ਜੀਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਹੀ ਕਿਸਮ ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਇਜਰਾਇਲ, ਸਾਉਦੀ ਅਰਬ ਅਤੇ ਦੱਖਣੀ ਅਫਰੀਕਾ ਵਿੱਚ ਪਾਈ ਜਾਂਦੀ ਹੈ।
ਇਥੋਂ ਥੋੜੀ ਦੂਰ ਪੈਂਦੇ ਪਿੰਡ ਨਿੱਜਰਪੁਰ ਵਿਖੇ ਜਖਮੀ ਹਾਲਤ ਵਿੱਚ ਜੰਗਲੀ ਜੀਵ ਮਿਲਿਆ ਹੈ ਜਿਸ ਨੂੰ ਪਿੰਡ ਨੂੰ ਵੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਰਪੰਚ ਰਣਦੀਪ ਸਿੰਘ ਅਤੇ ਅਮਰਜੋਤ ਸਿੰਘ ਵਾਸੀ ਪੀਣ ਦੇ ਨਿਜਰਪੁਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪੈਂਦੇ ਨਿੱਜਰਪੁਰ ਤੋਂ ਬਾਹਰ ਪਿੰਡ ਅਠਵਾਲ ਨੂੰ ਜਾਣ ਵਾਲੀ ਸੜਕ ਤੇ ਲੰਮੇ ਲੰਮੇ ਕੰਢੇ ਰੂਪੀ ਤਿੱਖੇ ਖੰਭ ਖਿਲਰੇ ਹੋਏ ਰਾਹਗੀਰਾਂ ਵੱਲੋਂ ਵੇਖੇ ਗਏ ਅਤੇ ਇਸੇ ਦੌਰਾਨ ਜਦੋਂ ਨਾਲ ਲੱਗਦੇ ਸੜਕ ਦੇ ਨਾਲ ਲੱਗਦੇ ਚਰੀ ਦੇ ਖੇਤਾਂ ਵਿੱਚ ਕਾਲੇ ਰੰਗ ਦਾ ਇੱਕ ਜੰਗਲੀ ਜੀਵ ਜ਼ਖ਼ਮੀ ਹਾਲਤ ਵਿੱਚ ਵੇਖਿਆ ਗਿਆ ਜਿਸ ਦਾ ਪਤਾ ਲੱਗਣ ਤੇ ਪਿੰਡ ਆ ਤੇ ਆਸ ਪਾਸ ਦੇ ਲੋਕ ਇਸ ਜੰਗਲੀ ਜੀਵ ਨੂੰ ਵੇਖਣ ਲਈ ਇਕੱਠੇ ਹੋ ਗਏ।
ਉਹਨਾਂ ਦੱਸਿਆ ਵੀ ਇਸ ਸਬੰਧੀ ਸੰਬੰਧਿਤ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਪਿੰਡ ਵਾਸੀ ਅਮਰਜੋਤ ਨੇ ਦੱਸਿਆ ਕਿ ਪਿਛਲੇ ਸਾਲ ਵੀ ਜੀਵ ਵਿਭਾਗ ਵੱਲੋਂ ਇੱਕ ਖੂਹ ਵਿੱਚੋਂ ਅਜਿਹਾ ਜੀਵ ਕੱਢ ਉਸ ਦੀ ਜਾਨ ਬਚਾਈ ਸੀ ਉਹਨਾਂ ਦੱਸਿਆ ਕਿ ਇਸ ਜੀਵ ਨੂੰ ਕਈ ਲੋਕ ਸਹਿ ਵਜੋਂ ਦੱਸ ਰਹੇ ਹਨ । ਜੀਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਹੀ ਕਿਸਮ ਭਾਰਤ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਇਜਰਾਇਲ, ਸਾਉਦੀ ਅਰਬ ਅਤੇ ਦੱਖਣੀ ਅਫਰੀਕਾ ਵਿੱਚ ਪਾਈ ਜਾਂਦੀ ਹੈ।