ਸਾਰੇ ਬਜ਼ੁਰਗਾਂ ਨੂੰ ਹੋਵੇਗਾ ਲਾਭ
ਇਸ ਯੋਜਨਾ ਦਾ ਲਾਭ ਸਾਰੇ ਬਜ਼ੁਰਗਾਂ ਨੂੰ ਮਿਲੇਗਾ, ਚਾਹੇ ਉਹ ਗਰੀਬ ਹੋਣ, ਮੱਧ ਵਰਗ ਜਾਂ ਅਮੀਰ, ਸਾਰੇ ਆਯੁਸ਼ਮਾਨ ਕਾਰਡ ਲਈ ਯੋਗ ਮੰਨੇ ਜਾਣਗੇ। PMJAY ਦੇ ਤਹਿਤ, ਤੁਸੀਂ 29,000 ਤੋਂ ਵੱਧ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹੋ।
ਇਹ ਸਕੀਮ ਦੇਸ਼ ਦੇ 33 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਹੈ। ਸਿਰਫ਼ ਦਿੱਲੀ, ਉੜੀਸਾ ਅਤੇ ਪੱਛਮੀ ਬੰਗਾਲ ਦੇ ਵਸਨੀਕਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਦਾ ਹੈ।
ਕਿਵੇਂ ਕਰੀਏ ਅਪਲਾਈ
ਜਨ ਅਰੋਗਿਆ ਯੋਜਨਾ ਦੀ ਅਧਿਕਾਰਤ ਵੈੱਬਸਾਈਟ (https://beneficiary.nha.gov.in/) ‘ਤੇ ਜਾਓ।
ਹੁਣ ਪਰਸਨਲ ਡਿਟੇਲ ਦੇਣ ਤੋਂ ਬਾਅਦ ਸਬਮਿਟ ਕਰੋ।
ਇਸ ਤੋਂ ਬਾਅਦ ਫੈਮਿਲੀ ਡਿਟੇਲ ‘ਤੇ ਜਾਓ ਅਤੇ ਅਪਲਾਈ ਨੂੰ ਸਿਲੈਕਟ ਕਰੋ।
ਹੁਣ ਐਪਲੀਕੇਸ਼ਨ ਫਾਰਮ ਭਰੋ ਤੇ ਦਸਤਾਵੇਜ਼ ਅਪਲੋਡ ਕਰੋ।
ਇਸ ਦੇ OTP ਨੂੰ ਵੈਲੀਡੇਸ਼ਨ ਕਰੋ ਅਤੇ ਫਾਰਮ ਜਮ੍ਹਾਂ ਕਰੋ।
ਅੰਤ ਵਿੱਚ ਤੁਸੀਂ ਆਯੁਸ਼ਮਾਨ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ।
ਕਿਹੜੀਆਂ ਬਿਮਾਰੀਆਂ ਨੂੰ ਕੀਤਾ ਜਾਂਦੈ ਕਵਰ
ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਦੇ ਲਾਭਪਾਤਰੀ ਕਈ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਆਯੁਸ਼ਮਾਨ ਭਾਰਤ ਯੋਜਨਾ ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ ਕੈਂਸਰ, ਦਿਲ ਦੇ ਰੋਗ, ਗੁਰਦੇ ਨਾਲ ਸਬੰਧਤ ਬਿਮਾਰੀਆਂ, ਕੋਰੋਨਾ, ਮੋਤੀਆਬਿੰਦ, ਡੇਂਗੂ, ਚਿਕਨਗੁਨੀਆ, ਮਲੇਰੀਆ, ਗੋਡੇ ਆਦਿ ਵਰਗੀਆਂ ਗੰਭੀਰ ਬਿਮਾਰੀਆਂ ਦਾ ਵੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਹਾਲ ਹੀ ਵਿੱਚ ਜਾਰੀ ਨੋਟੀਫਿਕੇਸ਼ਨ ਅਨੁਸਾਰ, ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਮੋਤੀਆਬਿੰਦ, ਸਰਜੀਕਲ ਡਿਲੀਵਰੀ ਅਤੇ ਮਲੇਰੀਆ ਆਦਿ ਦੇ ਕਈ ਇਲਾਜ ਹਟਾ ਦਿੱਤੇ ਹਨ। ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾ ਸਕਦਾ ਹੈ।
ਇਸ ਸਕੀਮ ਤਹਿਤ ਬਿਮਾਰੀਆਂ ਦੇ ਨਾਲ-ਨਾਲ ਪ੍ਰੋਸਟੇਟ ਕੈਂਸਰ, ਡਬਲ ਵਾਲਵ ਰਿਪਲੇਸਮੈਂਟ, ਕੋਰੋਨਰੀ ਆਰਟਰੀ ਬਾਈਪਾਸ, ਪਲਮੋਨਰੀ ਵਾਲਵ ਰਿਪਲੇਸਮੈਂਟ, Knee and Hip Replacement, ਖੋਪੜੀ ਦੀ ਬੇਸ ਸਰਜਰੀ, ਟਿਸ਼ੂ ਐਕਸਪੈਂਡਰ, ਪੀਡੀਆਟ੍ਰਿਕ ਸਰਜਰੀ, ਰੇਡੀਏਸ਼ਨ ਓਨਕੋਲੋਜੀ, ਨਿਊਰੋਸਰਜਰੀ, ਐਂਜੀਓਪਲਾਸਟੀ ਵਰਗੀਆਂ ਸਰਜਰੀਆਂ ਵੀ ਮੁਫ਼ਤ ’ਚ ਕਰਵਾਈਆਂ ਜਾ ਸਕਦੀਆਂ ਹਨ। ਇਹ ਸਰਜਰੀ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤੀ ਜਾ ਸਕਦੀ ਹੈ।
U-win ਪੋਰਟਲ ਵੀ ਹੋਵੇਗਾ ਲਾਂਚ
ਅੱਜ ਪੀਐਮ ਮੋਦੀ ਯੂ-ਵਿਨ ਪੋਰਟਲ ਲਾਂਚ ਕਰਨਗੇ। ਇਸ ਪੋਰਟਲ ਵਿੱਚ ਟੀਕਾਕਰਨ ਦੀ ਇਲੈਕਟ੍ਰਾਨਿਕ ਰਜਿਸਟਰੀ ਕੀਤੀ ਜਾਵੇਗੀ। ਇਸ ਪੋਰਟਲ ‘ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਵੈਕਸੀਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤਾਂ ਜੋ ਡਿਜੀਟਲ ਰਿਕਾਰਡ ਕਾਇਮ ਰੱਖਿਆ ਜਾ ਸਕੇ।