Thursday, June 18, 2026
Google search engine
HomeDesh14 ਨਵੰਬਰ ਤੋਂ ਪੁਸਤਕ ਮੇਲਾ ਤੇ ਸਾਹਿਤਕ ਉਤਸਵ ਸ਼ੁਰੂ , ਜ਼ੋਰਾਂ 'ਤੇ...

14 ਨਵੰਬਰ ਤੋਂ ਪੁਸਤਕ ਮੇਲਾ ਤੇ ਸਾਹਿਤਕ ਉਤਸਵ ਸ਼ੁਰੂ , ਜ਼ੋਰਾਂ ‘ਤੇ ਹਨ ਤਿਆਰੀਆਂ; ਹਰਦੀਪ ਸਿੰਘ ਮੁੰਡੀਆਂ ਕਰਨਗੇ ਉਦਘਾਟਨ

ਸਾਹਿਤ ਉਤਸਵ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਕਰਨਗੇ ਅਤੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਅਕਾਦਮੀ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਕਰਨਗੇ।

ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ 14 ਤੋਂ 17 ਨਵੰਬਰ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਕਰਵਾਇਆ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਸਾਹਿਤ ਉਤਸਵ ਦਾ ਪਹਿਲਾ ਦਿਨ 14 ਨਵੰਬਰ ਬਾਲ ਦਿਵਸ ਨੂੰ ਸਮਰਪਤ ਕੀਤਾ ਗਿਆ ਹੈ।

ਸਾਹਿਤ ਉਤਸਵ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਕਰਨਗੇ ਅਤੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਅਕਾਦਮੀ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਕਰਨਗੇ। ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਮਰਜੀਤ ਸਿੰਘ ਟਿੱਕਾ, ਪਿ੍ਤਪਾਲ ਸਿੰਘ ਅਤੇ ਹਰਚਰਨ ਸਿੰਘ ਗੋਹਲਵੜੀਆ ਸ਼ਿਰਕਤ ਕਰਨਗੇ।

ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਕਾਦਮੀ ਵੱਲੋਂ ਸਮੂਹ ਪੰਜਾਬੀ ਨੂੰ ਇਸ ਚਾਰ ਰੋਜ਼ਾ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਮੌਕੇ ਹੁੰਮ-ਹੁਮਾ ਕੇ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਭਵਨ, ਲੁਧਿਆਣਾ ਵਿਖੇ ਵੱਡੀ ਗਿਣਤੀ ਵਿੱਚ ਪ੍ਰਕਾਸ਼ਕਾਂ ਅਤੇ ਪੁਸਤਕ ਵਿਕ੍ਰੇਤਾਵਾਂ ਵੱਲੋਂ ਪੁਸਤਕਾਂ ਦੇ ਲਗਾਏ ਜਾ ਰਹੇ ਹਨ ਜਿਥੋਂ ਪਾਠਕ ਆਪੋ ਆਪਣੀ ਪਸੰਦ ਦੀਆਂ ਕਿਤਾਬਾਂ ਖ੍ਰੀਦ ਸਕਦੇ ਹਨ।

ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ 14 ਨਵੰਬਰ ਬਾਲ ਦਿਵਸ ਨੂੰ ਸਮਰਪਿਤ ਹੋਵੇਗਾ। ਇਸ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤੱਕ ਉੱਘੇ ਨਿਰਦੇਸ਼ਕਾਂ ਦੀ ਨਿਰਦੇਸ਼ਨਾ ਹੇਠ ਪੰਜ ਚੋਣਵੇਂ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਉਦਘਾਟਨੀ ਸੈਸ਼ਨ ਦਾ ਮੁੱਖ ਭਾਸ਼ਨ ਜੰਗ ਬਹਾਦਰ ਗੋਇਲ, ਸਾਬਕਾ ਆਈਏਐੱਸ ਦੇਣਗੇ। 15 ਨਵੰਬਰ ਦੇ ਪਹਿਲੇ ਸੈਸ਼ਨ ਵਿੱਚ ‘ਰੇਪ ਮਾਨਸਿਕਤਾ ਅਤੇ ਔਰਤ’ ਵਿਸ਼ੇ ’ਤੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਦੂਜੇ ਸੈਸ਼ਨ ਵਿੱਚ ਇਸਤਰੀ ਸ਼ਾਇਰਾਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ। 16 ਨਵੰਬਰ ਪੰਜਾਬ ਮਾਹ ਨੂੰ ਸਮਰਪਤ ਰਹੇਗਾ।

ਇਸ ਦਿਨ ਕਵੀ ਦਰਬਾਰ ਹੋਵੇਗਾ ਅਤੇ ਦੂਜੇ ਸੈਸ਼ਨ ਵਿੱਚ ਦਸਤਾਵੇਜ਼ੀ ਫ਼ਿਲਮਾਂ ਦੀ ਪੇਸ਼ਕਾਰੀ ਹੋਵੇਗੀ। 17 ਨਵੰਬਰ ਦਾ ਦਿਨ ਪੰਜਾਬ ਦੇ ਭਵਿੱਖ ਨੂੰ ਸਮਰਪਤ ਹੋਵੇਗਾ।

ਇਸ ਮੌਕੇ ਪੰਜਾਬ ਦਾ ਅਤੀਤ ਅਤੇ ਅੱਜ ਵਿਸ਼ੇ ’ਤੇ ਚਾਰ ਉੱਘੇ ਵਿਦਵਾਨ ਡਾ. ਗਿਆਨ ਸਿੰਘ ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਪੂੰਝੇ-ਕਪੂੰਝੇ, ਡਾ. ਬਲਵਿੰਦਰ ਸਿੰਘ ਔਲਖ ਪੰਜਬ ਦਾ ਸਿਹਤ ਸੰਕਟ, ਗੁਰਪ੍ਰੀਤ ਸਿੰਘ ਤੂਰ ਪੰਜਾਬ ਅਤੇ ਪਰਵਾਸ ਅਤੇ ਡਾ. ਪਰਮਜੀਤ ਸਿੰਘ ਢੀਂਗਰਾ ਪੰਜਾਬ ਅਤੀਤ ਅਤੇ ਅੱਜ ਵਿਸ਼ੇ ’ਤੇ ਆਪਣੇ ਖੋਜ-ਪੱਤਰ ਪੇਸ਼ ਕਰਨਗੇ। ਉਨ੍ਹਾਂ ਕਿਹਾ ਸਾਨੂੰ ਪੂਰਨ ਆਸ ਹੈ ਕਿ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਇਸ ਉਪਰਾਲੇ ਨੂੰ ਸਮੂਹ ਪੰਜਾਬੀ ਹਿਤੈਸ਼ੀ ਭਰਪੂਰ ਸਹਿਯੋਗ ਦਿੰਦੇ ਹੋਏ ਪੰਜਾਬੀ ਭਵਨ, ਲੁਧਿਆਣਾ ਵਿਖੇ ਚਾਰੋ ਦਿਨ ਸ਼ਮੂਲੀਅਤ ਕਰਕੇ ਸਾਹਿਤ ਉਤਸਵ ਦਾ ਆਨੰਦ ਮਾਣਨਗੇ। ਚੱਲ ਰਹੀਆਂ ਤਿਆਰੀਆਂ ਸਬੰਧੀ ਡਾ.ਗੁਲਜਾਰ ਸਿੰਘ ਪੰਧੇਰ, ਅਕਾਦਮੀ ਦੇ ਸਕੱਤਰ ਸਾਹਿਤਕ ਸਰਗਰਮੀਆਂ ਡਾ ਹਰੀ ਸਿੰਘ ਜਾਚਕ ਅਤੇ ਦਫ਼ਤਰ ਇੰਚਾਰਜ ’ਤੇ ਮਸ਼ਹੂਰ ਕਹਾਣੀਕਾਰਾ ਸੁਰਿੰਦਰਦੀਪ ਨੇ ਚੱਲ ਰਹੀਆਂ ਤਿਆਰੀਆਂ ਸਬੰਧੀ ਜਾਣਕਾਰੀ ਵੀ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments