ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਕਰੀਬ ਡੇਢ ਸਾਲ ਪਹਿਲਾ ਰੋਜ਼ੀ ਰੋਟੀ ਲਈ ਅਮਰੀਕਾ ਗਏ ਸਮਾਣਾ ਹਲਕੇ ਦੇ ਪਿੰਡ ਕੁਤਬਨਪੁਰ ਦੇ ਇਕ ਨੌਜਵਾਨ ਦੀ ਅਣਪਛਾਤੇ ਨਿਗਰੋ ਵੱਲੋਂ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ ਵੜੈਚ (20) ਦੇ ਪਿਤਾ ਪਲਵਿੰਦਰ ਸਿੰਘ ਨਿਵਾਸੀ ਪਿੰਡ ਕੁਤਬਨਪੁਰ ਅਨੁਸਾਰ ਉਸ ਦਾ ਇਕਲੌਤਾ ਪੁੱਤਰ ਕਰੀਬ ਡੇਢ ਸਾਲ ਪਹਿਲਾ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਮੋਨਟਿਕਾ ਸ਼ਹਿਰ ’ਚ ਰੋਜ਼ੀ-ਰੋਟੀ ਲਈ ਗਿਆ ਸੀ ਜੋ ਸਟੋਰ ‘ਤੇ ਵਰਕ ਪਰਮਿਟ ‘ਤੇ ਕੰਮ ਕਰਦਾ ਸੀ।
ਬੀਤੀ ਕਲ੍ਹ ਜਦੋਂ ਉਹ ਰੈਸਟੋਰੈਂਟ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨਿਗਰੋ ਨੇ ਉਸ ‘ਤੇ ਗੋਲ਼ੀਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ’ਚ ਰਹਿੰਦੇ ਇਕ ਰਿਸ਼ਤੇਦਾਰ ਨੇ ਫੋਨ ‘ਤੇ ਮੰਗਲਵਾਰ ਸਵੇਰੇ ਇਸ ਸੰਬਧੀ ਜਾਣਕਾਰੀ ਦਿੱਤੀ। ਪਿੰਡ ਵਿਚ ਨੌਜਵਾਨ ਦੇ ਮੌਤ ਦੀ ਖਬਰ ਮਿਲਦੇ ਹੀ ਸੋਗ ਦੀ ਲਹਿਰ ਦੌੜ ਗਈ।
ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਤੇ ਹੋਰ ਸਮਾਜ ਸੇਵੀ, ਰਾਜਨੀਤੀਕ , ਧਾਰਮਿਕ ਸੰਸਥਾਵਾ ਦੇ ਆਗੂਆਂ ਨੇ ਪਿੰਡ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ।