣ ਆਪਣੀ ਪੂਰੀ ਵਾਹ ਲਗਾ ਦਿੱਤੀ ਹੈ। ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੰਬੇਵਾਲ ‘ਚ ਅੱਜ, ਸੋਮਵਾਰ ਨੂੰ ਚੋਣ ਪ੍ਰਚਾਰ ਦਾ ਆਖਿਰੀ ਦਿਨ ਹੈ ਤੇ ਇਨ੍ਹਾਂ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ।
ਭਾਜਪਾ ਵੱਲੋਂ ਵੀ ਕੋਈ ਵੱਡਾ ਚਿਹਰਾ ਚੋਣ ਮੈਦਾਨ ‘ਚ ਉਤਰਦਾ ਨਜ਼ਰ ਨਹੀਂ ਆਇਆ ਹੈ। ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਤੇ ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਕਾਫੀ ਸਰਗਰਮ ਨਜ਼ਰ ਆਏ ਹਨ। ਉਨ੍ਹਾਂ ਦੀ ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋਈ, ਜਿਸ ‘ਚ ਉਹ ਲੋਕਾਂ ਨੂੰ ਨੌਕਰੀ ਦਾ ਵਾਅਦਾ ਕਰਦੇ ਨਜ਼ਰ ਆ ਰਹੇ ਸਨ, ਜਿਸ ‘ਤੇ ਵਿਵਾਦ ਵੀ ਖੜ੍ਹਾ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਾ ਲੜ੍ਹਨ ਦਾ ਫੈਸਲਾ ਲਿਆ ਸੀ।
ਆਮ ਆਦਮੀ ਪਾਰਟੀ (ਆਪ) ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ‘ਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਈ। ਜਿੱਥੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰੋਂ ਸੀਟਾਂ ਦਾ ਦੌਰਾ ਕੀਤਾ ਤਾਂ ਉੱਥੇ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਆਪਣੇ ਸਿਆਸੀ ਦਾਅ ਪੇਚ ਵਰਤਦੇ ਨਜ਼ਰ ਆਏ।
ਕਾਂਗਰਸ ਪਾਰਟੀ ਦਾ ਕੋਈ ਵੀ ਕੌਮੀ ਆਗੂ ਪੰਜਾਬ ਜ਼ਿਮਨੀ ਚੋਣਾਂ ‘ਚ ਸਰਗਰਮ ਨਜ਼ਰ ਨਹੀਂ ਆਇਆ। ਹਾਲ ਹੀ ‘ਚ ਲੋਕ ਸਭਾ ਸਾਂਸਦ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਆਪਣੀ ਪਤਨੀ ਲਈ ਚੋਣ ਪ੍ਰਚਾਰ ਵਿੱਚ ਦਮ ਲਗਾਉਂਦੇ ਨਜ਼ਰ ਆਏ, ਪਰ ਉਹ ਗਿੱਦੜਬਾਹਾ ‘ਚ ਹੀ ਫਸ ਕੇ ਰਹਿ ਗਏ ਤੇ ਹੋਰ ਸੀਟਾਂ ਦਾ ਦੌਰਾ ਨਹੀਂ ਕੀਤਾ।
ਇਸ ਤੋਂ ਇਲਾਵਾ ਕਾਂਗਰਸ ਦੇ ਜਲੰਧਰ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਉਮੀਦਵਾਰਾਂ ਲਈ ਸਿਆਸੀ ਜ਼ੋਹਰ ਦਿਖਾਉਂਦੇ ਨਜ਼ਰ ਆਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਮ ਸਿੰਘ ਬਾਜਵਾ ਵੀ ਚੋਣ ਮੈਦਾਨ ‘ਚ ਉਤਰੇ ਨਜ਼ਰ ਆਏ।
ਕੁੱਲ 45 ਉਮੀਦਵਾਰ ਚੋਣ ਮੈਦਾਨ ‘ਚ
ਚਾਰ ਵਿਧਾਨ ਸਭਾ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ‘ਚ ਕੁੱਲ 45 ਉਮੀਦਵਾਰ ਹਿੱਸਾ ਲੈ ਰਹੇ ਹਨ। ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਤੋਂ ਸਭ ਤੋਂ ਜ਼ਿਆਦਾ ਉਮੀਦਵਾਰ 14-14 ਮੈਦਾਨ ‘ਚ ਹਨ, ਜਦਿਕ ਬਰਨਾਲਾ ਚ 11 ਉਮੀਦਵਾਰ ਚੋਣ ਲੜ ਰਹੇ ਹਨ। ਚੱਬੇਵਾਲ ਤੋਂ ਸਭ ਤੋਂ ਘੱਟ 6 ਉਮੀਦਵਾਰ ਚੋਣ ਮੈਦਾਨ ‘ਚ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments