Thursday, June 18, 2026
Google search engine
HomeDeshਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ Neetu ਸ਼ਟਰਾਂਵਾਲੇ...

ਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ Neetu ਸ਼ਟਰਾਂਵਾਲੇ ਦਾ ਜਵਾਬ

ਸ਼ੋਸਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਹੁਣ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਰਹਿਣ ਲੱਗ ਪਿਆ ਹੈ।

ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ 4 ਵਿਧਾਨ ਸਭਾ ਦੀਆਂ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ। ਉਹ ਥਾਂ ਥਾਂ ਜਾਕੇ ਭਾਜਪਾਈ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਾਂ ਮੰਗ ਰਹੇ ਹਨ।

ਉਹਨਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਚੰਨੀ ਨੇ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ ਸਗੋਂ ਉਹਨਾਂ ਨੇ ਨੀਟੂ ਸ਼ਟਰਾਂਵਾਲੇ ਦਾ ਵੀ ਰੁਜ਼ਗਾਰ ਖੋਹ ਲਿਆ।

ਬਿੱਟੂ ਨੇ ਕਿਹਾ ਕਿ ਚੰਨੀ ਕਦੇ ਉਹ ਬੱਕਰੀਆਂ ਦਾ ਦੁੱਧ ਕੱਢਦਾ ਸੀ, ਕਦੇ ਉਹ ਸੱਪ ਫੜਦਾ ਸੀ ਅਤੇ ਕਦੇ ਕੁਝ ਹੋਰ ਕਰਦਾ ਸੀ। ਮੁੱਖ ਮੰਤਰੀ ਬਣ ਕੇ ਚੰਨੀ ਨੇ ਉਸ ਕੁਰਸੀ ਨੂੰ ਹਾਸੇ ਦਾ ਪਾਤਰ ਬਣਾ ਦਿੱਤਾ ਸੀ।

ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੜਕੀਆਂ ਦੇ ਸਕੂਲਾਂ-ਕਾਲਜਾਂ ਵਿੱਚ ਜਾਕੇ ਮੰਦਭਾਗੀਆਂ ਹਰਕਤਾਂ ਕਰਦੇ ਸਨ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਇੰਨੇ ਵੱਡੇ ਲੀਜਰ ਹਨ। ਜੋ ਮੁੱਖ ਮੰਤਰੀ ਹੋਣ ਦੇ ਬਾਵਜੂਦ ਦੋਨਾਂ ਸੀਟਾਂ ਤੋਂ ਹਾਰ ਗਏ ਸਨ ਅਤੇ ਇੱਕ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ।

ਚੰਨੀ ਨੇ ਵੀ ਕੀਤਾ ਸੀ ਪਲਟਵਾਰ

ਚਰਨਜੀਤ ਸਿੰਘ ਚੰਨੀ ਨੇ ਵੀ ਬਿੱਟੂ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਨੀਟੂ ਸ਼ਟਰਾਂਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ। ਪਰ ਰਵਨੀਤ ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕੇਗਾ। ਬਿੱਟੂ ਥਾਂ ਥਾਂ ਤੇ ਆਪਣੇ ਮੁੱਖ ਮੰਤਰੀ ਬਣਨ ਦੇ ਦਾਅਵੇ ਕਰਦੇ ਫਿਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments