Wednesday, November 27, 2024
Google search engine
HomeDeshਝੋਨੇ ਦੀ ਫਸਲ ਦੀ ਲਿਫਟਿੰਗ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ...

ਝੋਨੇ ਦੀ ਫਸਲ ਦੀ ਲਿਫਟਿੰਗ ਨਾ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਲਗਾਇਆ ਰੋਸ ਧਰਨਾ, ਧੰਨੋਵਾਲੀ ਨਜ਼ਦੀਕ ਜਲੰਧਰ-ਦਿੱਲੀ ਹਾਈਵੇਅ ਕੀਤਾ ਜਾਮ

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਝੋਨੇ ਦਾ ਦਾਣਾ ਦਾਣਾ ਨਾ ਚੱਕਿਆ ਤਾਂ ਇਹ ਰੋਸ ਮੁਜਾਹਰੇ ਰੁਕਣਗੇ ਬਲਕਿ ਲਗਾਤਾਰ ਜਾਰੀ ਰਹਿਣਗੇ । 

ਮੰਡੀਆਂ ਅੰਦਰ ਝੋਨੇ ਦੇ ਖਰੀਦ ਲਿਫਟਿੰਗ ਦੇ ਪ੍ਰਬੰਧ ਮਾੜੇ ਹੋਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਭਰ ਅੰਦਰ ਰੋਸ ਪ੍ਰਦਰਸ਼ਨ ਅਤੇ ਰੇਲ ਰੋਕੋ ਪ੍ਰਦਰਸ਼ਨ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਅੱਜ ਸੂਬੇ ਭਰ ਅੰਦਰ ਕਿਸਾਨ ਯੂਨੀਅਨ ਦੀ ਕਾਲ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ । ਇਸੇ ਕੜੀ ਅਧੀਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜਲੰਧਰ-ਦਿੱਲੀ ਹਾਈਵੇਅ ਸਥਿਤ ਧੰਨੋਵਾਲੀ ਨਜ਼ਦੀਕ ਨੈਸ਼ਨਲ ਹਾਈਵੇਅ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਜਿਥੇ ਕੇਂਦਰ ਸਰਕਾਰ ਪੰਜਾਬ ਤੇ ਪੰਜਾਬ ਦੀ ਕਿਸਾਨੀ ਨਾਲ ਮਤਰੇਆ ਸਲੂਕ ਕਰ ਰਹੀ ਹੈ ਉਥੇ ਹੀ ਸੂਬਾ ਸਰਕਾਰ ਵੀ ਪੰਜਾਬ ਦੇ ਕਿਸਾਨਾਂ ਨੂੰ ਅਣਗੌਲਿਆ ਕਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ । ਆਗੂਆਂ ਨੇ ਕਿਹਾ ਕਿ ਸਰਕਾਰਾਂ ਵਾਰ-ਵਾਰ ਪੁੱਤਾਂ ਵਾਂਗ ਪਾਲੀਆਂ ਹੋਈਆਂ ਕਿਸਾਨਾਂ ਦੀਆਂ ਫਸਲਾਂ ਤੇ ਕਿਸਾਨਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਝੋਨੇ ਦਾ ਦਾਣਾ ਦਾਣਾ ਨਾ ਚੱਕਿਆ ਤਾਂ ਇਹ ਰੋਸ ਮੁਜਾਹਰੇ ਰੁਕਣਗੇ ਬਲਕਿ ਲਗਾਤਾਰ ਜਾਰੀ ਰਹਿਣਗੇ । ਉਨ੍ਹਾਂ ਕਿਹਾ ਕਿ ਸਾਨੂੰ ਕੋਈ ਚਾਅ ਨਹੀਂ ਕਿ ਸੜਕਾਂ ਤੇ ਆ ਕੇ ਰੋਜ਼ ਪਰੇਸ਼ਾਨ ਹੋਈਏ ਪਰ ਉਦੋਂ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਹਨ ਜਦੋਂ ਸਰਕਾਰਾਂ ਸਾਡੀ ਪੱਕੀ ਹੋਈ ਫਸਲ ਨੂੰ ਪਹਿਲਾਂ ਖੱਤਿਆਂ ਦੇ ਵਿੱਚ ਤੇ ਫਿਰ ਮੰਡੀਆਂ ਦੇ ਵਿੱਚ ਰੋਲਦੀਆਂ ਹਨ । ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਹੋ ਰਹੀ ਦੁਰਦਸ਼ਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments