ਵਸੁੰਧਰਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ‘ਚ ਪਰਿਵਾਰ ਨੇ ਕਿਹਾ, ਉਸ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ
ਭਾਰਤੀ ਮੂਲ ਦੇ ਉਦਯੋਗਪਤੀ ਤੇ ਕਾਰੋਬਾਰੀ ਪੰਕਜ ਓਸਵਾਲ (Pankaj Oswal) ਦੀ ਧੀ ਵਸੁੰਧਰਾ ਓਸਵਾਲ (Vasundhara Oswal) (26) ਨੂੰ ਕਥਿਤ ਤੌਰ ‘ਤੇ ਯੂਗਾਂਡਾ ‘ਚ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਉਹ 1 ਅਕਤੂਬਰ ਤੋਂ ਪੁਲਿਸ ਹਿਰਾਸਤ ‘ਚ ਹੈ। ਪੰਕਜ ਓਸਵਾਲ ਨੇ ਬੇਟੀ ਵਸੁੰਧਰਾ ਦੀ ਨਜ਼ਰਬੰਦੀ ਖਿਲਾਫ ਸੰਯੁਕਤ ਰਾਸ਼ਟਰ ‘ਚ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਯੂਗਾਂਡਾ ਦੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਹੈ।
ਪੰਕਜ ਓਸਵਾਲ ਨੇ ਕੀਤਾ ਇਹ ਦਾਅਵਾ
ਓਸਵਾਲ ਦਾ ਦਾਅਵਾ ਹੈ ਕਿ ਉਸਦੀ ਧੀ ਖਿਲਾਫ ਲਗਾਏ ਗਏ ਦੋਸ਼ ਇੱਕ ਸਾਬਕਾ ਮੁਲਾਜ਼ਮ ਦੁਆਰਾ ਲਗਾਏ ਗਏ ਝੂਠੇ ਦੋਸ਼ਾਂ ਕਾਰਨ ਸਾਹਮਣੇ ਆਏ ਹਨ ਜਿਸਨੇ ਕੀਮਤੀ ਸਾਮਾਨ ਚੋਰੀ ਕੀਤਾ ਸੀ ਤੇ ਓਸਵਾਲ ਦੇ ਪਰਿਵਾਰ ਨੂੰ ਗਾਰੰਟਰ ਬਣਾ ਕੇ $200,000 ਦਾ ਕਰਜ਼ਾ ਲਿਆ। ਓਸਵਾਲ ਨੇ ਮਨਮਾਨੇ ਢੰਗ ਨਾਲ ਹਿਰਾਸਤ ‘ਚ ਲਏ ਜਾਣ ‘ਤੇ ਸੰਯੁਕਤ ਰਾਸ਼ਟਰ ਵਰਕ ਗਰੁੱਪ ਸਾਹਮਣੇ ਇਕ ਤੁਰੰਤ ਅਪੀਲ ਦਾਇਰ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਵਸੁੰਧਰਾ ਤੋਂ ਅਪਮਾਨਜਨਕ ਹਾਲਾਤ ‘ਚ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਨੂੰ ਕਾਨੂੰਨੀ ਸਲਾਹਕਾਰ ਜਾਂ ਪਰਿਵਾਰ ਦੀ ਪਹੁੰਚ ਦੇ ਬਗੈਰ 90 ਘੰਟੇ ਤੋਂ ਵੱਧ ਸਮੇਂ ਤਕ ਹਿਰਾਸਤ ‘ਚ ਰੱਖਿਆ ਗਿਆ।
ਵਸੁੰਧਰਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ‘ਚ ਪਰਿਵਾਰ ਨੇ ਕਿਹਾ, ਉਸ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਉਸ ਦਾ ਫੋਨ ਵੀ ਖੋਹ ਲਿਆ ਗਿਆ ਹੈ ਜਿਸ ਕਾਰਨ ਉਸ ਨੂੰ ਐਂਜ਼ਾਇਟੀ ਅਟੈਕ ਆ ਰਿਹਾ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਉਸ ਨੂੰ ਅਜੇ ਵੀ ਬਿਨਾਂ ਕਿਸੇ ਸਬੂਤ ਦੇ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ ‘ਚ ਰੱਖਿਆ ਗਿਆ ਹੈ।
ਕੌਣ ਹਨ ਪੰਕਜ ਓਸਵਾਲ?






