Wednesday, November 27, 2024
Google search engine
HomeDeshDhanteras 2024 : ਧਨਤੇਰਸ 'ਤੇ ਕਿਉਂ ਖਰੀਦਿਆ ਜਾਂਦਾ ਹੈ ਸੁੱਕਾ ਧਨੀਆ ਤੇ...

Dhanteras 2024 : ਧਨਤੇਰਸ ‘ਤੇ ਕਿਉਂ ਖਰੀਦਿਆ ਜਾਂਦਾ ਹੈ ਸੁੱਕਾ ਧਨੀਆ ਤੇ ਨਮਕ, ਇਹ ਉਪਾਅ ਤੁਹਾਨੂੰ ਬਣਾਉਣਗੇ ਧਨਵਾਨ

ਧਨਤੇਰਸ ‘ਤੇ ਨਵੀਆਂ ਚੀਜ਼ਾਂ ਖਰੀਦਣ ਦਾ ਵਿਸ਼ੇਸ਼ ਮਹੱਤਵ ਵਾਲਾ ਮੰਨਿਆ ਜਾਂਦਾ ਹੈ ਜਿਨ੍ਹਾਂ ‘ਚੋਂ ਇਕ ਹੈ ਧਨੀਆ।

ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੁੰਦਾ ਹੈ। ਇਹ ਤਿਉਹਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਮਾਨਤਾਵਾਂ ਅਨੁਸਾਰ ਇਸ ਤਰੀਕ ਨੂੰ ਭਗਵਾਨ ਧਨਵੰਤਰੀ ਦਾ ਜਨਮ ਹੋਇਆ ਸੀ।

ਅਜਿਹੇ ‘ਚ ਇਸ ਸਾਲ ਧਨਤੇਰਸ ਦਾ ਤਿਉਹਾਰ 29 ਅਕਤੂਬਰ ਮੰਗਲਵਾਰ ਨੂੰ ਮਨਾਇਆ ਜਾਵੇਗਾ। ਇਸ ਦਿਨ ਦੇਵੀ ਲਕਸ਼ਮੀ ਤੇ ਭਗਵਾਨ ਕੁਬੇਰ ਦੇ ਨਾਲ-ਨਾਲ ਯਮਰਾਜ ਦੀ ਪੂਜਾ ਕਰਨ ਦੀ ਪਰੰਪਰਾ ਹੈ।

ਮਿਲੇਗੀ ਕਿਰਪਾ ਅਪਾਰ

ਧਨਤੇਰਸ ‘ਤੇ ਨਵੀਆਂ ਚੀਜ਼ਾਂ ਖਰੀਦਣ ਦਾ ਵਿਸ਼ੇਸ਼ ਮਹੱਤਵ ਵਾਲਾ ਮੰਨਿਆ ਜਾਂਦਾ ਹੈ ਜਿਨ੍ਹਾਂ ‘ਚੋਂ ਇਕ ਹੈ ਧਨੀਆ। ਮੰਨਿਆ ਜਾਂਦਾ ਹੈ ਕਿ ਧਨੀਆ ਦੇਵੀ ਲਕਸ਼ਮੀ ਨੂੰ ਬਹੁਤ ਪ੍ਰਿਅ ਹੈ। ਅਜਿਹੇ ‘ਚ ਜੇਕਰ ਤੁਸੀਂ ਧਨਤੇਰਸ ਦੇ ਦਿਨ ਸੁੱਕਾ ਧਨੀਆ ਖਰੀਦ ਕੇ ਦੇਵੀ ਲਕਸ਼ਮੀ ਦੇ ਚਰਨਾਂ ‘ਚ ਚੜ੍ਹਾਉਂਦੇ ਹੋ ਤਾਂ ਤੁਹਾਨੂੰ ਆਰਥਿਕ ਲਾਭ ਦੇ ਯੋਗ ਬਣਨ ਲਗਦੇ ਹਨ।

ਕਰ ਸਕਦੇ ਹੋ ਇਹ ਕੰਮ

ਧਨਤੇਰਸ ‘ਤੇ ਦੇਵੀ ਲਕਸ਼ਮੀ ਨੂੰ ਧਨੀਆ ਚੜ੍ਹਾਉਣ ਤੋਂ ਬਾਅਦ ਇਸ ਨੂੰ ਅਗਲੇ ਦਿਨ ਆਪਣੀ ਧਨ ਵਾਲੀ ਥਾਂ ਜਾਂ ਤਿਜੌਰੀ ‘ਚ ਰੱਖ ਦਿਉ। ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਤੁਹਾਡੇ ‘ਤੇ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪੂਜਾ ‘ਚ ਚੜ੍ਹਾਏ ਜਾਣ ਵਾਲੇ ਧਨੀਏ ਨੂੰ ਲੈ ਕੇ ਮਿੱਟੀ ‘ਚ ਦੱਬ ਦਿਓ। ਅਜਿਹਾ ਕਰਨ ਨਾਲ ਸਾਧਕ ਲਈ ਸੁੱਖ ਤੇ ਖੁਸ਼ਹਾਲੀ ਦੇ ਯੋਗ ਬਣਨ ਲਗਦੇ ਹਨ।

ਇਸੇ ਲਈ ਖਰੀਦਿਆ ਜਾਂਦਾ ਹੈ ਲੂਣ

ਧਨਤੇਰਸ ਦੇ ਦਿਨ ਲੂਣ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਸੁੱਖ ਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਹਨ ਤੇ ਨਕਾਰਾਤਮਕ ਊਰਜਾ ਵੀ ਘਰ ਤੋਂ ਦੂਰ ਰਹਿੰਦੀ ਹੈ। ਇਸ ਲਈ ਧਨਤੇਰਸ ਦੇ ਦਿਨ ਤੁਹਾਨੂੰ ਪੀਸਿਆ ਹੋਇਆ ਸੇਂਧਾ ਨਮਕ ਲੈਣਾ ਚਾਹੀਦਾ ਹੈ, ਇਸ ਨੂੰ ਲਾਲ ਕੱਪੜੇ ‘ਚ ਬੰਨ੍ਹਣਾ ਚਾਹੀਦਾ ਹੈ ਤੇ ਮੁੱਖ ਗੇਟ ‘ਤੇ ਪੂਰਬ ਵੱਲ ਬੰਨ੍ਹਣਾ ਚਾਹੀਦਾ ਹੈ। ਇਸ ਉਪਾਅ ਨਾਲ ਨਕਾਰਾਤਮਕ ਤਾਕਤਾਂ ਘਰ ਵਿਚ ਦਾਖਲ ਨਹੀਂ ਹੁੰਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments