ਜੇ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਕਨੈਕਸ਼ਨ ਹੋਣਾ ਚਾਹੀਦਾ ਹੈ।
ਪੂਰੇ ਦੇਸ਼ ‘ਚ ਦੀਵਾਲੀ (Diwali 2024) ਦੀ ਧੂਮਧਾਮ ਹੈ। ਇਸ ਮੌਕੇ ‘ਤੇ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੀ ਹੁਣ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ (Diwali Gift) ਦੇ ਰਹੀ ਹੈ। ਇਸ ਦੀਵਾਲੀ ‘ਤੇ ਸਰਕਾਰ ਲੋਕਾਂ ਨੂੰ ਮੁਫ਼ਤ ਸਿਲੰਡਰ (Free Gas Cylinder) ਦੇ ਰਹੀ ਹੈ। ਇਸ ਦਾ ਲਾਭ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਲਾਈ ਕਰਨਾ ਪਵੇਗਾ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY)
ਸਰਕਾਰ ਨੇ ਗ਼ਰੀਬ ਵਰਗ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana) ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਲਾਭਪਾਤਰੀਆ ਨੂੰ ਮੁਫ਼ਤ ਸਿਲੰਡਰ ਦਾ ਤੋਹਫ਼ਾ ਮਿਲ ਰਿਹਾ ਹੈ। ਵਰਤਮਾਨ ’ਚ ਇਸ ਯੋਜਨਾ ਦਾ ਲਾਭ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੇ ਨਿਵਾਸੀਆਂ ਨੂੰ ਮਿਲ ਰਿਹਾ ਹੈ। ਸਰਕਾਰ ਨੇ ਇਸ ਸਾਲ ਦੀਵਾਲੀ ‘ਤੇ ਲੋਕਾਂ ਨੂੰ ਆਰਥਿਕ ਲਾਭ ਦੇਣ ਲਈ ਮੁਫ਼ਤ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਇਸ ਦਾ ਲਾਭ ਲੱਖਾਂ ਪਰਿਵਾਰਾਂ ਨੂੰ ਹੋਵੇਗਾ।
ਕਿਵੇਂ ਲੈਣਾ ਹੈ ਮੁਫ਼ਤ ਸਿਲੰਡਰ ਦਾ ਲਾਭ
ਜੇ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਕਨੈਕਸ਼ਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡਾ ਅਧਾਰ ਕਾਰਡ (Aadhaar Card) LPG ਕਨੈਕਸ਼ਨ ਨਾਲ ਲਿੰਕ ਹੋਵੇ ਤੇ ਗੈਸ ਏਜੰਸੀ ਨਾਲ ਈ-ਕੇਵਾਈਸੀ (E-kyc) ਹੋਣਾ ਚਾਹੀਦਾ ਹੈ। ਜੇ ਤੁਸੀਂ ਇਹ ਕੰਮ ਅਜੇ ਤਕ ਨਹੀਂ ਕਰਵਾਇਆਂ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਕੰਮ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਪਹਿਲਾਂ ਸਿਲੰਡਰ ਲਈ ਪੈਸੇ ਦੇਣੇ ਪੈਣਗੇ ਫਿਰ 3-4 ਦਿਨ ਬਾਅਦ ਤੁਹਾਡੇ ਅਕਾਊਂਟ ‘ਚ ਪੈਸੇ ਵਾਪਸ ਆ ਜਾਣਗੇ।
ਕੀ ਹੈ ਅਪਲਾਈ ਦੀ ਪ੍ਰਕਿਰਿਆ?
ਸਭ ਤੋਂ ਪਹਿਲਾਂ ਤੁਹਾਨੂੰ ਨਜ਼ਦੀਕੀ ਗੈਸ ਏਜੰਸੀ ‘ਤੇ ਜਾਣਾ ਹੋਵੇਗਾ।
ਤੁਹਾਨੂੰ ਇੱਥੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰਨੀ ਪਵੇਗੀ।
ਇਸ ਤੋਂ ਬਾਅਦ ਤੁਹਾਨੂੰ ਆਪਣਾ ਗੈਸ ਕੁਨੈਕਸ਼ਨ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ ਅਤੇ ਈ-ਕੇਵਾਈਸੀ ਕਰਵਾਉਣਾ ਹੋਵੇਗਾ।
ਇਹ ਦਸਤਾਵੇਜ਼ ਹਨ ਮਹੱਤਵਪੂਰਨ
ਸਰਕਾਰ ਤੋਂ ਮੁਫ਼ਤ ਸਿਲੰਡਰ ਦਾ ਤੋਹਫਾ ਲੈਣ ਲਈ ਲਾਭਪਾਤਰੀ ਨੂੰ ਆਮਦਨ ਸਰਟੀਫਿਕੇਟ (Income Certificate) ਤੇ ਗੈਸ ਕੁਨੈਕਸ਼ਨ ਦੇ ਨਾਲ ਆਧਾਰ ਕਾਰਡ, ਰਾਸ਼ਨ ਕਾਰਡ (Ration Card), ਪੈਨ ਕਾਰਡ (Pan Card) ਦੀ ਕਾਪੀ ਨਾਲ ਲੈ ਕੇ ਜਾਣਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਉੱਜਵਲਾ ਯੋਜਨਾ ਦਾ ਲਾਭ ਸਿਰਫ ਔਰਤਾਂ ਨੂੰ ਮਿਲਦਾ ਹੈ। ਇਸ ਯੋਜਨਾ ‘ਚ ਸਰਕਾਰ ਸਿਲੰਡਰ ‘ਤੇ ਲਗਭਗ 300 ਰੁਪਏ ਦੀ ਸਬਸਿਡੀ ਦਿੰਦੀ ਹੈ।