ਮੀਤ ਹੇਅਰ 19 ਅਕਤੂਬਰ ਤੋਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਬਰਨਾਲਾ ਵਿਖੇ ਆਪਣੀ ਰਿਹਾਇਸ਼ ‘ਤੇ ਹੀ ਜ਼ੇਰੇ ਇਲਾਜ ਸਨ
ਡੇਂਗੂ ਪਾਜ਼ੇਟਿਵ (Dengue Positive) ਹੋਣ ਕਾਰਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੂੰ ਫੋਰਟਿਸ ਹਸਪਤਾਲ ਮੁਹਾਲੀ (Fortis Hospital Mohali) ਦਾਖਲ ਕਰਵਾਉਣਾ ਪਿਆ।
ਮੀਤ ਹੇਅਰ 19 ਅਕਤੂਬਰ ਤੋਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਬਰਨਾਲਾ ਵਿਖੇ ਆਪਣੀ ਰਿਹਾਇਸ਼ ‘ਤੇ ਹੀ ਜ਼ੇਰੇ ਇਲਾਜ ਸਨ ਤੇ ਬੀਤੀ ਸ਼ਾਮ 25 ਅਕਤੂਬਰ ਨੂੰ ਪਲੇਟਲੈਟਸ ਜ਼ਿਆਦਾ ਘੱਟ ਜਾਣ ਕਾਰਨ ਮੁਹਾਲੀ ਫੋਰਟਿਸ ਹਸਪਤਾਲ ਦਾਖਲ ਕਰਵਾਉਣਾ ਪਿਆ। ਮੀਤ ਹੇਅਰ ਪੂਰੀ ਚੜ੍ਹਦੀ ਕਲਾ ਵਿੱਚ ਹੈ ਅਤੇ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।