Tuesday, November 26, 2024
Google search engine
HomeDeshਹੱਜ ਲਈ ਜਾਣ ਵਾਲੇ ਸ਼ਰਧਾਲੂਆਂ ਦਾ Malerkotla ਵਿਖੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ...

ਹੱਜ ਲਈ ਜਾਣ ਵਾਲੇ ਸ਼ਰਧਾਲੂਆਂ ਦਾ Malerkotla ਵਿਖੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਸ਼ੁਰੂ

 200 ਤੋਂ ਵਧੇਰੇ ਹਾਜੀਆਂ ਨੇ ਲਗਵਾਈ ਹਾਜ਼ਰੀ

Punjab ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰਾ ਲਈ ਸਥਾਨਕ ਬੰਗਲੇ ਵਾਲੀ ਮਸਜਿਦ ਕੇਲੋ ਗੇਟ ਵਿਖੇ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਾਲੇਰਕੋਟਲਾ ਵਿਖੇ ਸ਼ੁਰੂ ਹੋਇਆ ਜਿਸ ‘ਚ ਹੱਜ 2025 ਤੇ ਜਾਣ ਵਾਲੇ 200 ਤੋ ਵੱਧ ਮਰਦ ਅਤੇ ਔਰਤਾਂ ਨੇ ਟ੍ਰੇਨਿੰਗ ਲਈ ਹਾਜ਼ਰੀ ਲਗਵਾਈ।

ਬੰਗਲੇ ਵਾਲੀ ਮਸਜਿਦ ‘ਚ ਲੱਗੇ ਇਸ ਤਿੰਨ ਦਿਨਾਂ ਹੱਜ ਸਬੰਧੀ ਟ੍ਰੈਨਿਗ ਕੈਪ ਵਿੱਚ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਧਲ਼ਾਵੀ, ਮੌਲਾਨਾ ਅਬਦੁਲ ਸੱਤਾਰ ਸਹਿਬ ਇਮਾਮ ਜੁਮਾ ਮਸਜਿਦ, ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੁਫਤੀ ਮੁਹੰਮਦ ਤਾਹਿਰ ਕਾਸਮੀ, ਮੁਫਤੀ ਮੁਹੰਮਦ ਸਾਜਿਦ ਕਾਸਮੀ, ਸ਼ਹਿਬਾਜ਼ ਜਹੂਰ ਮੁਆਵਨੀਨ ਏ ਹੱਜਾਜ ਵੱਲੋਂ ਜ਼ਿਆਰਤੇ ਮੱਕਾ ਅਤੇ ਮਦੀਨਾ ਸਬੰਧੀ ਹਾਜੀਆ ਨੂੰ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਨਾਂ ਨੂੰ ਸਾਊਦੀਆ ਵਿਖੇ ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਂਪ ਦੀ ਸਮਾਪਤੀ ਮੁਫਤੀ ਮੁਹੰਮਦ ਖਲੀਲ ਕਾਸਮੀ ਚੇਅਰਮੈਨ ਪੰਜਾਬ ਸਟੇਟ ਹੱਜ ਕਮੇਟੀ ਵੱਲੋਂ ਦੁਆ ਕਰਵਾ ਕੇ ਕੀਤੀ ਜਾਵੇਗੀ।

ਜੁਮੇ ਤੋਂ ਪਹਿਲਾਂ ਹੋਈ ਮਜਲਿਸ ਵਿੱਚ ਮੁਫਤੀ ਮੁਹੰਮਦ ਆਰਿਫ ਸਾਹਿਬ ਵੱਲੋਂ ਜਿੱਥੇ ਤਾਲੀਮ ਅਤੇ ਮੁਜ਼ਾਕਰੇ ਦੀ ਮਜਲਿਸ ਲਗਵਾਈ ਗਈ ਉੱਥੇ ਹੀ ਜੁੰਮੇ ਦੀ ਵਿਸ਼ੇਸ਼ ਨਮਾਜ਼ ਤੋਂ ਬਾਅਦ ਮੁਫਤੀ ਮੁਹੰਮਦ ਕਾਸਿਮ ਸਾਹਿਬ ਨੇ ਹੱਜ ਦੀ ਫਜ਼ੀਲਤ ਸਬੰਧੀ ਦੱਸਦਿਆਂ ਕਿਹਾ ਕਿ ਇਸ ਤੋਂ ਵੱਡੀ ਸ਼ਆਦਤ ਕੀ ਹੋਵੇਗੀ ਕਿ ਹੱਜ ਦਾ ਸਫਰ ਕਰਨ ਤੋਂ ਬਾਅਦ ਹਜਰਤ ਮੁਹੰਮਦ ਸਾਹਿਬ ਦੀ ਹਦੀਸ ਅਨੁਸਾਰ ਹਾਜੀ ਦੇ ਸਾਰੇ ਗੁਨਾਹ ਰੱਬ ਵੱਲੋਂ ਮੁਆਫ ਕਰ ਦਿੱਤੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਸਫਰ ਦੌਰਾਨ ਰੱਬ ਨਾਲ ਦੋਸਤੀ ਕਰਨ ਤੋ ਵਧੀਆ ਹੋਰ ਕੋਈ ਸੁਨਹਿਰੀ ਮੌਕਾ ਨਹੀਂ ਮਿਲ ਸਕਦਾ। ਇਸ ਲਈ ਹੱਜ ਦੇ ਸਫਰ ਜਾਣ ਵਾਲੇ ਹਾਜੀ ਹਜਰਾਤ ਨੂੰ ਇਸ ਸਫਰ ਦੀ ਬੇਹੱਦ ਕਦਰ ਕਰਨੀ ਚਾਹੀਦੀ ਹੈ ।

ਕੈਪ ਦੌਰਾਨ ਹੱਜ ਸਬੰਧੀ ਸੇਵਾਵਾਂ ਦੇਣ ਵਾਲੇ ਮਾਸਟਰ ਅਬਦੁਲ ਅਜ਼ੀਜ਼ ਸਹਿਬ ਜਿਥੇ ਹੱਜ ਦੇ ਸਫਰ ਸਬੰਧੀ ਜਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਹੀ ਸਫਰ ਦੀ ਕਾਗਜੀ ਕਾਰਵਾਈ ਬਾਰੇ ਇਸ ਦੌਰਾਨ ਦੱਸਣਗੇ। ਕੈਪ ਦੌਰਾਨ ਸਮੇ ਸਮੇ ਮੁਫਤੀ ਸਹਿਬਾਨ ਵੱਲੋ ਹਾਜੀਆ ਦੇ ਸਵਾਲਾ ਦਾ ਜਵਾਬ ਅਤੇ ਜਰੂਰੀ ਮਸਾਇਲ ਵੀ ਕੈਪ ‘ਚ ਦੱਸੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments