CM ਮਾਨ ਨੇ ਡਾ. ਇਸ਼ਾਂਕ ਦੇ ਹੱਕ ’ਚ ਕੀਤੀ ਰੈਲੀ; ਕਿਹਾ-ਹਰ ਘਰ ਦੀ ਖੁਸ਼ਹਾਲੀ ਨਾਲ ਬਣੇਗਾ ਰੰਗਲਾ ਪੰਜਾਬ

 1000 ਰੁਪਏ ਦੀ ਸਕੀਮ ਦਾ ਖਾਕਾ ਤਿਆਰ ਹੋ ਚੁੱਕਾ ਹੈ ਤੇ ਜਲਦ ਸੂਬੇ ਦੀਆਂ ਔਰਤਾਂ ਕੋਲ ਪੈਸੇ ਪਹੁੰਚਣੇ ਸ਼ੁਰੂ ਹੋ ਜਾਣਗੇ।

ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਂਕ ਦੇ ਹੱਕ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰਿਵਾਇਤੀ ਅੰਦਾਜ਼ ਵਿਚ ਕੇਂਦਰ ਸਰਕਾਰ ਅਤੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਘਰ ਨੂੰ ਖੁਸ਼ਹਾਲ ਬਣਾ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਜੁਟੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ 1000 ਰੁਪਏ ਦੀ ਸਕੀਮ ਦਾ ਖਾਕਾ ਤਿਆਰ ਹੋ ਚੁੱਕਾ ਹੈ ਤੇ ਜਲਦ ਸੂਬੇ ਦੀਆਂ ਔਰਤਾਂ ਕੋਲ ਪੈਸੇ ਪਹੁੰਚਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੈਸੇ ’ਚ ਦੇਰੀ ਇਸ ਕਰ ਕੇ ਹੋਈ ਕਿਉਂਕਿ ਸਰਕਾਰ ਇਹ ਯੋਜਨਾ ਸ਼ੁਰੂ ਕਰ ਕੇ ਵਿਚਕਾਰ ਬੰਦ ਨਹੀਂ ਕਰਨਾ ਚਾਹੁੰਦੀ ਸੀ।

ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਪਿੰਡਾਂ ਨੂੰ ਸ਼ਮਸ਼ਾਨ ਘਾਟ ਦੀਆਂ ਚਾਰਦੀਵਾਰੀਆਂ ਦੇ ਵਿਕਾਸ ਤੋਂ ਕੱਢ ਕੇ ਲਾਇਬ੍ਰੇਰੀਆਂ, ਕੋਚਿੰਗ ਕਲਾਸਾਂ, ਸਿੱਖਿਆ ਅਤੇ ਮੈਡੀਕਲ ਸੁਵਿਧਾਵਾਂ ਵੱਲ ਮੋੜਨ ਲਈ ਯਤਨਸ਼ੀਲ ਹੈ। ਉਹ ਕਦੀ ਵੀ ਖਜ਼ਾਨਾ ਖਾਲੀ ਦਾ ਢਿੰਡੋਰਾ ਨਹੀਂ ਪਿੱਟਦੇ ਬਲਕਿ ਸਾਰਥਕ ਤੇ ਲੋਕ ਭਲਾਈ ਕੰਮ ਸ਼ੁਰੂ ਕਰਨ ਲਈ ਖਜ਼ਾਨਾ ਭਰਿਆ ਰਹਿਣ ਦਾ ਐਲਾਨ ਕਰਦੇ ਹਨ। ਉਨ੍ਹਾਂ ਨੇ ਡਾਕਟਰ ਇਸ਼ਾਂਕ ਨੂੰ ਜਿਤਾਉਣ ਲਈ ਵੋਟਰਾਂ ਨੂੰ ਪੁਰਜ਼ੋਰ ਅਪੀਲ ਵੀ ਕੀਤੀ।