Virat Kohli ਨੇ ਮੈਕਸਵੈੱਲ ਨੂੰ ਆਰਸੀਬੀ ‘ਚ ਲਿਆਉਣ ਦੀ ਗੱਲ ਕੀਤੀ ਸੀ।
ਵਿਰਾਟ ਕੋਹਲੀ (Virat Kohli) ਦੋਸਤਾਂ ਦਾ ਦੋਸਤ ਹੈ, ਪਰ ਜੇਕਰ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਕੁਝ ਵੀ ਕਰ ਸਕਦੇ ਹਨ। ਇਸ ਦੀ ਮਿਸਾਲ ਆਸਟ੍ਰੇਲੀਆ ਦੇ ਦਿੱਗਜ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਦਿੱਤੀ ਹੈ। ਮੈਕਸਵੈੱਲ ਨੇ ਦੱਸਿਆ ਕਿ ਕੋਹਲੀ ਇਕ ਵਾਰ ਉਨ੍ਹਾਂ ਤੋਂ ਗੁੱਸੇ ‘ਚ ਆ ਗਏ ਸਨ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ‘ਤੇ ਬਲਾਕ ਵੀ ਕਰ ਦਿੱਤਾ ਸੀ। ਹਾਲਾਂਕਿ, ਹੁਣ ਦੋਵੇਂ ਬਹੁਤ ਚੰਗੇ ਦੋਸਤ ਹਨ ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਆਈਪੀਐਲ ‘ਚ ਇਕੱਠੇ ਖੇਡਦੇ ਹਨ।
ਕੋਹਲੀ ਨੇ ਮੈਕਸਵੈੱਲ ਨੂੰ ਆਰਸੀਬੀ ‘ਚ ਲਿਆਉਣ ਦੀ ਗੱਲ ਕੀਤੀ ਸੀ। ਮੈਕਸਵੈੱਲ ਨੇ ਆਪਣੀ ਕਿਤਾਬ ‘ਚ ਦੱਸਿਆ ਹੈ ਕਿ ਸਾਲ 2020 ‘ਚ ਪੰਜਾਬ ਕਿੰਗਜ਼ ਦੇ ਖਰਾਬ ਦੌਰ ਤੋਂ ਬਾਅਦ ਉਨ੍ਹਾਂ ਦਾ ਟੀਮ ਤੋਂ ਬਾਹਰ ਹੋਣਾ ਯਕੀਨੀ ਸੀ ਪਰ ਉਦੋਂ ਆਸਟ੍ਰੇਲੀਆ ਦੌਰੇ ‘ਤੇ ਆਏ ਕੋਹਲੀ ਨੇ ਮੈਕਸਵੈੱਲ ਨੂੰ ਕਿਹਾ ਸੀ ਕਿ ਜੇਕਰ ਉਹ ਨਿਲਾਮੀ ‘ਚ ਜਾਂਦਾ ਹੈ ਤਾਂ ਆਰਸੀਬੀ ਉਸ ਲਈ ਬੋਲੀ ਲਗਾ ਸਕਦੀ ਹੈ।
ਇੰਸਟਾਗ੍ਰਾਮ ਤੋਂ ਕੀਤਾ ਬਲਾਕ
LiSTNR ਸਪੋਰਟ ਪੋਡਕਾਸਟ ‘ਤੇ ਬੋਲਦੇ ਹੋਏ ਮੈਕਸਵੈੱਲ ਨੇ ਕਿਹਾ, “ਜਦੋਂ ਮੈਂ RCB ‘ਚ ਆਇਆ ਤਾਂ ਵਿਰਾਟ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ। ਜਦੋਂ ਮੈਂ IPL ਦੇ ਪ੍ਰੀ-ਸੀਜ਼ਨ ਟਰੇਨਿੰਗ ਕੈਂਪ ‘ਚ ਆਇਆ ਤਾਂ ਮੈਂ ਕੋਹਲੀ ਨੂੰ ਇੰਸਟਾਗ੍ਰਾਮ ‘ਤੇ ਲੱਭਿਆ, ਪਰ ਉਹ ਨਹੀਂ ਮਿਲੇ। ਮੈਂ ਹੈਰਾਨ ਸੀ ਤਾਂ ਕਿਸੇ ਨੇ ਮੈਨੂੰ ਦੱਸਿਆ ਕਿ ਜੇਕਰ ਕੋਹਲੀ ਨਹੀਂ ਮਿਲੇ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੈ।
ਮੈਕਸਵੈੱਲ ਨੇ ਅੱਗੇ ਕਿਹਾ, “ਇਸ ਤੋਂ ਬਾਅਦ ਮੈਂ ਕੋਹਲੀ ਕੋਲ ਗਿਆ ਤੇ ਪੁੱਛਿਆ, ਕੀ ਤੁਸੀਂ ਮੈਨੂੰ ਇੰਸਟਾਗ੍ਰਾਮ ‘ਤੇ ਬਲਾਕ ਕਰ ਦਿੱਤਾ ਹੈ? ਕੋਹਲੀ ਨੇ ਕਿਹਾ, ਹਾਂ- ਸ਼ਾਇਦ ਇਸ ਲਈ ਕਿ ਤੁਸੀਂ ਟੈਸਟ ਮੈਚ ‘ਚ ਮੇਰਾ ਮਜ਼ਾਕ ਉਡਾਇਆ ਸੀ। ਫਿਰ ਮੈਂ ਕਿਹਾ ਠੀਕ ਹੈ, ਹੁਣ ਮੈਨੂੰ ਅਨਬਲੌਕ ਕਰ ਦਿਉ। ਇਸ ਤੋਂ ਬਾਅਦ ਅਸੀਂ ਚੰਗੇ ਦੋਸਤ ਬਣ ਗਏ।”
ਕੀ ਹੋਇਆ ਸੀ ਟੈਸਟ ਮੈਚ ‘ਚ
ਸਾਲ 2017 ‘ਚ ਆਸਟ੍ਰੇਲਿਆਈ ਟੀਮ ਟੈਸਟ ਸੀਰੀਜ਼ ਖੇਡਣ ਲਈ ਭਾਰਤ ਆਈ ਸੀ। ਫਿਰ ਰਾਂਚੀ ‘ਚ ਤੀਜਾ ਟੈਸਟ ਮੈਚ ਖੇਡਿਆ ਗਿਆ। ਮੈਚ ਦੇ ਪਹਿਲੇ ਦਿਨ ਫੀਲਡਿੰਗ ਕਰਦੇ ਸਮੇਂ ਕੋਹਲੀ ਦੇ ਮੋਢੇ ‘ਤੇ ਸੱਟ ਲੱਗ ਗਈ ਸੀ। ਦੋ ਦਿਨ ਬਾਅਦ ਜਦੋਂ ਆਸਟ੍ਰੇਲਿਆਈ ਟੀਮ ਮੈਦਾਨ ‘ਚ ਆਈ ਤਾਂ ਮੈਕਸਵੈੱਲ ਕੋਹਲੀ ਦਾ ਮੋਢਾ ਫੜ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ। ਇਸ ਕਾਰਨ ਕੋਹਲੀ ਨੂੰ ਧਰਮਸ਼ਾਲਾ ‘ਚ ਖੇਡੇ ਗਏ ਆਖਰੀ ਟੈਸਟ ਮੈਚ ਤੋਂ ਖੁੰਝਣਾ ਪਿਆ ਸੀ।